31 ਲੱਖ ਦੀ ਲਾਗਤ ਨਾਲ ਫਫੜੇ ਭਾਈ ਕੇ ਦੀ ਅਨਾਜ ਮੰਡੀ ਦਾ 1.40 ਏਕੜ ਦਾ ਫੜ੍ਹ ਪੱਕਾ ਕੀਤਾ
ਮੰਡੀਆਂ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ-ਵਿਧਾਇਕ ਵਿਜੈ ਸਿੰਗਲਾ
ਕੱਚੀਆਂ ਮੰਡੀਆਂ ਦੇ ਫੜ੍ਹ ਪਹਿਲ ਦੇ ਆਧਾਰ ’ਤੇ ਪੱਕੇ ਕਰਾਂਗੇ-ਡਾ. ਵਿਜੈ ਸਿੰਗਲਾ
ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪਿੰਡਾਂ ਦੀਆਂ ਅਨਾਜ ਮੰਡੀਆਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਅਤੇ ਜਿਹੜੀਆਂ ਮੰਡੀਆਂ ਕੱਚੀਆਂ ਹਨ ਉਨ੍ਹਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਕਿਸਾਨਾਂ ਅਤੇ ਆੜ੍ਹਤੀਆ ਦੀ ਸਹੂਲਤਾਂ ਲਈ ਮੰਡੀਆਂ ਦਾ ਸੁਧਾਰ ਜਾਰੀ ਹੈ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਮਾਨਸਾ ਡਾ. ਵਿਜੈ ਸਿੰਗਲਾ ਨੇ ਮਾਰਕੀਟ ਕਮੇਟੀ ਬੁਢਲਾਡਾ ਅਧੀਨ ਆਉਂਦੀ ਪਿੰਡ ਫਫੜੇ ਭਾਈਕੇ ਦੀ ਅਨਾਜ ਮੰਡੀ ਦਾ ਫੜ੍ਹ ਪੱਕਾ ਕਰਨ ’ਤੇ ਉਦਘਾਟਨ ਕਰਨ ਮੌਕੇ ਕੀਤਾ।
ਵਿਧਾਇਕ ਵਿਜੈ ਸਿੰਗਲਾ ਨੇ ਕਿਹਾ ਕਿ 31 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਫਫੜੇ ਭਾਈ ਕੇ ਦੀ ਅਨਾਜ ਮੰਡੀ ਦਾ 1.40 ਏਕੜ ਦਾ ਫੜ੍ਹ ਪੱਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੰਡੀ ਦੇ ਫੜ੍ਹ ਦਾ ਵਾਧਾ ਹੋਣ ਨਾਲ ਪਿੰਡ ਅਤੇ ਆਸਪਾਸ ਦੇ ਪਿੰਡਾ ਦੇ ਕਿਸਾਨਾਂ ਨੂੰ ਇਸ ਦੀ ਹੋਰ ਵੀ ਸਹੂਲਤ ਮਿਲੇਗੀ ਅਤੇ ਕਾਫ਼ੀ ਲੰਬੇ ਸਮੇਂ ਤੋਂ ਜੋਂ ਕਿਸਾਨਾਂ ਅਤੇ ਆੜ੍ਹਤੀਆ ਨੂੰ ਮੀਂਹ ਹਨੇਰੀ ਦੌਰਾਨ ਕੱਚੇ ਫ਼ਰਸ਼ ਕਰਕੇ ਆਪਣੀ ਫ਼ਸਲ ਲਹਾਉਣ ਅਤੇ ਤੋਲਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਇਸ ਸਮੱਸਿਆ ਦਾ ਵੀ ਹੱਲ ਹੋ ਗਿਆ ਹੈ।
ਇਸ ਮੌਕੇ ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਕੁਮਾਰ ਸਿੰਗਲਾ, ਪਿੰਡ ਦੇ ਵਰਕਰ ਸਹਿਬਾਨ ਅਤੇ ਹੋਰ ਪਤਵੰਤੇ ਹਾਜਰ ਸਨ।
0 Comments