ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 1 ,ਨਵੰਬਰ ਵਾਲੀ ਮੀਟਿੰਗ ਮੁਅੱਤਲ ਕਰਨ ਦੀ ਦਿੱਤੀ ਸਲਾਹ

 ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 1 ,ਨਵੰਬਰ ਵਾਲੀ ਮੀਟਿੰਗ ਮੁਅੱਤਲ ਕਰਨ ਦੀ ਦਿੱਤੀ ਸਲਾਹ  


ਬਰਨਾਲਾ, 28,ਅਕਤੂਬਰ/ਕਰਨਪ੍ਰੀਤ ਕਰਨ

-ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 1,ਨਵੰਬਰ ਵਾਲੀ ਮੀਟਿੰਗ ਮੁਅੱਤਲ ਕਰਨ ਦੀ ਸਲਾਹ ਦਿੱਤੀ ਹੈ ! ਉਹਨਾਂ ਮੀਡਿਆ ਰਾਹੀਂ  ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਮੈਂ ਝੋਲੀ ਅੱਡ ਕੇ ਆਪਣੇ ਅਤੇ ਆਪਣੀ ਪਾਰਟੀ ਵੱਲੋਂ ਬੇਨਤੀ ਅਤੇ ਤਰਲਾ ਕਰਦਾ ਹਾਂ ਕਿ ਇੱਕ ਨਵੰਬਰ ਵਾਲੀ ਮੀਟਿੰਗ ਮੁਅਤਲ ਕਰ ਦਿਓ ਜੇਕਰ ਕੋਈ ਗੱਲ ਕਰਨੀ ਹੈ ਜਿਹੜੇ ਵਿਦਵਾਨ ਸਰਦਾਰ ਹਮੀਰ ਸਿੰਘ ਪੰਜਾਬ ਟੈਲੀਵਿਜ਼ਨ, ਸਰਦਾਰ ਪ੍ਰਗਟ ਸਿੰਘ ਸਾਬਕਾ ਮੰਤਰੀ ,ਸਰਦਾਰ ਗੁਰਤੇਜ ਸਿੰਘ ਆਈਏਐਸ, ਸਰਦਾਰ ਗੁਰਪ੍ਰੀਤ ਸਿੰਘ ਮਡਿਆਣੀ, ਸਰਦਾਰ ਸੁਖਦੇਵ ਸਿੰਘ ਸੀਨੀਅਰ ਪੱਤਰਕਾਰ , ਸ੍ਰੀ ਪਿਆਰੇ ਲਾਲ ਗਰਗ ਅਤੇ ਸ੍ਰੀ ਧਰਮਵੀਰ ਗਾਂਧੀ ਇਹਨਾਂ ਨੂੰ ਸੱਦਾ ਦੇ ਕੇ ਬੁਲਾਓ ਅਤੇ ਇਹਨਾਂ ਵਿਦਵਾਨਾਂ ਨਾਲ ਮੀਟਿੰਗ ਇੱਕ ਦਿਨ ਦੀ ਥਾਂ ਦੋ ਦਿਨ ਕਰ ਲਵੋ ਅਤੇ ਸਿਆਸੀ ਪਾਰਟੀਆਂ ਨਾਲ ਉਸ ਤੋਂ ਬਾਅਦ ਵਿਚਾਰ ਵਟਾਂਦਰਾ ਕਰੋ। 

     ਰਾਮੂਵਾਲੀਆ ਨੇ ਇਹ ਵੀ ਕਿਹਾ ਹੈ ਕਿ ਮੈਂ ਇਸ ਲਈ ਬੇਨਤੀ ਕਰਦਾ ਹਾਂ ਕਿ ਮੈਨੂੰ ਪੱਕਾ ਪਤਾ ਅਤੇ ਤੌਖਲਾ ਹੈ ਕੇ ਮੀਟਿੰਗ ਵਿੱਚ ਸ਼ਾਮਿਲ ਹੋਣ ਵਾਲੀਆਂ ਪਾਰਟੀਆਂ ਵਿੱਚ ਗਾਲੀ ਗਲੋਚ ਤਾਂ ਹੋਵੇਗੀ ਹੀ ਹੱਥੋਪਾਈ ਵੀ ਹੋ ਸਕਦੀ ਹੈ। ਇੱਕ ਦੂਜੇ ਉੱਤੇ ਦੋਸ਼ਾਂ ਦੇ ਗਾਰੇ ਦੇ ਕੜਾਹੀਏ ਭਰ ਭਰ ਸੁੱਟੇ ਜਾਣਗੇ। ਜਿਸ ਨਾਲ ਇਸ ਮੀਟਿੰਗ ਦੀ ਸਾਰੇ ਦੇਸ਼ ਵਿੱਚ ਖਿੱਲੀ ਉੱਡੇਗੀ ਅਤੇ ਪੰਜਾਬ ਨੂੰ ਭਵਿੱਖ ਵਿੱਚ ਦੇਸ਼ ਦੀਆਂ ਪਾਰਟੀਆਂ ਅਤੇ ਮਹੱਤਵਪੂਰਨ ਲੋਕ ਗੰਭੀਰਤਾ ਨਾਲ ਲੈਣੋਂ ਹਟ ਜਾਣਗੇ। ਜੋ ਕਦੇ ਸਿੱਖਾਂ ਨੇ ਮੁਗਲਾਂ ਨਾਲ ਲੜਾਈਆਂ ਸਮੇਂ ਇੱਕ ਇਤਿਹਾਸ ਸਿਰਜਿਆ ਸੀ ਜਿਸ ਵਿੱਚ ਛੋਟੇ ਘੱਲੂਘਾਰੇ ਤੋਂ ਬਾਅਦ ਜਦ ਕੁਝ ਸਿੱਖ ਮੁਗਲਾਂ ਦੇ ਨੇੜੇ ਹੋ ਗਏ ਸਨ ਅਤੇ ਬਹੁਤੇ ਲੜਨ ਵਾਲੇ ਸਿੱਖ ਕਿਲੇ ਵਿੱਚ ਘਿਰ ਗਏ ਸਨ ਤਾਂ ਬਾਹਰ ਰੁੱਸੇ ਹੋਏ ਸਿੱਖਾਂ ਨੇ ਕਿਲੇ ਅੰਦਰ ਚਿੱਠੀ ਭੇਜ ਦਿੱਤੀ ਸੀ ਕਿ ਸਾਨੂੰ ਵੀ ਨਾਲ ਰਲਾ  ਲਓ  ਅਤੇ ਆਓ  ਇਕੱਠੇ ਹੋ ਕੇ ਲੜੀਏ ਜੋ ਕਿਲੇ ਅੰਦਰ ਘਿਰੇ ਸਿੱਖਾਂ ਨੇ ਮਨਜ਼ੂਰ ਕਰ ਲਈ ਅਤੇ ਇਸ ਤਰ੍ਹਾਂ ਸਿੱਖ ਮੁਗਲਾਂ ਨਾਲ ਲੜਾਈ ਜਿੱਤ ਗਏ ਪਰ  ਵਰਤਮਾਨ ਵਿੱਚ ਇਹ ਭਾਵਨਾ ਦੋਨੇ ਪਾਸੇ ਨਹੀਂ ਹੈ।

Post a Comment

0 Comments