ਸਾਬਕਾ ਸੈਨਿਕ ਸੰਘਰਸ਼ ਕਮੇਟੀ ਰਜਿ: ਇਕਾਈ ਜਿਲਾ ਮੋਗਾ ਦੇ ਸੂਬੇਦਾਰ ਸ਼ਮਸ਼ੇਰ ਸਿੰਘ ਜਰਨਲ ਸਕੱਤਰ ਨਿਯੁਕਤ
ਨੈਸ਼ਨਲ ਸਲਾਹਕਾਰ ਐਸ ਐਮ ਐਸ ਪੀ ਗੋਸਲ ਨੇ ਸੌਂਪਿਆ ਨਿਯੁਕਤੀ ਪੱਤਰ
ਮੋਗਾ : [ ਕੈਪਟਨ ਸੁਭਾਸ਼ ਚੰਦਰ ਸ਼ਰਮਾ]:= ਸਾਬਕਾ ਸੈਨਿਕਾਂ ਦੀ ਵਿਸ਼ੇਸ਼ ਮੀਟਿੰਗ ਮਿਤੀ 08 ਅਕਤੂਬਰ ਐਤਵਾਰ ਸਥਾਨਕ ਫਰੀਡਮ ਫਾਈਟਰ ਭਵਨ ਵਿਖੇ ਹੋਈ। ਮੁੱਖ ਮਹਿਮਾਨ ਤੇ ਸੰਗਠਨ ਦੇ ਨੈਸ਼ਨਲ ਸਲਾਹਕਾਰ ਸੂਬੇਦਾਰ ਮੇਜਰ ਐਸ ਪੀ ਗੋਸਲ ਨੇ ਸਾਬਕਾ ਸੈਨਿਕਾਂ ਦੇ ਭਲਾਈ ਕੰਮਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸੂਬੇਦਾਰ ਸ਼ਮਸ਼ੇਰ ਸਿੰਘ ਨੂੰ ਜਰਨਲ ਸਕੱਤਰ, ਜਿਲਾ ਮੋਗਾ ਨਿਯੁਕਤ ਕਰਦਿਆਂ ਨਿਯੁਕਤੀ ਪੱਤਰ ਸੌਂਪਿਆ। ਮੀਟਿੰਗ ਵਿੱਚ ਹਾਜ਼ਰੀਨ ਨੇ ਨਵਨਿਯੁਕਤ ਜਰਨਲ ਸਕੱਤਰ ਨੂੰ ਹਾਰਦਿਕ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ। ਸੂਬੇਦਾਰ ਸ਼ਮਸ਼ੇਰ ਨੇ ਨੈਸ਼ਨਲ ਸਲਾਹਕਾਰ ਸੂਬੇਦਾਰ ਮੇਜਰ ਐਸ ਪੀ ਗੋਸਲ, ਉਹਨਾਂ ਦੀ ਸਮੂਹ ਟੀਮ ਮੈਬਰਾਂਨ ਤੇ ਜਿਲਾ ਮੋਗਾ ਦੇ ਪ੍ਰਧਾਨ ਸੂਬੇਦਾਰ ਜਗਜੀਤ ਸਿੰਘ ਦਾ ਜਿੰਮੇਵਾਰੀ ਦੇਣ ਲਈ ਹਾਰਦਿਕ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਕਤ ਜਿੰਮੇਵਾਰੀ ਮੇਹਨਤ ਤੇ ਲਗਨ ਨਾਲ ਨਿਭਾਉਣਗੇ।
0 Comments