1.ਡਿਪਟੀ ਕਮਿਸ਼ਨਰ ਨੇ 5 ਲੋੜਵੰਦਾਂ ਨੂੰ ਐਸ ਬੀ ਆਈ ਦੇ ਸਹਿਯੋਗ ਸਦਕਾ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਰਾਹੀਂ ਵੰਡੀਆਂ ਵ੍ਹੀਲ ਚੇਅਰਾਂ
ਬਰਨਾਲਾ, 5 ਅਕਤੂਬਰ/ਕਰਨਪ੍ਰੀਤ ਕਰਨ/- ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਬਰਨਾਲਾ ਵੱਲੋਂ ਨਿਰੰਤਰ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਸਿਲਸਿਲੇ ਤਹਿਤ ਹੀ ਅੱਜ ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ 5 ਲੋੜਵੰਦ ਵਿਅਕਤੀਆਂ ਨੂੰ ਵ੍ਹੀਲ ਚੇਅਰਾਂ ਵੰਡੀਆਂ ਹਨ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਸੀ. ਐੱਸ. ਆਰ. ਫ਼ੰਡਾਂ ਤਹਿਤ ਕੀਤੇ ਜਾ ਰਹੇ ਵ੍ਹੀਲ ਚੇਅਰ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਵੱਲੋਂ ਕੁਲ 20 ਵ੍ਹੀਲ ਚੇਅਰਾਂ ਰੈੱਡ ਕਰਾਸ ਨੂੰ ਦਿੱਤੀਆਂ ਗਾਈਆਂ ਹਨ, ਜਿਨ੍ਹਾਂ ਵਿਚੋਂ 5 ਅੱਜ ਤਕਸੀਮ ਕਰ ਦਿੱਤੀਆਂ ਗਈਆਂ ਹਨ।ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਦੇ ਰੀਜਨਲ ਬ੍ਰਾਂਚ ਦਫਤਰ ਤੋਂ ਮੈਡਮ ਅਨੁਰਾਧਾ, ਐਲ. ਡੀ. ਐਮ. ਅੰਬੁਜ ਕੁਮਾਰ, ਸਕੱਤਰ ਰੈੱਡ ਕਰਾਸ ਸੋਸਾਇਟੀ ਸਰਵਣ ਸਿੰਘ, ਬ੍ਰਾਂਚ ਮੈਨੇਜਰ ਬਿਕਰਮਜੀਤ ਸਿੰਘ ਤੇ ਹੋਰ ਕਈ ਸੱਜਣ ਹਾਜ਼ਰ ਸਨ।
2.ਐਸ.ਬੀ.ਆਈ ਆਰਸੇਟੀ ਵਲੋਂ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ
ਬਰਨਾਲਾ, 5 ਅਕਤੂਬਰ/ਕਰਨਪ੍ਰੀਤ ਕਰਨ/- ਐਸ.ਬੀ.ਆਈ ਆਰਸੇਟੀ ਵਿੱਚ ਸੈਲਫ਼ ਹੈਲਪ ਗਰੁੱਪ ਦੇ ਮੈਂਬਰਾਂ ਦੀ ਐਫਐਲਸੀਆਰਪੀ ਦੀ ਟ੍ਰੇਨਿੰਗ ਖਤਮ ਹੋਈ। ਇਸ ਵਿੱਚ ਬੈਂਕਾਂ ਦੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ। ਐਸਬੀਆਈ ਲੀਡ ਬੈਂਕ ਦੇ ਸਤੀਸ਼ ਕੁਮਾਰ ਸਿੰਗਲਾ ਨੇ 6 ਦਿਨਾਂ ਦੀ ਟ੍ਰੇਨਿੰਗ ਦੌਰਾਨ ਬੈਂਕਾਂ ਦੀਆਂ ਸਕੀਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਐਸਬੀਆਈ ਆਰਸੇਟੀ ਦੇ ਕੋਰਸ ਕੋਆਰਡੀਨੇਟਰ ਗੁਰਅੰਮ੍ਰਿਤਪਾਲ ਕੌਰ ਅਤੇ ਡਾਇਰੈਕਟਰ ਵਿਸ਼ਵਜੀਤ ਮੁਖਰਜੀ ਨੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ।
3.ਪੀਪੀਸੀ (ਪੜ੍ਹਾਈ ਪੇਚਰਚਾ) ਵਾਈ.ਐਸ.ਜੈਨਐਕਸਟ ਵਿਖੇ ਆਯੋਜਿਤ ਕੀਤੀ ਗਈ ਸੀ
ਬਰਨਾਲਾ, 5 ਅਕਤੂਬਰ/ਕਰਨਪ੍ਰੀਤ ਕਰਨ/- ਇੱਕ ਸ਼ਾਨਦਾਰ ਪਹਿਲਕਦਮੀ ਵਿੱਚ, ਵਾਈ. ਐਸ. ਜੈਨਐਕਸਟ ਨੇ ਪੜ੍ਹਾਈ ਪੇ ਚਰਚਾ (PPC); ਦੇ ਬੈਨਰ ਹੇਠ ਮਾਪਿਆ ਨਾਲ ਸੈਸ਼ਨਾਂ ਦੀ ਇੱਕ ਲੜੀ ਦੀ ਮੇਜ਼ਬਾਨੀ ਕੀਤੀ, ਜਿਸਦਾ ਉਦੇਸ਼ ਮਾਪਿਆਂ ਅਤੇ ਬੱਚਿਆਂ ਦੀ ਵਿਦਿਅਕ ਗਤੀਵਿਧੀਆਂ ਵਿਚਕਾਰ ਇੱਕ ਮਜ਼ਬੂਤ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨਾ ਹੈ। ਇਹਨਾਂ ਸੈਸ਼ਨਾਂ ਦਾ ਮੁੱਖ ਉਦੇਸ਼ ਮਾਪਿਆਂ ਨੂੰ ਵਿਦਿਅਕ ਦ੍ਰਿਸ਼ਟੀਕੋਣ ਬਾਰੇ ਜਾਗਰੂਕ ਕਰਨਾ, ਪ੍ਰੀਖਿਆਂ ਦੇ ਪੈਟਰਨਾਂ ਅਤੇ ਡੇਟਸ਼ੀਟ ਨੂੰ ਜਾਰੀ ਕਰਨ ਸਮੇਤ ਆਉਣ ਵਾਲੀਆਂ ਪ੍ਰੀਖਿਆਵਾਂ ਬਾਰੇ ਸਹੀ ਜਾਣਕਾਰੀ ਦੀ ਪੇਸ਼ਕਸ਼ ਕਰਨਾ ਸੀ। ਤਿੰਨ ਦਿਨਾਂ ਦੇ ਇਸ ਸ਼ੈਸਨ ਦੌਰਾਨ, 450 ਤੋਂ ਵੱਧ ਮਾਪਿਆਂ ਨੇ ਇਹਨਾਂ ਸੈਸ਼ਨਾਂ ਵਿੱਚ ਬੜੀ ਖੁਸ਼ੀ ਨਾਲ ਹਿੱਸਾ ਲਿਆ ਗਿਆ। ਉਹਨਾਂ ਦਾ ਉਤਸ਼ਾਹ ਅਤੇ ਰੁਝੇਵੇਂ ਦੇਖਣਯੋਗ ਸਨ, ਜੋ ਉਹਨਾਂ ਦੇ ਬੱਚਿਆਂ ਦੀ ਅਕਾਦਮਿਕ ਸਫਲਤਾ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਲਈ ਉਹਨਾਂ ਦੀ ਉਤਸੁਕਤਾ ਦਾ ਪ੍ਰਦਰਸ਼ਨ ਕਰਦੇ ਸਨ। ਸਹੀ ਸਮੇਂ ;ਤੇ ਸਹੀ ਸਿੱਖਿਆ ਪ੍ਰਦਾਨ ਕਰਨ ਲਈ ਵਾਈ. ਐਸ.ਜੈਨਐਕਸਟ ਦੀ ਵਚਨਬੱਧਤਾ ਦੀ ਹਾਜ਼ਰ ਮਾਪਿਆਂ ਦੁਆਰਾ ਇਹਨਾ ਸ਼ੈਸਨਾ ਦੀ ਸ਼ਲਾਘਾ ਕੀਤੀ ਗਈ, ਮਾਪਿਆਂ ਅਤੇ ਸਿੱਖਿਆ ਦੇ ਵਿਚਕਾਰ, ਨੌਜਵਾਨ ਦਿਮਾਗਾਂ ਦੇ ਪਾਲਣ ਪੋਸ਼ਣ ਵਿੱਚ ਇੱਕ ਸਹਿਯੋਗੀ ਪਹੁੰਚ ਦੀ ਮਹੱਤਤਾ ਤੇ ਜ਼ੋਰ ਦਿੱਤਾ ਗਿਆ।
0 Comments