ਪਿਛਲੇ 35 ਸਾਲ ਤੋਂ ਨਰਕ ਭਰੀ ਜਿੰਦਗੀ ਜੀਣ ਲਈ ਮਜਬੂਰ ਹਨ ਵਾਰਡ ਨੰਬਰ 16 ਦੇ ਲੋਕ

 ਪਿਛਲੇ 35 ਸਾਲ ਤੋਂ ਨਰਕ ਭਰੀ ਜਿੰਦਗੀ ਜੀਣ ਲਈ ਮਜਬੂਰ ਹਨ ਵਾਰਡ ਨੰਬਰ 16 ਦੇ ਲੋਕ

ਗਲੀ ਨਾ ਬਣਨ ਕਾਰਨ ਜਹਰੀਲੇ ਸੱਪ ਸਪੌਲੀਏ ਹੁੰਦੇ ਹਨ ਘਰਾਂ ਅੰਦਰ ਦਾਖਲ:- ਮੁਹੱਲਾ ਵਾਸੀ


ਹੁਸ਼ਿਆਰਪੁਰ ਇੰਦਰਜੀਤ ਸਿੰਘ ਹੀਰਾ

 ਪੁਰ ਹੀਰਾਂ ਬਾਈਪਾਸ ਦੇ ਨਜ਼ਦੀਕ ਨੇੜੇ ਬਣੇ ਸ਼ਾਹ ਮਹੱਲਾ ਵਾਰਡ ਨੰਬਰ 16 ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਰਹੇ ਹਨ।ਇਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਮਹੱਲਾ ਨਿਵਾਸੀਆ ਵਿੱਚੋਂ ਜੋਤੀ ਸੈਣੀ,ਜਸਵਿੰਦਰ ਕੌਰ,ਰਾਧਾ ਰਾਣੀ,ਨਰਿੰਦਰ ਕੌਰ,ਹਰਵਿੰਦਰ ਕੁਮਾਰ,ਰਜਿੰਦਰ ਕੌਰ,ਅਮਰਜੀਤ,ਰਮਨ,ਲਵਲੀ,ਹਰੀਸ਼ ਕੁਮਾਰ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕੀ ਸਾਡਾ ਮੁਹੱਲ ਵਾਰਡ ਨੰਬਰ 16 ਸ਼ਿਵਾ ਜੀ ਦੇ ਮੰਦਰ ਵਾਲੀ ਗਲੀ ਸੁੰਦਰ ਨਗਰ ਨੇੜੇ ਬਣੇ ਸ਼ਾਹ ਵੱਜਦਾ ਹੈ। ਪਰ ਪਿਛਲੇ ਕਰੀਬ 35 ਸਾਲ ਤੋਂ ਸਾਡੇ ਮੁਹੱਲੇ ਦੀ ਗਲੀ ਨਹੀਂ ਬਣਾਈ ਗਈ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਇਸ ਮੁਹੱਲੇ ਦੀ ਕਿਸੇ ਨੇ ਸਾਰ ਨਹੀਂ ਲਈ। ਮੁਹੱਲਾ ਵਾਸੀਆਂ ਨੇ ਕਿਹਾ ਕਿ ਸਾਡੇ ਛੋਟੇ ਛੋਟੇ ਬੱਚੇ ਹਨ ਜਦੋਂ ਵੀ ਇਸ ਗਲੀ ਰਾਹੀਂ ਉਹ ਘਰ ਨੂੰ ਆਉਂਦੇ ਜਾਂਦੇ ਹਨ ਤਾਂ ਗੰਭੀਰ ਸੱਟਾਂ ਦਾ ਬੱਚਿਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਥੋੜਾ ਜਿਹਾ ਮੀਂਹ ਪੈਣ ਤੇ ਹੀ ਇਹ ਗਲੀ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਕੀੜੇ ਮਕੌੜੇ ਪੈਦਾ ਹੋ ਕੇ ਘਰਾਂ ਦੇ ਅੰਦਰ ਦਾਖਲ ਹੁੰਦੇ ਹਨ ਅਤੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਹੋਰ ਤਾਂ ਹੋਰ ਜਹਰੀਲੇ ਸੱਪ ਵੀ ਘਰਾਂ ਅੰਦਰ ਵੜ ਜਾਂਦੇ ਹਨ ਜਿਨਾਂ ਨੂੰ ਘਰ ਚੋਂ ਕੱਢਣਾ ਫੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ।ਜੋਤੀ ਸੈਣੀ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਅਤੇ ਮੁਹੱਲੇ ਦੀ ਕੌਂਸਲਰ ਨਰਿੰਦਰ ਕੌਰ ਨੂੰ ਵੀ ਸੂਚਿਤ ਕਰ ਚੁੱਕੇ ਹਾਂ ਪਰ ਸਾਡੀ ਸਮੱਸਿਆ ਦਾ ਕੋਈ ਵੀ ਹੱਲ ਕਰਦਾ ਦਿਖਾਈ ਨਹੀਂ ਦਿੰਦਾ। ਕਈ ਨੌਜਵਾਨ ਕੁੜੀਆਂ ਜਦੋਂ ਆਪਣੇ ਕੰਮ ਵਾਸਤੇ ਫੈਕਟਰੀ ਜਾਂ ਕਾਰਖਾਨੇ ਜਾਂਦੀਆਂ ਹਨ ਤੇ ਕੁਝ ਨਸ਼ੇੜੀ ਨੌਜਵਾਨ ਉਨਾਂ ਨੂੰ ਆਉਣ ਜਾਣ ਵੇਲੇ ਛੇੜਦੇ ਹਨ। ਮੁਹੱਲਾ ਨਿਵਾਸੀਆਂ ਨੇ ਮੌਜੂਦਾ ਸਰਕਾਰ ਤੋਂ ਮੰਗ ਕੀਤੀ ਉਨਾਂ ਦੀ ਮੁਹੱਲੇ ਦੀ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਮੁਹੱਲੇ ਦੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਭਿਆਨਕ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਸਮੱਸਿਆ ਸਬੰਧੀ ਜਦੋਂ ਵਾਰਡ ਨੰਬਰ 16 ਦੀ ਕੌਂਸਲਰ ਨਰਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਵਾਰਡ ਦੀਆਂ ਬਹੁਤ ਸਾਰੀਆਂ ਗਲੀਆਂ ਕੱਚੀਆਂ ਹਨ ਥੋੜਾ ਸਮਾਂ ਹੀ ਸੀਵਰੇਜ ਪਾਈ ਨੂੰ ਹੋਇਆ ਹੈ। ਜਲਦ ਹੀ ਐਸਟੀਮੇਟ ਲਗਾ ਕੇ ਗਲੀਆਂ ਨੂੰ ਬਣਾਇਆ ਜਾਵੇਗਾ।

Post a Comment

0 Comments