ਬਰਨਾਲਾ ਜ਼ਿਲ੍ਹੇ ਦੇ ਜਲੂਰ ਧਾਮ ਕੁਬੇਰ ਭੰਡਾਰੀ ਸੁਆਮੀ ਵਿਦਿਆਨੰਦ ਮਹਾਰਾਜ ਦੀ ਪੰਜਵੀਂ ਬਰਸੀ ਅਤੇ ਪੰਡਿਤ ਸਵਾਮੀ ਸਰੇਸਵਰਾ ਨੰਦ ਜੀ ਦੀ 59ਵੀਂ ਬਰਸੀ ਸਬੰਧੀ ਸਮਾਗਮ ਤੇ ਹਜਾਰਾਂ ਸ਼ਰਧਾਲੂ ਪਹੁੰਚੇ
ਬਰਨਾਲਾ, 9 ਅਕਤੂਬਰ/ਕਰਨਪ੍ਰੀਤ ਕਰਨ
- ਬਰਨਾਲਾ ਜ਼ਿਲ੍ਹੇ ਵਿੱਚ ਸਥਿਤ ਸ੍ਰੀ ਜਲੂਰ ਧਾਮ ਕੁਟੀਆ ਵਿਖੇ ਕੁਬੇਰ ਭੰਡਾਰੀ ਸ੍ਰੀ ਸੁਆਮੀ ਵਿਦਿਆਨੰਦ ਜੀ ਮਹਾਰਾਜ ਦੀ ਪੰਜਵੀਂ ਬਰਸੀ ਅਤੇ ਪੰਡਿਤ ਸਵਾਮੀ ਸਰੇਸਵਰਾ ਨੰਦ ਜੀ ਦੀ 59ਵੀਂ ਬਰਸੀ ਸਬੰਧੀ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਤੇ ਦੇਸ਼ ਵਿਦੇਸ਼ ਤੋਂ ਹਜਾਰਾਂ ਸ਼ਰਧਾਲੂ ਪਹੁੰਚੇ ਜਿੰਨਾ ਸਮਾਗਮ ਦਾ ਲਾਹਾ ਲਿਆ !ਸ੍ਰੀ ਸਵਾਮੀ ਅੰਮ੍ਰਿਤਾ ਨੰਦ ਜੀ ਦੀ ਰਹਿਨੁਮਾਈ ਹੇਠ ਕਰਵਾਈ ਤਿੰਨ ਰੋਜ਼ਾ ਇਸ ਸਮਾਗਮ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸਮੂਲੀਅਤ ਕੀਤੀ ! ਸਮਾਗਮ ਦੀ ਅਖੀਰਲੇ ਦਿਨ ਦੇਸ਼ ਵਿਦੇਸ਼ ਵਿੱਚੋਂ ਵੱਖ ਵੱਖ ਸੰਪਰਦਾਵਾਂ ਦੇ ਮੁਖੀ ਸਾਧੂਆਂ ਸੰਤਾਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸਮਾਜਸੇਵੀ ਤੇ ਚੇਅਰਮੈਨ ਭੋਲਾ ਸਿੰਘ ਵਿਰਕ,ਨਗਰ ਸੁਧਾਰ ਟ੍ਰਸ੍ਟ ਦੇ ਚੇਅਰਮੈਨ ਆਰ ਟੀ ਮੰਨਾ ,ਐੱਮ ਸੀ ਰੁਪਿੰਦਰ ਸ਼ੀਤਲ ਬੰਟੀ,ਬਲਬੀਰ ਬੀਰਾ, ਆਸਥਾ ਇਨਕਲੇਵ ਐੱਮ ਦੀ ਦੀਪਕ ਸੋਨੀ ,ਮਾਸਟਰ ਕ੍ਰਾਂਤੀ ਜੀ ਸਮੇਤ ਨੁਮਾਇੰਦਿਆਂ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਹਾਜ਼ਰੀ ਭਰੀ ।ਬੀਬੀ ਚਿਤ੍ਰਲੇਖਾ ਸਮੇਤ ਨੇ ਪ੍ਰਵਚਨ ਕਰਦਿਆਂ ਬੜੇ ਸੂਖਮ ਸ਼ਬਦਾਂ ਰਾਹੀਂ ਪਰ੍ਭੁ ਸਤਸੰਗ ਚ ਹਾਜ਼ਿਰੀ ਲਗਵਾਈ!
ਸਵਾਮੀ ਅੰਮ੍ਰਿਤਾ ਨੰਦ ਵਲੋਂ ਉਹਨਾਂ ਨਾਲ ਬਿਤਾਏ 40 ਸਾਲਾਂ ਦੇ ਸਫ਼ਰ ਦਾ ਵੀ ਜਿਕਰ ਕੀਤਾ ਕਿ ਹਮੇਸ਼ਾ ਮਾਨਵਤਾ ਦੀ ਭਲਾਈ ਨੂੰ ਸਮਰਪਿਤ ਗਰੀਬਾਂ ਲੋੜਵੰਦਾਂ ਲਾਇ ਲੰਗਰਾਂ .ਤੋਂ ਬਿਨਾ ਅੱਖਾਂ ਦੇ ਕੈਮ੍ਪ ਲਾਉਣੇ ਤੇ ਹੋਰ ਸੈਂਕੜੇ ਕਾਰਜਾਂ ਦੀ ਲੰਬੀ ਲੜੀ ਹੈ !ਸੰਗਤਾਂ ਦੀ ਆਮਦ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਸੰਗਤ ਰਾਜਸਥਾਨ,ਦਿੱਲੀ,ਹਰਿਆਣਾ ,ਹਿਮਾਚਲ ਯੂਪੀ ਉੱਤਰਾਖੰਡ ਤੋਂ ਬਿਨਾ ਕੈਨੇਡਾ,ਜਰਮਨੀ ,ਇੰਗਲੈਂਡ ਤੋਂ ਆਈ ਦੱਸੀ ! ਉਹਨਾਂ ਦੱਸਿਆ ਕਿ ਪ੍ਰਬਚਨ ਕਰਨ ਵਾਲਿਆਂ ਵਿਚ ਵਿਸ਼ੇਸ਼ ਤੋਰ ਤੇ ਸਵਾਮੀ ਨਵਾਂਸ਼ਹਿਰ ਮੱਖੂਪੁਰ ਤੋਂ ਸਵਾਮੀ ਪ੍ਰਕਾਸ਼ਾ ਨੰਦ ਜੀ ,ਨੈਣਾ ਦੇਵੀ ਧਾਮ ਤੋਂ ਕੌਲਾਂ ਵਾਲੇ ਟੋਬੇ ਤੋਂ ਭੂਰੀ ਧਾਮ ਵਿਚੋਲੀ ਤੋਂ ਸਵਾਮੀ ਆਤਮਾ ਨੰਦ ਜੀ, ਦਿਲੀ ਤੋਂ ਦੀਵਾਨਾ ਨੰਦ ਜੀ ,ਸਵਾਮੀ ਪਰਮੇਸ੍ਵਰ ਨੰਦ ਜੀ ਧੂਰਕੋਟ ਤੋਂ ,ਮਹੰਤ ਮੱਘਰ ਦਾਸ ਜੀ,ਖੁੱਡੀ ਕਲਾਂ ਤੋਂ ਸਮੇਤ ਵੱਡੀ ਗਿਣਤੀ ਚ ਸਾਧੂ ਮਹਾਤਮਾ ਆਏ !
ਸਮਾਗਮ ਚ ਪਹੁੰਚੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਰਦਾਰ ਭੋਲਾ ਸਿੰਘ ਵਿਰਕ ਕ੍ਰਿਸ਼ਨ ਜੀ ਮਹਾਰਾਜ ਦੇ ਵਿਤਰਾਂਤ ਤਹਿਤ ਸਮਝਾਉਣਾ ਕੀਤਾ ਕਿ ਅਜਿਹੇ ਮਹਾਂਪੁਰਸ਼ਾਂ ਦੇ ਹੱਥ ਚ ਸਾਡੀ ਡੋਰ ਹੈ ਜਿਹੜੇ ਸਾਨੂੰ ਪੈਰ ਪੈਰ ਤੇ ਡਿਗੱਣ ਤੋਂ ਬਚਾਉਂਦੇ ਹਨ ! ਸਰਦਾਰ ਵਿਰਕ ਨੇ ਕਿਹਾ ਕਿ ਸ੍ਰੀ ਜਲੂਰ ਧਾਮ ਕੁਟੀਆ ਮਨੁੱਖਤਾ ਦੀ ਸੇਵਾ ਦਾ ਸੱਚਾ ਤੇ ਨਿਰਸਵਾਰਥ ਦਰਬਾਰ ਹੈ !ਜਿੱਥੇ ਬਿਨਾ ਕਿਸੇ ਭੇਦ ਭਾਵ ਦੇ ਜੀਵਨ ਜਿਉਂਨ ਦੀ ਜਾਂਚ ਸਿਖਾਈ ਜਾਂਦੀ ਹੈ ! !
ਸਵਾਮੀ ਰਾਮ ਜੀ ਵਲੋਂ ਸੜਕ ਬਣਾਉਣ ਸੰਬੰਧੀ ਕੀਤੀ ਬੇਨਤੀ ਉਪਰੰਤ ਆਪ ਪਾਰਟੀ ਵਲੋਂ ਪੁੱਜੇ ਨਗਰ ਸੁਧਾਰ ਟ੍ਰਸ੍ਟ ਦੇ ਚੇਅਰਮੈਨ ਆਰ.ਟੀ.ਮੰਨਾ ਵਲੋਂ ਕੁਟੀਆ ਤੱਕ ਜਾਂਦੀ ਖਰਾਬ ਹਾਲਤ ਦੀ ਸੜਕ ਨੂੰ ਜਲਦ ਬਣਾਉਣ ਦਾ ਐਲਾਨ ਕੀਤਾ ਕਰਦਿਆਂ ਕਿਹਾ ਜਲਦ ਹੀ ਸੜਕ ਬਣਾਈ ਜਾਵੇਗੀ ਕਿ ਸ੍ਰੀ ਜਲੂਰ ਧਾਮ ਵੱਲੋਂ ਰੂਹਾਨੀਅਤ ਦੇ ਨਾਲ ਨਾਲ ਸਮਾਜ ਸੇਵੀ ਕਾਰਜਾਂ ਦੀ ਲੜੀ ਵਜੋਂ ਇਸ ਮੌਕੇ ਅੱਖਾਂ ਦੇ ਮੁਫਤ ਅਪ੍ਰੇਸ਼ਨ ਕੈਂਪ ਵਿੱਚ ਸੈਂਕੜੇ ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਚੈੱਕ ਅੱਪ ਕੀਤਾ ਗਿਆ ਮੁਫਤ ਐਨਕਾਂ ਦਿੱਤੀਆਂ ਗਈਆਂ ਲੋੜਵੰਦ ਮਰੀਜ਼ਾਂ ਨੂੰ ਮੁਫਤ ਲੈਨਜ ਵੀ ਪਾਏ ਗਏ ਇਸ ਮੌਕੇ ਦਰਬਾਰ ਦੇ ਸੇਵਾਦਾਰ ਮਲਕੀਤ ਸਿੰਘ ਜਲੂਰ,ਜੱਥੇਦਾਰ ਲਾਡੀ ਜਲੂਰ,ਬਲਕ ਰਾਜਾ,ਗਣਪਤ ਜੀ ਜੋਧਪੁਰ ,ਕੌਸ਼ਲ ਧੁਤ ਰਾਜਸਥਾਨ,ਸਮੇਤ ਸਵਾਮੀ ਜੀ ਦੇ ਪਰਿਵਾਰਾਂ ਚ ਦਿੱਲੀ ,ਮੌੜ ਮੰਡੀ ,ਕੋਟਲੇ ਬਠਿੰਡੇ,ਸਮੇਤ ਸ਼ਰਧਾਲੂਆਂ ਨੂੰ ਪ੍ਰਸ਼ਾਦ ਦੇ ਕੇ ਸਨਮਾਨਿਤ ਕੀਤਾ ਗਿਆ !ਸੰਗਤਾਂ ਲਈ ਭੰਡਾਰਾ ਅਤੁੱਟ ਵਰਤਾਇਆ ਗਿਆ
0 Comments