ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਚਹਿਰੀ ਚੌਂਕ ਤੇ ਗੁਰੂ ਰਵਿਦਾਸ ਚੌਂਕ ਦੇ ਸੁੰਦਰੀਕਰਨ ਦਾ ਉਦਘਾਟਨ ਕੀਤਾ

 ਪੰਜਾਬ ਦੇ ਕੈਬਨਿਟ ਮੰਤਰੀ  ਗੁਰਮੀਤ ਸਿੰਘ ਮੀਤ ਹੇਅਰ ਨੇ ਕਚਹਿਰੀ ਚੌਂਕ ਤੇ ਗੁਰੂ ਰਵਿਦਾਸ ਚੌਂਕ ਦੇ ਸੁੰਦਰੀਕਰਨ ਦਾ ਉਦਘਾਟਨ ਕੀਤਾ  

 1 ਕਰੋੜ 27 ਲੱਖ ਰੁਪਏ  ਦੀ ਲਾਗਤ ਨਾਲ ਬਰਨਾਲਾ ਸ਼ਹਿਰ ਦੇ ਚੋਂਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ 


ਬਰਨਾਲਾ,1,ਅਕਤੂਬਰ /ਕਰਨਪ੍ਰੀਤ ਕਰਨ 

-ਬਰਨਾਲਾ ਦੇ ਚੌਂਕਾਂ ਦੇ ਸੁੰਦਰੀਕਰਨ ਤਹਿਤ 1 ਕਰੋੜ 27 ਲੱਖ ਰੁਪਏ  ਦੀ ਲਾਗਤ ਨਾਲ ਬਰਨਾਲਾ ਸ਼ਹਿਰ ਦੇ ਚੋਂਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਜਿਸ ਵਿਚ ਸ਼ਹਿਰ ਦੇ ਭਗਤ ਸਿੰਘ ਚੌਂਕ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ ਅੱਜ ਕਚਹਿਰੀ ਚੌਂਕ ਗੁਰੂ ਰਵਿਦਾਸ ਚੌਂਕ ਸਮੇਤ 4 ਚੌਂਕ ਸ਼ਾਮਿਲ ਕੀਤੇ ਗਏ ਹਨ ! ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ  ਗੁਰਮੀਤ ਸਿੰਘ ਮੀਤ ਹੇਅਰ ਨੇ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਕੀਤਾ !


ਉਹਨਾਂ ਕਿਹਾ ਕਿ ਬਰਨਾਲਾ ਸ਼ਹਿਰ ਦੇ ਚੌਕਾਂ ਦਾ ਸੁੰਦਰੀਕਰਨ ਕਰ ਕੇ ਸ਼ਹਿਰ ਦੀ ਦਿੱਖ ਸੰਵਾਰੀ ਜਾਵੇਗੀ, ਜਿਸ ਉੱਤੇ 1ਕਰੋੜ 27 ਲੱਖ ਰੁਪਏ ਖਰਚੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਇਹ ਸ਼ਹਿਰ ਦੀ ਸਵੱਛਤਾ ਮੁਹਿੰਮ ਵਿੱਚ ਸਹਿਯੋਗ ਦੇਣ ਤਾਂ ਜੋ ਬਰਨਾਲਾ ਸ਼ਹਿਰ ਦਾ ਸੁੰਦਰੀਕਰਨ ਕੀਤਾ ਜਾ ਸਕੇ। ਪੰਜਾਬ ਦੀ ਆਪ ਸਰਕਾਰ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵਲੋਂ ਪੰਜਾਬ ਦੇ ਸ਼ਹਿਰਾਂ ਦੇ ਸੁੰਦਰੀਕਰਨ ਅਤੇ ਕੂੜਾ ਕਰਕਟ ਤੋਂ ਨਿਜਾਤ ਦਿਵਾਉਣ ਲਈ ਹੇਰਕ ਨਗਰ ਕੌਂਸਲ ਨੂੰ ਨਵੀਆਂ ਗੱਡੀਆਂ ਮੁਹਈਆ ਕਰਵਾਈਆਂ ਜਾ ਚੁੱਕੀਆਂ ਹਨ ! 

            ਸ਼ਹਿਰ ਚੋਣ ਕੁੜੇ ਵਾਲੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਾਇ  ਗੱਡੀਆਂ ਘਰ ਤੱਕ ਜਾਣਗੀਆਂ ਜਿਸ ਰਹਿਣ ਗਿੱਲੇ ਸੁੱਕੇ ਕੁੜੇ ਦੇ ਨਿਜਮਾਂ ਨੂੰ ਲਾਗੂ ਕਰਨ ਚ ਸ਼ਹਿਰ ਨਿਵਾਸੀ ਪੂਰਾ ਸਾਥ ਦੇਣ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਇਹ ਸ਼ਹਿਰ ਦੀ ਸਵੱਛਤਾ ਮੁਹਿੰਮ ਵਿੱਚ ਸਹਿਯੋਗ ਦੇਣ ਤਾਂ ਜੋ ਬਰਨਾਲਾ ਸ਼ਹਿਰ ਦਾ ਸੁੰਦਰੀਕਰਨ ਕੀਤਾ ਜਾ ਸਕੇ।ਬਰਨਾਲਾ ਸਾਡਾ ਆਪ ਦਾ ਸ਼ਹਿਰ ਹੈ ਕਿਸੇ ਨੇ ਬਾਹਰੋਂ ਆ ਕੇ ਕੁਝ ਨਹੀਂ ਕਰਨਾ ਐੱਸ ਡੀ ਕਾਲਜ ਦੇ ਲੱਗੇ ਕੁੜੇ ਦੇ ਡੰਪ ਨੂੰ ਵੀ ਹਟਾਇਆ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ ਕੂੜਾ ਸਿਧ ਘਰਾਂ ਚੋਂ ਚੁੱਕ ਕੇ ਟਿਕਾਣੇ ਤੇ ਪਹੁੰਚਾਇਆ ਜਾਵੇ ਕੁੜੇ ਨੂੰ ਚੁੱਕਣ ਲਾਇ ਕਿਸੇ ਤਰ੍ਹਾਂ ਦੀ ਕੋਈ ਫੀਸ ਚਾਰਜ ਨਹੀਂ ਕੀਤੀ ਜਾਵੇਗੀ! ਦੂਜੇ ਪਾਸੇ ਗੁਰੂ ਰਵਿਦਾਸ ਚੌਂਕ ਪਹੁੰਚਣ ਤੇ ਗੁਰੂ ਰਵਿਦਾਸ ਸਭਾ ਦੇ ਚੇਅਰਮੈਨ ਐੱਮ ਸੀ ਜਗਰਾਜ ਸਿੰਘ ਪੰਡੋਰੀ,ਪ੍ਰਧਾਨ ਮਨਜੀਤ ਸਿੰਘ ਤੋਤੀ ਵਲੋਂ ਗੁਰੂ ਰਵਿਦਾਸ ਜੀ ਦਾ ਸਰੂਪ ਭੇਂਟ ਕੀਤਾ ਗਿਆ ! ਇਸ ਮੌਕੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ,ਨਗਰ ਸੁਧਾਰ ਟਰੱਸਟ ਚੇਅਰਮੈਨ ਆਰ ਟੀ ਮੰਨਾ,ਓ ਐੱਸ ਡੀ ਹਸਨ ਭਾਰਦਵਾਜ,ਐੱਮ ਸੀ ਰੁਪਿੰਦਰ ਸ਼ੀਤਲ,ਕਮਲਜੀਤ ਸਿੰਘ ਸ਼ੀਤਲ,ਐੱਮ ਸੀ ਪਰਮਜੀਤ ਜੋਂਟੀ ਮਾਨ ,ਜੇ ਈ ਸਲੀਮ ਖਾਨ ,ਬਿੰਦਰ ਸੰਧੂ ਠੇਕੇਦਾਰ,ਠੇਕੇਦਾਰ ਲਘੁ, ਐੱਮ ਸੀ ਐਡਵੋਕੇਟ ਮਲਕੀਤ ਸਿੰਘ,ਐਮ ਸੀ ਵਿਨੈ ਕੁਮਾਰ,ਐੱਮ ਸੀ ਸੋਨੀ ਸੰਘੇੜਾ,ਜਸਪ੍ਰੀਤ ਜੱਸਾ ਸਮੇਤ ਪਾਰਟੀ ਆਗੂ ਵਰਕਰ ਹਾਜਿਰ ਸਨ !

Post a Comment

0 Comments