ਡਿਪਟੀ ਕਮਿਸ਼ਨਰ ਨੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ 750 ਸਰਦੀ ਰੁੱਤ ਸਬਜ਼ੀ ਦੇ ਬੀਜਾਂ ਦੀਆਂ ਕਿੱਟਾਂ ਵੰਡੀਆਂ ਗਈਆਂ

 ਡਿਪਟੀ ਕਮਿਸ਼ਨਰ ਨੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ 750 ਸਰਦੀ ਰੁੱਤ ਸਬਜ਼ੀ ਦੇ ਬੀਜਾਂ ਦੀਆਂ ਕਿੱਟਾਂ ਵੰਡੀਆਂ ਗਈਆਂ


ਬਰਨਾਲਾ,4,ਅਕਤੂਬਰ /ਕਰਨਪ੍ਰੀਤ ਕਰਨ 

--ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਲਾਈਵਲੀਹੁੱਡ ਕੰਪੋਨੈਂਟ ਅਧੀਨ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਸਵੈ ਸੇਵੀ ਗਰੁੱਪਾਂ ਦੀਆਂ ਔਰਤ ਮੈਂਬਰਾਂ ਨੂੰ ਸਰਦੀ ਰੁੱਤ ਦੇ ਬੀਜਾਂ ਦੀਆਂ 750 ਕਿੱਟਾਂ ਵੰਡੀਆਂ ।

      ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਸਵੈ ਸੇਵੀ ਗਰੁੱਪ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਬਗੀਚਿਆਂ ਲਗਾ ਕੇ ਬਿਨਾਂ ਰੇਅ ਸਪਰੇਅ ਦੀਆਂ ਸਬਜ਼ੀਆਂ ਦੀ ਕਾਸ਼ਤ ਕਰਨ ਤਾਂ ਜੋ ਤੰਦਰੁਸਤ ਜੀਵਨ ਜੀ ਸਕਣ।  ਉਨ੍ਹਾਂ ਕਿਹਾ ਕਿ ਘਰ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਕੇ ਘਰ ਦੇ ਖਰਚੇ ਵੀ ਘਟਾਏ ਜਾ ਸਕਦੇ ਹਨ।                                       ਬਾਗਬਾਨੀ ਵਿਭਾਗ ਵੱਲੋਂ ਭੇਜੀਆਂ ਗਈਆਂ 750 ਬੀਜ ਕਿੱਟਾਂ ਪਿੰਡ ਠੀਕਰੀਵਾਲ ਦੇ ਗਰੁੱਪ ਔਲਖ, ਦਸਮੇਸ਼, ਬੀਬੀ ਭਾਨੀ, ਮਾਤਾ ਗੰਗਾ, ਬੇਟੀ ਬਚਾਓ ਗਰੁੱਪਾਂ ਨੂੰ ਵੰਡੀਆਂ ਗਈਆਂ। ਆਉਣ ਵਾਲੇ ਸਮੇਂ 'ਚ ਇਹ ਕਿੱਟਾਂ ਹੋਰ ਗਰੁੱਪਾਂ ਨੂੰ ਵੀ ਵੰਡੀਆਂ ਜਾਣਗੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਧਾਲੀਵਾਲ, ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਗੋਪਾਲ ਸਿੰਘ, ਬਾਗ਼ਬਾਨੀ ਅਫਸਰ ਨਰਪਿੰਦਰ ਕੌਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਮਣੀਕ ਸ਼ਰਮਾ, ਜ਼ਿਲ੍ਹਾ ਲੇਖਾਕਾਰ ਸੰਜੀਵ ਤਾਇਲ,ਬੀ.ਪੀ.ਐਮ.ਬਰਨਾਲਾ ਗੁਰਵਿੰਦਰ ਕੌਰ, ਬੀ.ਪੀ.ਐਮ. ਸ਼ਹਿਣਾ ਧਰਮਿੰਦਰ ਸਿੰਘ, ਬੀ.ਪੀ.ਐਮ. ਮਹਿਲ ਕਲਾਂ ਗੁਰਦੀਪ ਸਿੰਘ, ਡੀ. ਐਫ. ਐਮ. ਅਮਨਦੀਪ ਸਿੰਘ ਹਾਜ਼ਰ ਸਨ।

Post a Comment

0 Comments