ਖੇਤਰੀ ਯੁਵਕ ਅਤੇ ਲੋਕ ਮੇਲੇ ਨੂੰ ਤੀਸਰਾ ਦਿਨ ਸਫਲਤਾ ਪੂਰਵਕ ਸੰਪੰਨ ,ਮੇਲੇ ਵਿੱਚ ਸ ਭੋਲਾ ਸਿੰਘ ਵਿਰਕ ਪ੍ਰਧਾਨ ਮੈਨੇਜਮੈਂਟ ਕਮੇਟੀ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ।

 ਖੇਤਰੀ ਯੁਵਕ ਅਤੇ ਲੋਕ ਮੇਲੇ ਨੂੰ ਤੀਸਰਾ ਦਿਨ ਸਫਲਤਾ ਪੂਰਵਕ ਸੰਪੰਨ ,ਮੇਲੇ ਵਿੱਚ ਸ ਭੋਲਾ ਸਿੰਘ ਵਿਰਕ ਪ੍ਰਧਾਨ ਮੈਨੇਜਮੈਂਟ ਕਮੇਟੀ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। 

ਐਸ.ਡੀ. ਕਾਲਜ ਬਰਨਾਲਾ, ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ, ਐਸ. ਐਸ. ਡੀ. ਕਾਲਜ ਬਰਨਾਲਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ


ਬਰਨਾਲਾ, 5 ਅਕਤੂਬਰ/ਕਰਨਪ੍ਰੀਤ ਕਰਨ

-ਸਥਾਨਕ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਣਯੋਗ ਵਾਈਸ ਚਾਂਸਲਰ ਪ੍ਰੋ.ਅਰਵਿੰਦ ਅਤੇ ਡਾ. ਮੁਕੇਸ਼ ਠੱਕਰ, ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਜੀ ਦੀ ਯੋਗ ਅਗਵਾਈ  ਹੇਠ ਅਤੇ  ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਅਤੇ ਯੁਵਕ ਭਲਾਈ ਵਿਭਾਗ ਦੇ ਸਮੂਹ ਸਟਾਫ  ਡਾ. ਹਰਿੰਦਰ ਹੁੰਦਲ, ਸ੍ਰੀਮਤੀ ਸ਼ਮਸ਼ੇਰ ਕੌਰ ਜੀ ਦੇ ਸਹਿਯੋਗ ਨਾਲ ਖੇਤਰੀ ਯੁਵਕ ਅਤੇ ਲੋਕ ਮੇਲੇ (ਬਰਨਾਲਾ ਮਲੇਰਕੋਟਲਾ ਜੋਨ ਮਿਤੀ 03 ਅਕਤੂਬਰ 2023 ਤੋਂ 06 ਅਕਤੂਬਰ 2023) ਦਾ ਤੀਸਰਾ ਦਿਨ ਵੀ ਸਫਲ ਰਿਹਾ। 

     ਚਾਰ ਦਿਨਾਂ ਚੱਲਣ ਵਾਲੇ ਇਸ ਮੇਲੇ ਦੇ ਤੀਸਰੇ ਦਿਨ ਇਕਾਂਗੀ ਨਾਟਕ, ਮਿਮਿਕਰੀ, ਲੋਕ ਗੀਤ, ਲੋਕ ਸ਼ਾਜ, ਫੋਕ ਆਰਕੈਸਟਾ, ਵਾਦ-ਵਿਵਾਦ, ਭਾਸਣ ਅਤੇ ਕਾਵ ਉਚਾਰਣ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਪ੍ਰੋ. ਹਰਕੰਵਲਜੀਤ ਸਿੰਘ ਜੀ ਨੇ ਮੁੱਖ ਮਹਿਮਾਨਾਂ ਅਤੇ ਬਾਹਰੋਂ  ਪਹੁਚੇ ਹੋਏ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲਾ, ਕੋਆਰਡੀਨੇਟਰ ਸਹਿਬਾਨਾਂ ਅਤੇ ਅਧਿਆਪਕਾਂ ਦਾ ਸੁਆਗਤ ਕਰਦੇ ਹੋਏ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੇਲੇ ਵਿੱਚ ਸ ਭੋਲਾ ਸਿੰਘ ਵਿਰਕ ਪ੍ਰਧਾਨ ਮੈਨੇਜਮੈਂਟ ਕਮੇਟੀ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਮਿਊਸੀਪਲ ਕਮੇਟੀ ਦੇ ਪ੍ਰਧਾਨ ਸ. ਗੁਰਜੀਤ ਸਿੰਘ ਔਲਖ, ਐਮ. ਸੀ. ਸ. ਭੁਪਿੰਦਰ ਸਿੰਘ ਭਿੰਦੀ, ਸ. ਧਰਮ ਸਿੰਘ ਫੌਜੀ ਐਮ. ਸੀ., ਸ. ਗੁਰਪ੍ਰੀਤ ਸਿੰਘ ਕਾਕਾ ਐਮ. ਸੀ., ਸ਼੍ਰੀ ਅਜੇ ਕੁਮਾਰ ਐਮ.ਸੀ.ਹਰਬਖਸੀਸ ਸਿੰਘ ਗੋਨੀ ਐਮ. ਸੀ.ਸ. ਗੁਰਦਰਸ਼ਨ ਸਿੰਘ ਬਰਾੜ ਐਡਵੋਕੇਟ ਨਿਰਭੈ ਸਿੰਘ ਸਿੱਧੂ, ਵਾਇਸ ਪ੍ਰਧਾਨ ਬਾਰ-ਐਸੋਸੀਏਸ਼ਨ ਬਰਨਾਲਾ, ਐਡਵੋਕੇਟ ਸ. ਸਰਬਜੀਤ ਸਿੰਘ ਮਾਨ ਜੋਆਇੰਟ ਸੈਕਟਰੀ, ਐਡਵੋਕੇਟ ਅਰਸਦੀਪ ਸਿੰਘ ਅਰਸੀ, ਐਡਵੋਕੇਟ ਕਰਮਿੰਦਰ ਸਿੰਘ ਆਦਿ ਨੇ ਉਚੇਚੇ ਤੌਰ ਤੇ ਸਮੂਲੀਅਤ ਕੀਤੀ। ਇਸ ਮੌਕੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਨਾਟਕ ਵਿੱਚੋਂ ਐਸ.ਡੀ. ਕਾਲਜ ਬਰਨਾਲਾ, ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ,ਐਸ. ਐਸ. ਡੀ. ਕਾਲਜ ਬਰਨਾਲਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮਿਮਿਕਰੀ ਵਿੱਚ ਯੂਨੀਵਰਸਿਟੀ ਕਾਲਜ ਢਿੱਲਵਾਂ ਨੇ ਪਹਿਲਾ,ਐਸ.ਐਸ.ਡੀ.ਕਾਲਜ ਬਰਨਾਲਾ ਨੇ ਦੂਸਰਾ ਅਤੇ ਐਸ. ਡੀ. ਕਾਲਜ ਬਰਨਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੋਕ ਗੀਤ ਮੁਕਾਬਲੇ ਵਿੱਚ ਪਹਿਲਾ ਸਥਾਨ ਦੇਸ ਭਗਤ ਕਾਲਜ ਬਰੜਵਾਲ ਦੂਸਰਾ ਸਥਾਨ ਮੀਰੀ ਪੀਰੀ ਕਾਲਜ ਭਦੌੜ ਅਤੇ ਤੀਸਰਾ ਸਥਾਨ ਯੂਨੀਵਰਸਿਟੀ ਕਾਲਜ ਬਰਨਾਲਾ ਨੇ ਪ੍ਰਾਪਤ ਕੀਤੇ। ਲੋਕ-ਸ਼ਾਜ ਮੁਕਾਬਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ, ਐਸ. ਡੀ. ਕਾਲਜ ਬਰਨਾਲਾ ਅਤੇ ਸੰਤ ਬਾਬਾ ਅਤਰ ਸਿੰਘ ਕਾਲਜ ਸੰਦੌੜ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।  ਤੀਸਰੇ ਦਿਨ ਦੀ ਸਫਲ ਕਾਰਗੁਜਾਰੀ ਤੇ ਖੁਸੀ ਜਾਹਰ ਕਰਦਿਆ ਪ੍ਰਿੰਸੀਪਲ ਨੇ ਸਮੂਹ ਕਾਲਜਾਂ ਦਾ ਧੰਨਵਾਦ ਕੀਤਾ। ਵੱਖ-ਵੱਖ ਸਟੇਜਾਂ ਤੇ ਮੰਚ ਸੰਚਾਲਨ ਡਾ. ਗਗਨਦੀਪ ਕੌਰ, ਡਾ.ਹਰਪ੍ਰੀਤ ਰੂਬੀ, ਡਾ. ਰਜਿੰਦਰ ਸਿੰਘ, ਡਾ. ਗੁਰਬਖਸੀਸ ਸਿੰਘ, ਡਾ.ਜਸਵਿੰਦਰ ਕੌਰ, ਡਾ. ਸੁਖਰਾਜ ਸਿੰਘ ਆਦਿ ਨੇ ਬਾਖੂਬੀ ਕੀਤਾ।

Post a Comment

0 Comments