ਪੀ.ਸੀ.ਆਰ ਇੰਚਾਰਜ ਸਬ ਇੰਸਪੈਕਟਰ ਗੁਰਮੇਲ ਸਿੰਘ ਅਤੇ ਥਾਣਾ ਸਿਟੀ 2 ਦੇ ਇੰਚਾਰਜ ਨਿਰਮਲ ਸਿੰਘ ਵਲੋਂ ਟੀਮਾਂ ਸਮੇਤ ਸ਼ਹਿਰ ਚ ਚੈਕਿੰਗ

 ਪੀ.ਸੀ.ਆਰ ਇੰਚਾਰਜ ਸਬ ਇੰਸਪੈਕਟਰ ਗੁਰਮੇਲ ਸਿੰਘ ਅਤੇ ਥਾਣਾ ਸਿਟੀ 2 ਦੇ ਇੰਚਾਰਜ ਨਿਰਮਲ ਸਿੰਘ ਵਲੋਂ ਟੀਮਾਂ  ਸਮੇਤ ਸ਼ਹਿਰ ਚ ਚੈਕਿੰਗ  


ਬਰਨਾਲ਼ਾ /ਕਰਨਪ੍ਰੀਤ ਕਰਨ 

ਅਗਾਮੀ ਤਿਓਹਾਰਾਂ ਦੇ ਮਧੇਨਜ਼ਰ ਜਿਲਾ ਬਰਨਾਲਾ ਚ ਰਾਹਗੀਰਾਂ ਲਈ ਸੁਖਾਲੇ ਪ੍ਰਬੰਧਾਂ ਚ ਜੁਟੀ ਪੀ ਸੀ ਆਰ ਇੰਚਾਰਜ ਸਬ ਇੰਸਪੈਕਟਰ ਗੁਰਮੇਲ ਸਿੰਘ ਦੀ ਪੂਰੀ ਟੀਮ ਵਲੋਂ ਸ਼ਹਿਰ ਦੇ ਬਾਜ਼ਾਰਾਂ ਸਦਰ ਬਾਜ਼ਾਰ ,ਹੰਡਿਆਇਆ ਅਤੇ ਫਰਵਾਹੀ ਬਾਜ਼ਾਰ  ਸਮੇਤ ਕੇ ਸੀ ਰੋਡ ਕੱਚਾ ਪੱਕਾ,ਕਾਲਜਾਂ ਸਕੂਲਾਂ,ਹੰਡਿਆਇਆ ਰੋਡ ਧਨੌਲਾ ਰੋਡ ਤੇ ਪੂਰੀ ਤਨਦੇਹੀ ਨਾਲ ਦੁਕਾਨ ਦੇ ਬਾਹਰ ਨਾਜਾਇਜ਼ ਸਰਕਾਰੀ ਜਗ੍ਹਾ ਰੋਕ ਕੇ ਰੱਖੇ ਗਏ ਸਮਾਂ ਨੂੰ ਤਰਤੀਬ ਬਾਰ ਚੁਕਵਾਉਣ ਲਈ ਮੁਸਤੈਦ ਹਨ ! ਮੀਡਿਆ ਵਲੋਂ ਇੱਕਤਰ ਜਾਣਕਾਰੀ ਤਹਿਤ ਸ਼ਹਿਰ ਦੇ ਕੇ ਸੀ ਰੋਡ ਤੇ ਸਥਿਤ ਇਕ ਦੁਕਾਨਦਾਰ ਵਲੋਂ ਪੁਲਿਸ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਵੀ ਸ੍ਹਾਮਣੇ ਆਇਆ ! ਇਸ ਸੰਬੰਧੀ ਪੀ ਸੀ ਆਰ ਇੰਚਾਰਜ ਸਬ ਇੰਸਪੈਕਟਰ ਗੁਰਮੇਲ ਸਿੰਘ  ਨੇ ਕਿਹਾ ਕਿ ਜਿਲੇ ਦਾ ਮਾਨਯੋਗ ਐੱਸ ਐੱਸ ਪੀ ਸ਼੍ਰੀ ਸੰਦੀਪ ਮਲਿਕ ਸਮੇਤ ਉੱਚ ਅਫ਼ਸਰਾਂ ਦੀ ਰਹਿਨੁਮਾਈ ਹੇਠ ਸ਼ਹਿਰ ਚ ਆਉਣ ਜਾਂ ਵਾਲੇ ਰਾਹਗੀਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਜਿਸ ਸੰਬੰਧੀ ਸਾਡੀ ਜਿੰਮੇਵਾਰੀ ਨੂੰ ਸਮਝਦਿਆਂ ਸਹਿਰੀ ਆਪਣਾ ਸਮਾਂ ਦੁਕਾਨਾਂ ਤੋਂ ਬਾਹਰ ਵਧਾ ਕੇ ਨਾ ਰੱਖਣ ਤਾਂ ਜੋ ਆਉਣ ਜਾਂ ਵਾਲਿਆਂ ਰਾਹਗੀਰਾਂ ਨੂੰ ਕੋਈ ਪ੍ਰੇਸ਼ਾਨੀ ਆ ਆਵੇ ਅਤੇ ਤਹਿਰਾਨ ਦੇ ਮਧੇਨਜਰ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ ਇਸ ਮੌਕੇ ਏ ਐੱਸ ਆਈ ਦੀਵਾਨ ਸਿੰਘ ਅਮਰੀਕ ਸਿੰਘ ,ਰਵਿੰਦਰ ਸਿੰਘ ਆਦਿ ਹਾਜਿਰ ਸਨ ! 

         ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਨੱਥ ਪਾਉਣ ਲਈ ਮੁਸਤੈਦ ਥਾਣਾ ਸਿਟੀ 2 ਦੇ ਇੰਚਾਰਜ ਸਰਦਾਰ ਨਿਰਮਲ ਸਿੰਘ ਵਲੋਂ ਟੀਮ ਸਮੇਤ ਵੱਖ ਵੱਖ ਨਾਕਿਆਂ ਤੇ 2 ਪਹੀਆ ਵਾਹਨਾਂ ਦੇ ਕਾਗਜਾਤ ਚੈੱਕ ਕੀਤੇ ਗਏ ! ਇਸ ਮੌਕੇ ਗੱਲਬਾਤ ਕਰਦਿਆਂ ਨਿਰਮਲ ਸਿੰਘ ਨੇ ਦੱਸਿਆ ਕਿ ਮਾਨਯੋਗ ਐੱਸ ਐੱਸਪੀ ਪੀ ਸਾਹਿਬ .ਡੀ ਐੱਸ ਐੱਸ ਪੀ ਸਹਿਰੀ ਦੇ ਹੁਕਮਾਂ ਤੇ ਚੋਰੀ ਦੇ ਮੋਟਰਸਾਈਕਲ,ਜਾਹਲੀ ਨੰਬਰ ਪਲੇਟਾਂ,ਝਾਲੀ ਕਾਗਜਾਤ ਟ੍ਰਿਪਲ ਸਵਾਰੀ ਆਦਿ ਨੂੰ ਲੈ ਕੇ ਕਾਗਜਾਤ ਚੈੱਕ ਕੀਤੇ ਗਏ ਅਤੇ ਦੋਸ਼ੀ ਪਾਏ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਆਪਣੇ ਵਾਹਨਾਂ ਦੇ ਕਾਗਜਾਤ ਪੂਰੇ ਰੱਖਣ ਤੇ ਕਿਸੇ ਵੋ ਦੋਸ਼ੀ ਵਿਅਕਤੀ ਵਾਰੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾਵੇ !

Post a Comment

0 Comments