ਵਾਰਡ ਨੰਬਰ 20 ਦੇ ਨਿਵਾਸੀ ਸੀਵਰੇਜ ਦੀ ਗੰਦਗੀ ਕਾਰਨ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ-ਸ਼ਰਨਜੀਤ ਲਾਡੀ

 ਵਾਰਡ ਨੰਬਰ 20 ਦੇ ਨਿਵਾਸੀ ਸੀਵਰੇਜ ਦੀ ਗੰਦਗੀ ਕਾਰਨ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ-ਸ਼ਰਨਜੀਤ ਲਾਡੀ 


ਬਰਨਾਲਾ, 22,ਅਕਤੂਬਰ/ਕਰਨਪ੍ਰੀਤ ਕਰਨ 

*-ਸੇਖਾ ਰੋਡ ਦੇ ਗਲੀ ਨੰਬਰ 4 ਅਤੇ 5 ਨੂੰ ਜੋੜਦੇ ਮੁਹੱਲੇ ਮੋਰਾਂ ਵਾਲੀ ਪਹੀ ਸਮੇਤ ਕਈ ਗਲੀਆਂ ਸਥਿਤ ਵਾਰਡ ਨੰਬਰ 20 ਦੇ ਨਿਵਾਸੀ ਸੀਵਰੇਜ ਦੀ ਗੰਦਗੀ ਕਾਰਨ ਨਰਕ ਭਰੀ ਜਿੰਦਗੀ ਜਿਉਣ ਲਾਇ ਮਜਬੂਰ ਹਨ ਜਿੰਨਾ ਦੀਆਂ ਜਿੰਦਗੀਆਂ ਦੀ ਸ਼ਾਇਦ ਸਿਵਿਲ ਪ੍ਰਸ਼ਾਸ਼ਨ,ਨਗਰ ਕੌਂਸਲ ਈ ਓ,ਪ੍ਰਧਾਨ ਜਾਂ ਸੰਬੰਧਿਤ ਐੱਮ ਸੀ ਨੂੰ ਕੋਈ ਪ੍ਰਵਾਹ ਨਹੀਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਜਿਲਾ ਜਨਰਲ ਸਕੱਤਰ ਅਤੇ ਸਮਾਜ ਸੇਵੀ ਸ਼ਰਨਜੀਤ ਸਿੰਘ ਖੁਰਮੀ ਲਾਡੀ ਨੇ ਗੰਦਗੀ ਸੰਬੰਧੀ ਮੀਡਿਆ ਨੂੰ ਜਾਣੂ ਕਰਵਾਉਂਦਿਆਂ ਕੀਤਾ ਉਹਨਾਂ ਕਿਹਾ ਕਿ ਵਾਰਡ ਨੰਬਰ 20 ਦੇ ਬੁਰੇ ਹਾਲ ਦਾ ਪ੍ਰਤੱਖ ਦੁਖਦਾਈ ਹਾਲ ਅੱਖੀਂ ਦੇਖਿਆ ਜਾ ਸਕਦਾ ਹੈ ਸ਼ਾਇਦ ਜਿਸ ਦਾ ਕੋਈ ਬਾਲੀ ਵਾਰਿਸ ਨਹੀਂ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੁੰਦੀਆਂ ਲੋਕਾਂ ਦੇ ਚੁਲਿਆਂ ਤੱਕ ਅੱਪੜ ਗਿਆ ਹੈ ਕਿਸੇ ਸਮੇਂ ਵੀ ਕੋਈ ਭਿਆਨਕ ਮਹਾਮਾਰੀ ਫੈਲ ਸਕਦੀ ਹੈ ਸ਼ਾਇਦ ਪ੍ਰਸ਼ਾਸ਼ਨ ਉਸੇ ਦੀ ਉਡੀਕ ਕਰ ਰਿਹਾ ਹੈ ! ਉਹਨਾਂ ਕਿਹਾ ਜੇਕਰ 2  ਦਿਨਾਂ ਚ ਇਸ ਸਮਸਿਆ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਨਗਰ ਕੋਸਲ ਦਾ ਘੇਰਾਓ ਕੀਤਾ ਜਾਵੇਗਾ !

 ਇਸ ਮੌਕੇ ਮੁਹੱਲਾ ਨਿਵਾਸੀ ਪਵਨ ਕੁਮਾਰ,ਸ਼ੀਲਾ ਦੇਵੀ ,ਸ਼ਿਮਲੋ,ਬਲਬੀਰ ਕੌਰ ,ਹਾਕਮ ਸਿੰਘ ਮਨਜੀਤ ਸਿੰਘ ਸਮੇਤ ਰਾਹਗੀਰਾਂ ਨੇ ਸ਼ਰਨਜੀਤ ਲਾਡੀ ਦੇ ਇਸ ਉੱਧਮ ਕਰਨ ਤੇ ਸਮੱਸਿਆਂ ਨੂੰ ਪ੍ਰਸ਼ਾਸ਼ਨ ਦੇ ਕੰਨਾਂ ਤੱਕ ਪਹੁੰਚਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ  ਇਹਨੂੰ ਕਹਿੰਦੇ ਨੇਸਾਚੀ ਤੇ ਸਹੀ ਸੇਵਾ .ਜੋ  ਬਿਨਾ ਕਿਸੇ ਸਵਾਰਥ ਦੇ ਲੋਕਾਂ ਦੇ ਹਰ ਦੁੱਖ ਸੁਖ ਵਿਚ ਜਾ ਕੇ ਖੜਦਾ ਏ... ਮੁਹਲੇ ਦਾ ਬੁਰਾ ਹਾਲ ਦੇਖ ਕੇ ਰਿਹਾ ਨਹੀਂ ਗਿਆ ਤਾ ਆਪਣੀ ਦੁਕਾਨ ਛੱਡ ਕੇ.ਮੌਕੇ ਤੇ ਪਹੁੰਚ ਗਏ..ਤੇ ਸਾਨੂੰ ਮੁਹੱਲਾ ਵਾਸੀਆ ਨੂੰ ਯਕੀਨ ਦਵਾਇਆ ਵੀ ਐਸ ਗੰਦੇ ਪਾਣੀ ਤੇ ਖਰਾਬ ਸੀਵਰਰੇਜ ਦਾ ਜਲਦੀ ਕੋਈ ਹੱਲ ਕਰਵਾਇਆ ਜਾਵੇਗਾ. ਹਰ ਵੇਲੇ ਜਨਤਾ ਦੇ ਦੁੱਖ ਸੁਖ ਤਕਲੀਫ ਨੂੰ ਸਮਝੇ ਕਈ ਐਮ ਸੀ ਸਿਰਫ ਵੋਟਾਂ ਤਕ ਹੀ ਮਤਲਬ ਨਜ਼ਰ ਆਉਂਦੇ ਨੇ. ਪਰ ਇਹਨਾਂ ਕੋਲ ਕਦੇ ਵੀ ਚਾਹੇ ਘਰ ਚਲੇ ਜਾਓ ਚਾਹੇ ਦੁਕਾਨ ਤੇ ਚਾਹੇ ਰਾਹ ਜਾਂਦੇ ਨੂੰ ਆਵਾਜ਼ ਮਾਰ ਲਵੋ ਇਹ ਹਮੇਸ਼ਾ ਬਹੁਤ ਹੀ ਨਰਮਾਈ ਨਾਲ ਗੱਲ ਸੁਣਦੇ ਹਨ ਤੇ ਹਮੇਸ਼ਾ ਸਾਥ ਦਿੰਦੇ ਹਨ!

Post a Comment

0 Comments