ਸਵ: ਮਾਤਾ ਨਿਰਮਲਾ ਦੇਵੀ ਜੀ ਦੀ ਦੂਸਰੀ ਬਰਸੀ ਤੇ ਲੱਗੇ ਵਿਸ਼ਾਲ ਮੈਡੀਕਲ ਕੈਂਪ ’ਚ 700 ਤੋਂ ਵੱਧ ਮਰੀਜਾਂ ਦਾ ਚੈਕਅੱਪ ਕੀਤਾ ਗਿਆ*

 ਸਵ: ਮਾਤਾ ਨਿਰਮਲਾ ਦੇਵੀ ਜੀ ਦੀ ਦੂਸਰੀ ਬਰਸੀ ਤੇ ਲੱਗੇ ਵਿਸ਼ਾਲ ਮੈਡੀਕਲ ਕੈਂਪ ’ਚ 700 ਤੋਂ ਵੱਧ ਮਰੀਜਾਂ ਦਾ ਚੈਕਅੱਪ ਕੀਤਾ ਗਿਆ*

*ਮੈਕਸ ਹਸਪਤਾਲ ਬਠਿੰਡਾ ਤੋਂ ਪੁਹੰਚੇ 4 ਡਾਕਟਰਾਂ ਸਮੇਤ 10 ਡਾਕਟਰਾਂ ਦੀ ਟੀਮ ਨੇ 'ਲਾਇਨਜ ਕਲੱਬ ਬਰਨਾਲਾ ਸੁਪਰੀਮ' ਦੇ ਸਹਿਯੋਗ ਨਾਲ ਲੱਗੇ ਇਸ ਕੈਂਪ 'ਚ ਵੱਖ-ਵੱਖ ਬਿਮਾਰੀਆਂ ਦੇ ਮਰੀਜਾਂ ਨੂੰ ਚੈਕ ਕਰਕੇ ਮੁਫਤ ਦਵਾਈਆਂ ਦਿੱਤੀਆਂ*


ਬਰਨਾਲਾ 30,ਅਕਤੂਬਰ /ਕਰਨਪ੍ਰੀਤ ਕਰਨ 

- ਐੱਸ.ਡੀ ਸਭਾ (ਰਜਿ:) ਬਰਨਾਲਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਦੀ ਸਵ: ਮਾਤਾ ਨਿਰਮਲਾ ਦੇਵੀ ਦੀ ਦੂਜੀ ਬਰਸੀ ਨੂੰ ਸਮਰਪਿਤ ਨੂੰ ਇੱਕ ਵਿਸ਼ਾਲ ਮੈਡੀਕਲ ਕੈਂਪ ਲਾਇਨਜ ਕਲੱਬ ਬਰਨਾਲਾ ਸੁਪਰੀਮ ਦੇ ਸਹਿਯੋਗ ਨਾਲ ਸਥਾਨਿਕ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਗਾਇਆ ਗਿਆ। ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਇਸ ਕੈਂਪ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਜੋਤੀ ਪ੍ਰਚੰਡ ਕਰਨ ਦੀ ਰਸਮ ਸਨਾਤਨ ਅਚਾਰੀਆ ਪੰਡਿਤ ਸ਼ਿਵ ਕੁਮਾਰ ਗੌੜ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਐੱਸ.ਡੀ ਸਭਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸਰਮਾ, ਪ੍ਰਧਾਨ ਡਾ: ਭੀਮ ਸੈਨ ਗਰਗ ਅਤੇ ਮੀਤ ਪ੍ਰਧਾਨ ਵਿਜੈ ਕੁਮਾਰ ਭਦੌੜ ਵੱਲੋਂ ਨਿਭਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਇਨਜ ਕਲੱਬ ਬਰਨਾਲਾ ਸੁਪਰੀਮ ਦੇ ਪ੍ਰਧਾਨ ਰਵਿੰਦਰ ਬਾਂਸਲ, ਪ੍ਰੋਜੈਕਟ ਚੇਅਰਮੈਨ ਮਨਜੀਤ ਕਾਂਸਲ ਅਤੇ ਕੋਪ੍ਰੋਜੈਕਟ ਚੇਅਰਮੈਨ ਜਤਿੰਦਰ ਗੋਇਲ ਨੇ ਦੱਸਿਆ ਹੈ ਕਿ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲੇ ਇਸ ਕੈਂਪ ਵਿੱਚ ਵੱਖ ਵੱਖ ਬਿਮਾਰੀਆਂ ਦੇ ਮਾਹਿਰ 10 ਡਾਕਟਰਾਂ ਵੱਲੋਂ ਆਪਣੀਆਂ ਟੀਮਾਂ ਸਮੇਤ 700 ਤੋਂ ਵੱਧ ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਜਿਥੇ ਮੈਕਸ ਹਸਪਤਾਲ ਬਠਿੰਡਾ ਤੋਂ ਵਿਸ਼ੇਸ਼ ਤੌਰ ’ਤੇ ਪੁਹੰਚੇ ਪ੍ਰਸਿੱਧ ਡਾਕਟਰ ਸੁਸੀਲ ਕੋਟਰੂ, ਡਾਕਟਰ ਪੱਲਵ ਜੈਨ, ਡਾ: ਭੁਪਿੰਦਰ ਸਿੰਘ ਬਰਾੜ ਅਤੇ ਡਾਕਟਰ ਨੀਰਜ ਵੱਲੋਂ ਮਰੀਜਾਂ ਦਾ ਚੈਕਅੱਪ ਕੀਤਾ ਗਿਆ, ਉਥੇ ਬਰਨਾਲਾ ਸ਼ਹਿਰ ਦੇ ਨਾਮੀ ਡਾਕਟਰ ਡਾਕਟਰ ਅੰਸ਼ੁਲ ਗਰਗ, ਡਾਕਟਰ ਰੋਹਿਤ ਗਾਰਗੀ, ਪ੍ਰਸ਼ਾਂਤ ਮਿੱਤਲਅਤੇ ਡਾਕਟਰ ਦੀਪਕ ਨੇ ਵੀ ਮਰੀਜਾਂ ਦਾ ਚੈਕਅੱਪ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਾਂਝਾ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਮਰੀਜਾਂ ਦੇ ਸਾਰੇ ਟੈਸਟ ਮੁਫਤ ਕੀਤੇ ਗਏ। ਇਸ ਮੌਕੇ ਜਰੂਰਤਮੰਦ ਮਰੀਜਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਕੈਂਪ ਦਾ ਉਦਘਾਟਨ ਕਰਦਿਆਂ 

           ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਵੱਖ-ਵੱਖ ਪਕਵਾਨਾਂ ਦੇ ਲੰਗਰ ਲਾਉਣ ਦੀ ਬਿਜਾਏ ਅੱਜ ਇਸ ਤਰ੍ਹਾਂ ਦਵਾਈਆਂ ਦੇ ਲੰਗਰ ਲਾਉਣ ਦੀ ਵੱਧ ਲੋੜ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਭਾਵੇਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਵੱਡੇ ਉਪਰਾਲੇ ਕਰ ਰਹੀ ਹੈ। ਵਿਧਾਇਕ ਪੰਡੋਰੀ ਨੇ ਸਿਵ ਸਿੰਗਲਾ ਦੀ ਤਰੀਫ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਉਪਰਾਲੇ ਅੱਗੇ ਵੀ ਨਿਰੰਤਰ ਜਾਰੀ ਰੱਖੇ ਜਾਣ ਅਤੇ ਉਹ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਹਨ। ਇਸ ਮੌਕੇ ਐੱਸ.ਡੀ ਸਭਾ (ਰਜਿ:) ਬਰਨਾਲਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਕਿਹਾ ਕਿ ਆਪਣੀ ਮਾਤਾ ਨਿਰਮਲਾ ਦੇਵੀ ਦੀ ਯਾਦ ਵਿੱਚ ਇਹ ਵਿਸ਼ਾਲ ਮੈਡੀਕਲ ਕੈਂਪ ਲਗਾ ਕੇ ਸ਼ਿਵ ਸਿੰਗਲਾ ਅਤੇ ਰਤਨ ਸਿੰਗਲਾ ਨੇ ਬਹੁਤ ਚੰਗਾ ਉਪਰਾਲਾ ਕੀਤਾ ਹੈ। ਇਸ ਮੌਕੇ ਐੱਸ.ਡੀ ਸਭਾ ਬਰਨਾਲਾ ਦੇ ਜਨਰਲ ਸਕੱਤਰ ਸਿਵ ਸਿੰਗਲਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੈਂਪ ਵਿੱਚ ਡਾਕਟਰਾਂ ਦੇ ਕਾਊਂਟਰਾਂ ਦੇ ਬਾਹਰ ਮਰੀਜਾਂ ਦੀ ਵੱਡੀ ਭੀੜ ਦੇਖ ਕੇ ਅੱਜ ਉਹਨਾਂ ਨੂੰ ਆਪਣੀ ਮਾਤਾ ਨਿਰਮਲਾ ਦੇਵੀ ਦੀ ਨਿੱਘੀ ਗੋਦ ਦਾ ਅਹਿਸਾਸ ਹੋ ਰਿਹਾ ਹੈ।ਇਸ ਪ੍ਰਧਾਨ ਡਾ: ਪੀਨਾਕ ਮੋਦਗਿੱਲ ਦਾ ਵੀ ਵਿਸੇਸ ਧੰਨਵਾਦ ਕੀਤਾ। ਇਸ ਮੌਕੇ ਸ਼ਿਵ ਸਿੰਗਲਾ ਨੇ ਐਲਾਨ ਕੀਤਾ ਕਿ ਮਾਤਾ ਨਿਰਮਲਾ ਦੇਵੀ ਦੀ ਸਾਲਾਨਾ ਯਾਦ ਨੂੰ ਸਮਰਪਿਤ 29 ਅਕਤੂਬਰ ਨੂੰ ਹਰ ਸਾਲ ਇਹ ਮੈਡੀਕਲ ਚੈਕਅੱਪ ਕੈਂਪ ਲਗਾਇਆ ਜਾਇਆ ਕਰੇਗਾ । ਇਸ ਮੌਕੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ,ਆਪ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਸੰਘੇੜਾ,ਅਕਾਲੀ ਆਗੂ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਸਮੇਤ ਹੋਰ ਵੀ ਬਹੁਤ ਸਾਰੇ ਪਤਵੰਤਿਆਂ ਨੇ ਸਿਰਕਤ ਕਰਦਿਆਂ ਇਸ ਉਦਮ ਦੀ ਸਾਲਾਘਾ ਕੀਤੀ।

Post a Comment

0 Comments