3 ਨਵੰਬਰ ਦੀ ਮੋਹਾਲੀ ਰੈਲੀ ਮਾਨ ਸਰਕਾਰ ਦੀਆਂ ਜੜ੍ਹਾ ਹਿਲਾਅ ਕੇ ਰੱਖ ਦੇਵੇਗੀ : ਐਡਵੋਕੇਟ ਉੱਡਤ

 3 ਨਵੰਬਰ ਦੀ ਮੋਹਾਲੀ ਰੈਲੀ ਮਾਨ ਸਰਕਾਰ ਦੀਆਂ ਜੜ੍ਹਾ ਹਿਲਾਅ ਕੇ ਰੱਖ ਦੇਵੇਗੀ : ਐਡਵੋਕੇਟ ਉੱਡਤ 

12 ਘੰਟਿਆ ਵਾਲੇ ਕੰਮ ਦੇ ਨੋਟੀਫਿਕੇਸ਼ਨ ਵਿਰੁੱਧ ਅਲੀਸ਼ੇਰ ਕਲਾ ਤੇ ਅਲੀਸ਼ੇਰ ਖੁਰਦ ਵਿੱਖੇ ਕੀਤਾ ਪ੍ਰਦਰਸਨ 


ਮਾਨਸਾ 29 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ     
     ਮਨਰੇਗਾ ਸਕੀਮ ਤਹਿਤ ਸਾਲ ਵਿੱਚ ਦੋ ਸੌ ਦਿਨ ਕੰਮ ਦੇਣ ,  46 ਵੀ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਮੁਤਾਬਕ ਘੱਟੋ-ਘੱਟ ਉਜਰਤਾ 26000 ਪ੍ਰਤੀ ਮਹੀਨਾ ਕਰਨ , 12 ਘੰਟਿਆਂ ਵਾਲੇ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ , ਔਰਤਾਂ 1000 ਪ੍ਰਤੀ ਮਹੀਨਾ ਦਿਵਾਉਣ , ਬੁਢਾਪਾ ਵਿਧਵਾ ਪੈਨਸਨ ਪੰਜ ਹਜਾਰ ਰੁਪਏ ਕਰਨ ਆਦਿ ਮੰਗਾਂ ਨੂੰ ਲੈ ਕੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਵੱਲੋ ਆਉਣ ਵਾਲੀ 3 ਨਵੰਬਰ ਦੀ ਮੋਹਾਲੀ ਰੋਸ ਰੈਲੀ ਆਪ ਸਰਕਾਰ  ਦੀਆ ਜੜਾ ਹਿਲਾਅ ਕੇ ਰੱਖ ਦੇਵੇਗੀ ਤੇ ਮਜਦੂਰ ਸੰਘਰਸ ਦੇ ਇਤਿਹਾਸ ਵਿੱਚ ਮੀਲ ਪੱਥਰ ਸਾਬਤ ਹੋਵੇਗੀ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ   ਇਥੋ ਥੋੜੀ ਦੂਰ ਸਥਿਤ ਪਿੰਡ ਅਲੀਸੇਰ ਕਲਾ ਤੇ ਅਲੀਸ਼ੇਰ ਖੁਰਦ ਵਿੱਖੇ 12 ਘੰਟਿਆ ਵਾਲੇ ਦਿਹਾੜੀ ਦੇ ਨੋਟੀਫਿਕੇਸ਼ਨ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਉਪਰੰਤ ਪ੍ਰਦਰਸਨਕਾਰੀਆ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਕੀਤਾ ।

 ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੀ ਮੋਦੀ ਸਰਕਾਰ ਦੇ ਨਕਸੇ ਕਦਮਾਂ ਤੇ ਚੱਲਦਿਆਂ ਧੜਾਧੜ ਮਜਦੂਰ ਵਿਰੋਧੀ ਫੈਸਲੇ ਕਰ ਰਹੀ ਹੈ ।

   ਇਸ ਮੌਕੇ ਤੇ ਸੰਬੋਧਨ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ਏਟਕ ਦੇ ਸੀਨੀਅਰ ਆਗੂ ਕਰਨੈਲ ਸਿੰਘ ਭੀਖੀ ਤੇ ਰੂਪ ਸਿੰਘ ਢਿੱਲੋ ਨੇ ਕਿਹਾ ਕਿ 3 ਨਵੰਬਰ ਦੀ ਮੋਹਾਲੀ ਰੈਲੀ ਵਿੱਚ ਮਾਨਸਾ ਜਿਲ੍ਹੇ ਵਿੱਚੋ ਭਰਵੀ ਸਮੂਲੀਅਤ ਕੀਤੀ ਜਾਵੇਗੀ  , ਜਿਸ ਦੀਆ ਤਿਆਰੀਆ ਜੋਰਾਸੋਰਾ ਨਾਲ ਚੱਲ ਰਹੀਆਂ ਹਨ ।

        ਇਸ ਮੌਕੇ ਤੇ ਹੋਰਨਾ ਤੋ ਕਰਨੈਲ ਸਿੰਘ , ਮੇਜਰ ਸਿੰਘ , ਸੁਖਦੇਵ ਸਿੰਘ ਅਲੀਸ਼ੇਰ , ਨਿਰਮਲ ਸਿੰਘ ਬੱਪੀਆਣਾ , ਸੁਖਦੇਵ ਸਿੰਘ ਪੰਧੇਰ , ਮਲਕੀਤ ਕੌਰ ਅਲੀਸ਼ੇਰ , ਰਾਜ ਕੌਰ , ਪੂਜਾ ਦੇਵੀ , ਤੇ ਛਿੰਦਰਪਾਲ ਕੌਰ ਨੇ ਵੀ ਵਿਚਾਰ ਸਾਂਝੇ ਕੀਤੇ ।

          

Post a Comment

0 Comments