ਗਰਮ ਰੁੱਤ ਖੇਡਾਂ ਜੋਨ ਬਠਿੰਡਾ-2 ਅਤੇ ਮੰਡੀ ਫੂਲ ਦੇ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ
ਖੇਡਾਂ ਮਨੁੱਖੀ ਜੀਵਨ ਦਾ ਅਧਾਰ, ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ-ਇਕਬਾਲ ਸਿੰਘ ਬੁੱਟਰ
ਬਠਿੰਡਾ 11 ਅਕਤੂਬਰ ਪੰਜਾਬ ਇੰਡੀਆ ਨਿਊਜ਼
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵਪਾਲ ਗੋਇਲ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸ ) ਬਠਿੰਡਾ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ ਅਤੇ ਸ੍ਰੀਮਤੀ ਮੰਜੂ ਬਾਲਾ ਪ੍ਰਿੰਸੀਪਲ ਕਮ ਜੋਨਲ ਪ੍ਰਧਾਨ ਦੀ ਯੋਗ ਅਗਵਾਈ ਵਿੱਚ ਜੋਨ ਬਠਿੰਡਾ-2 ਦੀ 67ਵੀਂ ਅਥਲੇਟਿਕਸ ਮੀਟ ਵਿੱਚ ਅੱਜ ਦੂਜੇ ਦਿਨ ਲੜਕਿਆਂ ਦੇ ਵੱਖ ਵੱਖ ਵਰਗਾਂ ਵਿੱਚ ਦਿਲ ਖਿੱਚਵੇਂ ਮੁਕਾਬਲੇ ਹੋਏ|
ਅੱਜ ਮੁੱਖ ਮਹਿਮਾਨ ਵਜੋਂ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸ ) ਬਠਿੰਡਾ ਇਕਬਾਲ ਸਿੰਘ ਬੁੱਟਰ ਪੁਹੰਚੇ। ਉਹਨਾਂ ਨੌਜਵਾਨਾ ਨੂੰ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਆਏ ਹੋਏ ਮੁੱਖ ਮਹਿਮਾਨ ਨੂੰ ਜੋਨਲ ਸਕੱਤਰ ਕਰਮਜੀਤ ਕੌਰ ਨੇ ਜੀ ਆਇਆਂ ਨੂੰ ਕਿਹਾ ਅਤੇ ਜੋਨਲ ਟੂਰਨਾਮੈਂਟ ਕਮੇਟੀ ਨੇ ਬੁੱਕੇ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ |
ਅੱਜ ਦੇ ਰਿਜ਼ਲਟ ਇਸ ਪ੍ਰਕਾਰ ਰਹੇ :-400ਮੀਟਰ ਅੰਡਰ -14 ਲੜਕੇ ਜਗਵੀਰ ਸਿੰਘ ਸਹਸ ਵਿਰਕ ਖੁਰਦ ਪਹਿਲਾ ਸਥਾਨ, ਗੁਰਵੀਰ ਸਿੰਘ ਸਸਸ ਬਹਿਮਣ ਦੀਵਾਨਾ ਦੂਜਾ ਸਥਾਨ, ਜਸ਼ਨਦੀਪ ਸਿੰਘ ਬੁਲਾਡੇ ਵਾਲਾ ਤੀਜਾ ਸਥਾਨ ਅੰਡਰ-19 ਲੜਕੇ 100ਮੀਟਰ ਗੁਰਕੀਰਤ ਸਿੰਘ ਬਾਬਾ ਫਰੀਦ ਦਿਉਣ ਪਹਿਲਾ ਸਥਾਨ, ਅਵੀਨੂਰ ਸਿੰਘ ਗੁਰੂ ਨਾਨਕ ਦੇਵ ਸਕੂਲ ਕਮਲਾ ਨਹਿਰੂ ਕਲੋਨੀ ਦੂਜਾ ਸਥਾਨ, ਹਰਸਵਰਧਨ ਸਿੰਘ ਸੈਂਟ ਜੇਵਿਆਰ ਵਰਲਡ ਸਕੂਲ ਤੀਜਾ ਸਥਾਨ, ਅੰਡਰ 17 ਲੜਕੇ 100ਮੀਟਰ ਗੁਰਇਕਬਾਵਾ ਐਮ ਐਸ ਡੀ ਸਕੂਲ ਪਹਿਲਾ ਸਥਾਨ ਤਰਨਵੀਰ ਸਿੰਘ ਸਸਸ ਬੁਲਾਡੇ ਵਾਲਾ ਦੂਜਾ ਸਥਾਨ ਹੁਸਨਪ੍ਰੀਤ ਸਿੰਘ ਬਾਬਾ ਫਰੀਦ ਦਿਉਣ ਤੀਜਾ ਸਥਾਨ, ਤਨਮਜ਼ ਸੈਂਟ ਜੇਵਿਆਰ ਵਰਲਡ ਸਕੂਲ ਪਹਿਲਾ ਸਥਾਨ, ਮਨਦਿਰ ਸਿੰਘ ਪੀਕੇਐਸ ਬਲੂਆਣਾ ਦੂਜਾ ਸਥਾਨ, ਅਜੈਦੀਪ ਸਿੰਘ ਸਨਾਵਰ ਸਕੂਲ ਰਿੰਗ ਰੋਡ ਤੀਜਾ ਸਥਾਨ,ਅੰਡਰ -19 ਲੜਕੇ 400ਮੀਟਰ ਮਨਜੀਤ ਸਿੰਘ ਸਸਸ ਕਿੱਲੀ ਨਿਹਾਲ ਸਿੰਘ ਪਹਿਲਾ ਸਥਾਨ ਸੁਰਿੰਦਰ ਸਿੰਘ ਸਹਸ ਘਨੇਈਆ ਨਗਰ ਦੂਜਾ ਸਥਾਨ, ਹਰਮਨਦੀਪ ਸਿੰਘ ਬਾਬਾ ਫਰੀਦ ਦਿਉਣ ਤੀਜਾ ਸਥਾਨਅੰਡਰ 19 ਲੜਕੇ 800ਮੀਟਰ ਓਦੇ ਸ਼ਰਮਾ ਲਾਰਡ ਰਾਮਾ ਸਕੂਲ ਬਠਿੰਡਾ ਪਹਿਲਾ ਸਥਾਨ ਲਵਦੀਪ ਸਿੰਘ ਬਾਬਾ ਫਰੀਦ ਦਿਉਣ ਦੂਜਾ ਸਥਾਨ ਬਲਵਿੰਦਰ ਸਿੰਘ ਸਸਸ ਚੁਘੇ ਕਲਾਂ ਤੀਜਾ ਸਥਾਨਅੰਡਰ -17ਲੜਕੇ ਸ਼ੋਟ ਪੁਟ ਰਤਨਜੋਤ ਪੀਕੇਐਸ ਸਕੂਲ ਬਲੂਆਣਾ ਪਹਿਲਾ ਸਥਾਨ ਵਰਿੰਦਰ ਸਿੰਘ ਪੀਕੇਐਸ ਸਕੂਲ ਬਲੂਆਣਾ ਦੂਜਾ ਸਥਾਨ, ਅਰਸਨੂਰ ਸਿੰਘ ਬਾਬਾ ਫਰੀਦ ਦਿਉਣ ਤੀਜਾ ਸਥਾਨ,.
ਅੰਡਰ -14ਲੜਕੇ ਲੰਬੀ ਛਾਲ ਗੁਰਵੀਰ ਸਿੰਘ ਸਸਸ ਸਕੂਲ ਬਲੂਆਣਾ ਪਹਿਲਾ ਸਥਾਨ ਹਰਮਨ ਸਿੰਘ ਗੁਰੂ ਗੋਬਿੰਦ ਸਿੰਘ ਸਕੂਲ ਬਲੂਆਣਾ ਦੂਜਾ ਸਥਾਨ, ਅਵੀਜੋਤ ਸਿੰਘ ਸਮਿਸ ਕਰਮਗ੍ਹੜ ਸਤਰਾਂ ਤੀਜਾ ਸਥਾਨ,ਅੰਡਰ -17ਲੜਕੇ ਲੰਬੀ ਛਾਲ ਹਾਰਦਿਕ ਲਾਰਡ ਰਾਮਾ ਸਕੂਲ ਬਠਿੰਡਾ ਪਹਿਲਾ ਸਥਾਨ ਲੱਕੀ ਸਿੰਘ ਸਸਸ ਸਕੂਲ ਬੁਲਾਡੇ ਵਾਲਾ ਦੂਜਾ ਸਥਾਨ, ਰੋਹਿਨਪ੍ਰੀਤ ਸਿੰਘ ਪੀਕੇ ਐਸ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਗੁਰਚਰਨ ਸਿੰਘ ਪਤਵਿੱਦਰ ਪਾਲ ਸਿੰਘ, ਬਲਜੀਤ ਸਿੰਘ ਮਛਣਾ ਏਸ਼ੀਆਣ ਗੋਲ੍ਡਮੈਡਲਲਿਸਟ ਲਾਰਡ ਰਾਮਾ,ਵਿਨੋਦ ਕੁਮਾਰ ਲੈਕ, ਵੀਰਪਾਲ ਕੌਰ ਡੀ ਪੀ ਆਈ ਕਿੱਲੀ ਫਿਜੀਕਲ, ਕੁਲਵਿੰਦਰ ਸਿੰਘ ਡੀਪੀਈ, ਸੁਖਜਿੰਦਰਪਾਲ ਕੌਰ ਸੁੱਖੀ ਡੀਪੀਈ, ਮਨਦੀਪ ਪੀਟੀਆਈ ਸਰਦਾਰਗ਼ੜ, ਬਲਜੀਤ ਸਿੰਘ ਪੀਟੀਆਈ ਬਹਿਮਣ ਦੀਵਾਨਾ, ਹਰਭਗਵਾਨ ਦਾਸ ਪੀਟੀਆਈ, ਨਵਦੀਪ ਕੌਰ ਡੀਪੀਈ ਦੇਸਰਾਜ,ਗੁਰਦੀਪ ਸਿੰਘ ਪੀਟੀਆਈ ਚੁਘੇ ਖੁਰਦ,ਸਿਮਰਜੀਤ ਡੀਪੀਈ ਪੀਕੇਐਸ, ਗੁਰਪ੍ਰੀਤ ਸਿੰਘ ਡੀਪੀ ਈ ਕੋਠੇ ਚੇਤ ਸਿੰਘ ਸਰੋਜ ਰਾਣੀ, ਰਣਜੀਤ ਸਿੰਘ ਡੀਪੀਈ ਸਨਾਵਰ ਸਕੂਲ, ਪਰਮਿੰਦਰ ਸਿੰਘ ਸੇਮਰੋਕ, ਜਸਵਿੰਦਰ ਕੌਰ ਪੀਟੀ ਆਈ ਜਨਤਾ ਨਗਰ, ਜਸਵੀਰ ਸਿੰਘ ਪੀਟੀ ਆਈ ਹਾਜਿਰ ਰਹੇ।
ਜੋਨ ਮੰਡੀ ਫੂਲ ਦੇ ਦੂਜੇ ਦਿਨ ਉਮਰ ਵਰਗ 17 ਸਾਲ ਵਿੱਚ 1500 ਮੀਟਰ ਰੇਸ ਵਿੱਚ ਸੁਖਜੀਤ ਸਿੰਘ ਨੇ ਪਹਿਲਾ ਸਥਾਨ ਬਲਜਿੰਦਰ ਸਿੰਘ ਨੇ ਦੂਜਾ ਅਤੇ ਰਾਜਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ 200 ਮੀਟਰ ਰੇਸ ਵਿੱਚ ਲਖਵਿੰਦਰ ਸਿੰਘ ਨੇ ਪਹਿਲਾ ਸਹਿਜਪ੍ਰੀਤ ਨੇ ਦੂਜਾ ਅਤੇ ਸਲਵਾਨ ਖਾਨ ਨੇ ਤੀਜਾ ਸਥਾਨ ਹਾਸਿਲ ਕੀਤਾ।ਸਾਟ ਪੁੱਟ ਵਿੱਚ ਕਰਨਵੀਰ ਨੇ ਪਹਿਲਾ ਰੋਸਨਪ੍ਰੀਤ ਨੇ ਦੂਜਾ ਅਤੇ ਅਮਨਿੰਦਰ ਨੇ ਤੀਜਾ ਸਥਾਨ ਹਾਸਿਲ ਕੀਤਾ ਉਮਰ ਵਰਗ14 ਸਾਲ ਵਿੱਚ 200 ਮੀਟਰ ਰੇਸ ਵਿੱਚ ਗਿਆਨੀ ਸਿੰਘ ਨੇ ਪਹਿਲਾ ਸਾਹਿਲ ਖਾਨ ਨੇ ਦੂਜਾ ਅਤੇਗੁਰਮਹਿਕ ਨੇ ਤੀਜਾ ਸਥਾਨ ਹਾਸਿਲ ਕੀਤਾ ਲੰਬੀ ਛਾਲ ਵਿੱਚ ਖੁਸਵੀਰ ਨੇ ਪਹਿਲਾ ਤਨਵੀਰ ਨੇ ਦੂਜਾ ਅਤੇ ਸੁਖਪ੍ਰੀਤ ਨੇ ਤੀਜਾ ਸਥਾਨ ਹਾਸਿਲ ਕੀਤਾ ਇਸ ਸਮੇਂ ਪ੍ਰਿਸੀਪਲ ਗੀਤਾ ਅਰੋੜਾ, ਜਸਵੀਰ ਸਿੰਘ ਜਿਲਾ ਸਪੋਰਟਸ ਕੋਅਰਡੀਨੇਟਰ ਬਠਿੰਡਾ , ਲੈਕਚਰਾਰ ਅਮਰਦੀਪ ਸਿੰਘ, ਪੁਸ਼ਪਿੰਦਰ ਸਿੰਘ, ਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਗੁਰਵਿੰਦਰ ਸਿੰਘ, ਮਨਦੀਪ ਸਿੰਘ, ਬਲਦੇਵ ਸਿੰਘ, ਬਲਜਿੰਦਰ ਕੌਰ, ਲਖਵੀਰ ਕੌਰ, ਲਖਵੀਰ ਸਿੰਘ ਆਦਿ ਹਾਜਰ ਸਨ।
0 Comments