ਸਰਬੱਤ ਦਾ ਭਲਾ ਟਰੱਸਟ ਹਮੇਸ਼ਾ ਲੋੜਮੰਦਾਂ ਦੀ ਬਾਹ ਫੜਦਾ 150 ਦੇ ਕਰੀਬ ਲੋੜਮੰਦਾਂ ਨੂੰ ਮੱਦਦ ਦੇ ਚੈੱਕ ਕੀਤੇ ਤਕਸੀਮ - ਇੰਜ ਸਿੱਧੂ

 ਸਰਬੱਤ ਦਾ ਭਲਾ ਟਰੱਸਟ ਹਮੇਸ਼ਾ ਲੋੜਮੰਦਾਂ ਦੀ ਬਾਹ ਫੜਦਾ 150 ਦੇ ਕਰੀਬ ਲੋੜਮੰਦਾਂ ਨੂੰ ਮੱਦਦ ਦੇ ਚੈੱਕ ਕੀਤੇ ਤਕਸੀਮ - ਇੰਜ ਸਿੱਧੂ


ਬਰਨਾਲਾ  18 ਅਕਤੂਬਰ[ ਕੈਪਟਨ]:= ਸਥਾਨਕ ਗੁਰੂ ਘਰ ਤੱਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ ਸਰਬੱਤ ਦਾ ਭਲਾ ਟਰੱਸਟ ਵੱਲੋ ਲੋੜਮੰਦ ਵਿਧਵਾਵਾਂ ਅਤੇ ਆਪਹਾਜਾ ਨੂੰ ਮਹੀਨਾ ਵਾਰ ਪੈਨਸ਼ਨ ਦੇ ਚੈੱਕ ਤਕਰੀਬਨ 150, ਲੋਕਾਂ ਨੂੰ ਵੰਡੇ ਇਹ ਜਾਣਕਾਰੀ ਸੰਸਥਾ ਦੇ ਜਿਲਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਪ੍ਰਗਟ ਕੀਤੇ ਉਹਨਾਂ ਦੱਸਿਆ ਬਹੁਤ ਜਲਦੀ ਮਰੀਜਾ ਦੇ ਖੂਨ ਨੂੰ ਟੈਸਟ ਕਰਨ ਵਾਸਤੇ ਲੈਬ ਖੋਲੀ ਜਾਵੇਗੀ ਜਿਸ ਵਿੱਚ ਬਹੁਤ ਹੀ ਸਸਤੇ ਰੇਟਾ ਤੇ ਲੋੜਮੰਦਾਂ ਦੇ ਟੈਸਟ ਕੀਤੇ ਜਾਇਆ ਕਰਨਗੇ ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਪਹੁੰਚ ਕੀਤੀ ਹੈ ਢੁੱਕਵੀਂ ਜਗਾਹ ਵਾਸਤੇ ਪਰ ਅਜੇ ਤੱਕ ਕੋਈ ਜਗ੍ਹਾ ਨਿਸਚਿਤ ਨਹੀਂ ਹੋਈ ਇਹ ਸਸਤੀ ਲੈਬ ਗਰੀਬ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ ਜਿੱਥੇ ਆਮ ਲੈਬਾ ਵੱਲੋ ਤਿੰਨ ਹਜ਼ਾਰ ਵਿੱਚ ਕੀਤੇ ਜਾਣ ਵਾਲੇ ਟੈਸਟ ਸਾਡੀ ਲੈਬ ਵਿੱਚ ਸਿਰਫ ਤਿੰਨ ਸੌ ਰੁਪਏ ਵਿੱਚ ਕੀਤੇ ਜਾਣਗੇ ਬਹੁਤ ਸਾਰੇ ਸਰਕਾਰੀ ਸਕੂਲਾਂ ਵਿੱਚ ਬੱਚਿਆ ਦੇ ਸਾਫ ਪੀਣ ਲਈ ਭੀ ਸਾਡੀ ਸੰਸਥਾ ਵੱਲੋ ਹੈਵੀ ਡਿਊਟੀ ਆਰ ਓ ਮੁਹੇਈਆ ਕਰਵਾਏ ਜਾ ਰਹੇ ਹਨ ਤਾਕਿ ਬੱਚਿਆ ਦੇ ਪੀਣ ਲਈ ਸਾਫ ਪਾਣੀ ਮਿਲ ਸਕੇ ਸਿੱਧੂ ਨੇ ਦੱਸਿਆ ਕਿ ਸਾਡੀ ਸੰਸਥਾ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਯਤਨਾਂ ਸਦਕਾ ਹਰ ਇਕ ਜਰੂਰਤ ਮੰਦ ਦੀ ਸੰਸਥਾ ਵੱਲੋ ਬਾਹ ਫੜੀ ਜਾਂਦੀ ਹੈ।ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਜਥੇਦਾਰ ਸੁਖਦਰਸ਼ਨ ਸਿੰਘ ਕੁਲਵਿੰਦਰ ਸਿੰਘ ਕਾਲਾ ਵਾਰੰਟ ਅਫ਼ਸਰ ਅਵਤਾਰ ਸਿੰਘ ਭੁਰੇ ਸੂਬੇਦਾਰ ਗੁਰਜੰਟ ਸਿੰਘ ਨਾਈਵਾਲਾ ਹੌਲਦਾਰ ਬਸੰਤ ਸਿੰਘ ਉਗੋ ਜਥੇਦਾਰ ਗੁਰਮੀਤ ਸਿੰਘ ਧੌਲਾ ਗੁਰਜੰਟ ਸਿੰਘ ਸੋਨਾ ਗੁਰਦੇਵ ਸਿੰਘ ਮੱਕੜ ਪਾਲ ਸਿੰਘ ਅਤੇ ਸੈਕੜੇ ਲਾਭਪਾਤਰੀ ਹਾਜ਼ਰ ਸਨ।


Post a Comment

0 Comments