87 ਲੱਖ ਦੀ ਲਾਗਤ ਨਾਲ ਪੈਣ ਵਾਲੀ 2 ਕਿਲੋਮੀਟਰ ਦੀ ਪਾਈਪਲਾਈਨ ਨਾਲ ਤਕਰੀਬਨ 1000 ਕਿੱਲੇ ਜ਼ਮੀਨ ਨੂੰ ਮਿਲੇਗਾ ਸਿੰਚਾਈ ਲਈ ਪਾਣੀ-ਵਿਧਾਇਕ ਵਿਜੈ ਸਿੰਗਲਾ

 87 ਲੱਖ ਦੀ ਲਾਗਤ ਨਾਲ ਪੈਣ ਵਾਲੀ 2 ਕਿਲੋਮੀਟਰ ਦੀ ਪਾਈਪਲਾਈਨ ਨਾਲ ਤਕਰੀਬਨ 1000 ਕਿੱਲੇ ਜ਼ਮੀਨ ਨੂੰ ਮਿਲੇਗਾ ਸਿੰਚਾਈ ਲਈ ਪਾਣੀ-ਵਿਧਾਇਕ ਵਿਜੈ ਸਿੰਗਲਾ

 ਵਿਧਾਇਕ ਵਿਜੈ ਸਿੰਗਲਾ ਨੇ ਸ਼ਹਿਰ ਮਾਨਸਾ ਦੇ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਾਉਣ ਲਈ ਪਾਈਪ ਲਾਈਨ ਦੇ ਕੰਮ ਦੀ ਕਰਵਾਈ ਸ਼ੁਰੁਆਤ


ਮਾਨਸਾ 24 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ ਹਲਕੇ ਦੇ ਖੇਤਾਂ ਵਿਚ ਨਹਿਰੀ ਪਾਣੀ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਖ਼ਪਤ ਘਟਾਈ ਜਾ ਸਕੇ। ਇਨ੍ਹਾਂ ਗੱਲਾਂ ਪ੍ਰਗਟਾਵਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਸ਼ਹਿਰ ਮਾਨਸਾ ਵਿੱਚ ਪਾਈਪ ਲਾਈਨ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਕੀਤਾ।

   ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਮਾਨਸਾ ਹਲਕੇ ਵਿੱਚ ਨਹਿਰੀ ਪਾਣੀ ਨੂੰ ਹਰ ਖੇਤ, ਹਰ ਕਮਿਊਨਿਟੀ ਸੈਂਟਰ ਤੱਕ ਪਹੁੰਚਾਉਣ ਲਈ ਪਾਈਪ ਲਾਈਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਮਾਨਸਾ ਦੇ ਸੂਏ ਤੋਂ ਡੀ.ਏ.ਵੀ.ਸਕੂਲ ਕੋਲੋਂ ਅਨਾਜ ਮੰਡੀ ਤੱਕ 2 ਕਿਲੋਮੀਟਰ ਦੀ ਪਾਈਪ ਲਾਈਨ ਦਾ ਕੰਮ ਟਿਊਬਵੈੱਲ ਕਾਰਪੋਰੇਸ਼ਨ ਰਾਹੀਂ ਸ਼ੁਰੂ ਕਰਵਾਇਆ ਗਿਆ ਹੈ ਜਿਸ ਨੂੰ ਕਰੀਬ 87 ਲੱਖ ਦੀ ਲਾਗਤ ਅਤੇ ਤਕਰੀਬਨ 1000 ਕਿਲ੍ਹੇ ਨੂੰ ਸਿੰਚਾਈ ਲਈ ਪਾਣੀ ਮਿਲੇਗਾ ਅਤੇ ਇਸ ਪਾਈਪ ਲਾਈਨ ਨਾਲ ਡੀ.ਏ.ਵੀ. ਸਕੂਲ ਤੋਂ ਲੈਕੇ ਅਨਾਜ ਮੰਡੀ ਤੱਕ ਜਾਂਦੀ ਸੜਕ ਦਾ ਵੀ ਰਾਹ ਖੁੱਲ ਜਾਵੇਗਾ ਜਿਸ ਨਾਲ ਆਵਾਜਾਈ ਹੋਰ ਸੁਖਾਲੀ ਹੋ ਜਾਵੇਗੀ।

  ਡਾ. ਵਿਜੈ ਸਿੰਗਲਾ ਕਿਹਾ ਕਿ ਸ਼ਹਿਰ ਨਾਲ ਲਗਦੇ ਕਾਫੀ ਖੇਤਾਂ ਨੂੰ ਕਈ ਦਹਾਕਿਆਂ ਮਗਰੋਂ ਨਹਿਰੀ ਪਾਣੀ ਨਸੀਬ ਹੋਵੇਗਾ।

ਇਸ ਮੌਕੇ ਟਿਊਬਵੈੱਲ ਕਾਰਪੋਰੇਸ਼ਨ ਦੇ ਅਧਿਕਾਰੀ ,ਨਗਰ ਕੌਂਸਲ ਦੇ ਪ੍ਰਧਾਨ ਵਿਜੈ ਕੁਮਾਰ, ਵਾਈਸ ਪ੍ਰਧਾਨ ਨੀਨੁ, ਕੌਂਸਲਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Post a Comment

0 Comments