ਜਿਲਾ ਬਰਨਾਲਾ ਦੀਆਂ 2 ਅਕਤੂਬਰ ਨੂੰ ਹੋਈਆਂ *ਖੇਡਾਂ ਵਤਨ ਪੰਜਾਬ ਦੀਆਂ* ਵਿੱਚ ਖਿਡਾਰੀ ਅਵਤਾਰ ਸਿੰਘ ਦੀਵਾਨਾ ਦੀ ਪੰਜਾਬ ਖੇਡਾਂ ਲਈ ਹੋਈ ਚੋਣ
ਅੰਤਰਰਾਸ਼ਟਰੀ ਖਿਡਾਰਨ ਧੀ ਸੁਖਜੀਤ ਕੌਰ ਦੀਵਾਨਾ ਪੰਜਾਬ ,ਦੁਬਈ .ਮਲੇਸ਼ੀਆ ਅਤੇ ਕੈਨੇਡਾ ਵਿੱਚ 3 ਗੋਲ੍ਡ ਮੈਡਲ ਜਿੱਤ ਚੁੱਕੀ ਹੈ
ਬਰਨਾਲਾ, 8,ਅਕਤੂਬਰ/ਕਰਨਪ੍ਰੀਤ ਕਰਨ/ ਜਿਲਾ ਬਰਨਾਲਾ ਦੇ ਦੀਵਾਨਾ ਪਿੰਡ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਚਮਕਾਉਣ ਵਾਲੀ ਅੰਤਰਰਾਸ਼ਟਰੀ ਖਿਡਾਰਨ ਧੀ ਸੁਖਜੀਤ ਕੌਰ ਅਤੇ ਅਵਤਾਰ ਸਿੰਘ ਦੀਵਾਨਾ ਪਿਓ ਧੀ ਵਲੋਂ ਖੇਡਾਂ ਚ ਬਰਨਾਲਾ ਦਾ ਨਾਮ ਚਮਕਾਉਣ ਚ ਕੋਈ ਕਸਰ ਨਹੀਂ ਛੱਡੀ ਜਾ ਰਹੀ ! ਤਾਜ਼ਾ ਜਿਲਾ ਬਰਨਾਲਾ ਦੀਆਂ 2 ਅਕਤੂਬਰ ਨੂੰ ਹੋਈਆਂ *ਖੇਡਾਂ ਵਤਨ ਪੰਜਾਬ ਦੀਆਂ* 55-65 ਕਿੱਲੋ ਚ ਪੈਦਲ ਤੁਰਨ ਚ ਵਿੱਚ ਭਾਗ ਲੈਂਦਿਆਂ ਤਿੰਨ ਕਿਲੋਮੀਟਰ ਪੈਦਲ ਵਾਕ ਦੇ ਚ ਚਾਂਦੀ ਦਾ ਮੈਡਲ ਜਿੱਤਿਆ ! ਇਸ ਜਿੱਤ ਨੂੰ ਸਰਕਾਰੀ ਪੈਮਾਨਿਆਂ ਤਹਿਤ ਮੰਨਦਿਆਂ ਅਵਤਾਰ ਸਿੰਘ ਦੀ ਪੰਜਾਬ ਖੇਡਾਂ ਲਈ ਚੋਣ ਹੋਈ ਹੈ 1ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਿੰਦਿਆਂ ਖੇਲੋ ਇੰਡੀਆ ਦੇ ਅੰਤਰਰਾਸ਼ਟਰੀ ਖਿਡਾਰਨ ਧੀ ਸੁਖਜੀਤ ਕੌਰ ਦੀਵਾਨਾ ਨੇ ਦੱਸਿਆ ਕਿ 17 ਤੋਂ 23 ਅਕਤੂਬਰ ਤੱਕ ਜਲੰਧਰ ਵਿੱਚ ਹੋਣ ਜਾ ਰਹੀਆਂ ਖੇਡਾਂ ਵਿੱਚ ਅਵਤਾਰ ਸਿੰਘ ਭਾਗ ਲੈਣਗੇ ! ਅਵਤਾਰ ਸਿੰਘ ਵਲੋਂ ਪਹਿਲਾਂ ਵੀ ਕਈ ਮੈਡਲ ਜਿੱਤੇ ਜਾ ਚੁੱਕੇ ਹਨ ! ਜਿਕਰਯੋਗ ਹੈ ਕਿ ਖੁਦ ਸੁਖਜੀਤ ਕੌਰ ਦੀਵਾਨਾ ਵੀ ਪੰਜਾਬ ,ਦੁਬਈ .ਮਲੇਸ਼ੀਆ ਅਤੇ ਕੈਨੇਡਾ ਵਿੱਚ 3 ਮੈਡਲ ਜਿੱਤ ਚੁੱਕੀ ਹੈ ਦੋਵਾਂ ਪਿਓ ਧੀ ਨੇ ਪੰਜਾਬ ਸਮੇਤ ਦੇਸ਼ ਵਿਦੇਸ਼ ਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ !
0 Comments