ਬਰਨਾਲਾ ਪੁਲਿਸ ਨੇ ਸੰਗਰੂਰ ਦੇ ਵਪਾਰੀ ਤੋਂ ਲੁਟੇਰਿਆਂ ਵਲੋਂ ਲੁੱਟੇ 7 ਲੱਖ ਵਿਚੋਂ 4 ਲੱਖ ਬਰਾਮਦ ਕੀਤੇ

 ਬਰਨਾਲਾ ਪੁਲਿਸ ਨੇ ਸੰਗਰੂਰ ਦੇ ਵਪਾਰੀ ਤੋਂ ਲੁਟੇਰਿਆਂ ਵਲੋਂ ਲੁੱਟੇ 7 ਲੱਖ ਵਿਚੋਂ 4  ਲੱਖ ਬਰਾਮਦ ਕੀਤੇ 


ਬਰਨਾਲਾ 30,ਅਕਤੂਬਰ /ਕਰਨਪ੍ਰੀਤ ਕਰਨ 

-ਬਰਨਾਲਾ ਪੁਲਸ ਨੇ ਲੰਘੇ ਦੁਸਹਿਰੇ ਵਾਲੇ ਦਿਨ ਬਠਿੰਡਾ ਤੋਂ ਸੰਗਰੂਰ ਆ ਰਹੇ ਕਾਰ ਸਵਾਰ ਵਪਾਰੀ  ਤੋਂ ਜਿਲਾ ਬਰਨਾਲਾ ਦੇ ਥਾਣਾ ਧਨੌਲਾ ਦੀ ਹਦੂਦ ਅੰਦਰ ਪੈਂਦੇ ਪਿੰਡ ਹਰੀਗੜ੍ਹ ਦੀ ਨਹਿਰ ਉਪਰੋ ਅਗਵਾ ਕਰਕੇ ਫਿਰੌਤੀ ਦੀ 7 ਲੱਖ ਰਾਸ਼ੀ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਵਿੱਚੋਂ 4 ਨੂੰ ਕਾਬੂ ਕਰਕੇ ਵਪਾਰੀ ਮਾਲਕਾ ਦੇ ਦੇ ਡਰਾਈਵਰ  ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

              ਗੱਲਬਾਤ ਕਰਦਿਆ ਐਸਐਸਪੀ ਬਰਨਾਲਾ ਸੰਦੀਪ ਮਲਿਕ ਨੇ ਦੱਸਿਆ ਕਿ ਥਾਣਾ ਧਨੌਲਾ ਅਧੀਨ ਪੈਂਦੇ ਪਿੰਡ ਹਰੀਗੜ੍ਹ ਦੀ ਨਹਿਰ ਤੇ ਵਿਕਰਮ ਗਰਗ ਪੁੱਤਰ ਸਤਪਾਲ ਗਰਗ ਵਾਸੀ ਸੰਗਰੂਰ ਜੌ ਰੋਜ਼ਾਨਾ ਦੀ ਤਰਾਂ ਬਠਿੰਡਾ ਵਿਖੇ ਮਜੂਦ ਬੋਲਟ ਮੋਟਰਸਾਈਕਲ ਏਜੰਸੀ ਤੋਂ ਕਾਰ ਵਿਚ ਸਵਾਰ ਹੋ ਕੇ  ਡਰਾਈਵਰ ਬਲਜੀਤ ਸਿੰਘ ਨਾਲ ਘਰ ਵਾਪਿਸ ਜਾ ਰਹੇ ਸੀ ਤਾਂ ਦੇਰ ਸ਼ਾਮ ਉਕਤ ਪਿੰਡ ਦੀ ਨਹਿਰ ਦੇ ਪੁਲ ਤੇ ਕੁਝ ਬੰਦਿਆਂ ਨੇ ਵਿਕਰਮ ਨੂੰ ਅਗਵਾ ਕਰਕੇ ਇਸਦੇ ਪਰਿਵਾਰ ਤੋਂ 7 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਇਸ ਮਾਮਲੇ ਵਿਚ ਥਾਣਾ ਧਨੌਲਾ ਵਿਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਜਿਸਤੇ ਕਾਰਵਾਈ ਕਰਦਿਆ ਪਤਾ ਲੱਗਿਆ ਕਿ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਵਿਚ ਮੋਹਰੀ ਰੋਲ ਕਾਰ ਚਾਲਕ ਬਲਜੀਤ ਸਿੰਘ ਨੇ ਆਪਣੇ ਹੋਰਨਾਂ ਸਾਥੀਆ ਮਨਵੀਰ ਸਿੰਘ ਤੇ ਜਗਸੀਰ ਸਿੰਘ ਵਾਸੀਆਂ ਉਭਾਵਾਲ, ਇੰਦਰਜੀਤ ਸਿੰਘ ਵਾਸੀ ਸ਼ੇਰਪੁਰ ਸੋਢੀਆ ਤੇ ਪ੍ਰਿੰਸ ਪ੍ਰੀਤ ਵਾਸੀ  ਕਹੇਰੁ ਜਿਲਾ ਸੰਗਰੂਰ ਨੂੰ 4ਲੱਖ ਨਕਦੀ, 2 ਚਾਰ ਪਹੀਆ ਵਾਹਨ ਸਮੇਤ ਹਿਰਾਸਤ ਵਿਚ ਲਿਆ ਗਿਆ ਤੇ ਚਾਲਕ ਬਲਜੀਤ ਸਿੰਘ ਦੀ ਭਲ ਕੀਤੀ ਜਾ ਰਹੀ ਹੈ। ਇਸ ਮੌਕੇ ਐੱਸ ਪੀ ਡੀ ਰਾਮਨਿਸ਼ ਚੋਧਰੀ,ਡੀ ਐੱਸ ਪੀ ਸਿਟੀ ਸਤਵੀਰ ਸਿੰਘ ਬੈਂਸ.ਸੀ ਆਈ ਏ ਇੰਚਾਰਜ ਬਲਜੀਤ ਸਿੰਘ,ਲਖਵਿੰਦਰ ਸਿੰਘ ਇੰਚਾਰਜ ਧਨੌਲਾ

       ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸ੍ਰੀ ਰਮਨੀਸ਼ ਕੁਮਾਰ ਚੌਧਰੀ ਸਨ, ਕਪਤਾਨ ਪੁਲਿਸ (ਇਨਸਟੀਗੇਸ਼ਨ) ਬਰਨਾਲਾ ਦੀ ਸੁਪਰਵੀਜ਼ਨ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ, ਜਿੰਨ੍ਹਾਂ ਦੀ ਅਗਵਾਈ ਸ੍ਰੀ ਸਤਵੀਰ ਸਿੰਘ us, hr ਕਪਤਾਨ ਪੁਲਿਸ, ਸਬ ਡਵੀਜ਼ਨ ਬਰਨਾਲਾ, ਸ਼੍ਰੀ ਗੁਰਬਚਨ ਸਿੰਘ, ਸ, ਉਪ ਕਪਤਾਨ ਪੁਲਿਸ, P॥ (੭) ਬਰਨਾਲਾ ਅਤੇ ਥਾਣੇਦਾਰ ਲਖਵਿੰਦਰ ਸਿੰਘ, ਮੁੱਖ ਅਫਸਰ ਥਾਣਾ ਧਨੌਲਾ ਕਰ ਰਹੇ ਸਨ। ਖੋਹ ਕੀਤੀ ਗਈ ਕਾਰ ਨੰਬਰੀ PB-03AY-0834 ਮਾਰਕਾ ਇਨੋਵਾ। 04 ਲੱਖ ਰੁਪਏ ਨਗਦੀ,ਵਾਰਦਾਤ ਸਮੇਂ ਵਰਤੀ ਰਿੱਟਜ ਕਾਰ ਨੰਬਰੀ PB-13BM-3330 ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ

Post a Comment

0 Comments