ਪ੍ਰਸਾਸਨ ਦੇ ਵਾਅਦੇ ਤੇ ਖਰਾ ਨਾ ਉੱਤਰਨ ਕਾਰਨ ਪਿੰਡ ਵਾਸੀਆ ਨੇ ਚੱਕਾ ਜਾਮ ਕਰਕੇ ਲਾਇਆ ਪੱਕਾ ਮੋਰਚਾ
ਮਜਦੂਰਾ ਕਿਸਾਨਾ ਦੇ ਘਰਾ ਨੂੰ ਬਰਬਾਦੀ ਤੋ ਬਚਾਉਣ ਲਈ ਸੰਘਰਸ ਦਾ ਰਸਤਾ ਚੁਣਿਆ : ਐਡਵੋਕੇਟ ਉੱਡਤ
ਮਾਨਸਾ 11ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ ਇਥੋ ਥੋੜੀ ਦੂਰ ਸਥਿਤ ਪਿੰਡ ਫੱਤਾ ਮਾਲੋਕਾ ਵਿੱਖੇ ਮੀਹਾ ਦੇ ਪਾਣੀ ਦੀ ਨਿਕਾਸੀ ਲਈ ਪਾਇਪ ਲਾਈਨ ਪਵਾਉਣ ਲਈ ਪਿੰਡ ਵਾਸੀਆ ਨੇ 10 ਅਕਤੂਬਰ ਨੂੰ ਸਰਸਾ ਬਰਨਾਲਾ ਰੋਡ ਜਾਮ ਕਰ ਦਿੱਤੀ ਤੇ ਪ੍ਰਸ਼ਾਸਨ ਵੱਲੋ ਕੁਝ ਭਰੋਸਾ ਦੇਣ ਤੋ ਬਾਅਦ ਸਾਮ ਨੂੰ ਸੜਕ ਦੇ ਕਿਨਾਰੇ ਤੇ ਪੱਕਾ ਮੋਰਚਾ ਲਗਾ ਦਿੱਤਾ , ਜੋ ਅੱਜ ਵੀ ਜਾਰੀ ਰਿਹਾ । ਇਸ ਮੌਕੇ ਤੇ ਭਰਵਾਂ ਇਕੱਠ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਪੰਜਾਬ ਖੇਤ ਮਜਦੂਰ ਸਭਾ ਦੇ ਜਿਲ੍ਹਾ ਮੀਤ ਪ੍ਰਧਾਨ ਕਾਮਰੇਡ ਗੁਰਪਿਆਰ ਸਿੰਘ ਫੱਤਾ ਨੇ ਕਿਹਾ ਕਿ ਪਿਛਲੇ ਸਾਲ 24 ਸਤੰਬਰ ਨੂੰ ਪਏ ਮਾਰੀ ਮੀਹ ਕਾਰਨ ਘਰਾ ਵਿੱਚ 10,12 ਦਿਨ ਪਾਣੀ ਭਰਿਆ ਰਿਹਾ ਤੇ 40 ਦੇ ਕਰੀਬ ਘਰ ਬਰਬਾਦ ਹੋ ਗਏ । ਆਗੂਆਂ ਨੇ ਕਿਹਾ ਕਿ ਲੰਮੇ ਸਮੇ ਤੋ ਪ੍ਰਾਸਾਸਨ ਨੂੰ ਇਸ ਸਮੱਸਿਆ ਦਾ ਹੱਲ ਕਰਨ ਲਈ ਵਾਰ-ਵਾਰ ਅਰਜਾ ਕੀਤੀਆ ਗਈਆ , ਪਰੰਤੂ ਪ੍ਰਾਸਾਸਨ ਦੇ ਕੰਨ ਤੋ ਜੂੰਅ ਨਹੀ ਸਰਕ ਰਹੀ , ਜਿਸ ਤੋ ਦੁਖੀ ਹੋ ਕੇ ਕਿਸਾਨਾਂ ਮਜਦੂਰਾ ਨੇ ਸੰਘਰਸ ਦਾ ਰਸਤਾ ਚੁਣਿਆ।
ਆਗੂਆਂ ਨੇ ਕਿਹਾ ਕਿ ਜਿਨ੍ਹਾਂ ਚਿਰ ਸਮੱਸਿਆ ਦਾ ਹੱਲ ਕਰਨ ਲਈ ਪਾਇਪ ਲਾਇਨ ਨੇ ਪਾਈ ਜਾਂਦੀ , ਉਨ੍ਹਾਂ ਤੱਕ ਪੱਕਾ ਮੋਰਚਾ ਜਾਰੀ ਰਹੇਗਾ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਪੰਜਾਬ ਖੇਤ ਮਜਦੂਰ ਸਭਾ ਦੇ ਜਿਲ੍ਹਾ ਆਗੂ ਕਾਮਰੇਡ ਸੰਕਰ ਜਟਾਣਾਂ , ਆਲ ਇੰਡੀਆ ਕਿਸਾਨ ਸਭਾ ਦੇ ਬਲਵਿੰਦਰ ਸਿੰਘ ਕੋਟਧਰਮੂ , ਰਾਜਿਦਰ ਸਿੰਘ ਹੀਰੇਵਾਲਾ ,ਪਰਮਜੀਤ ਸਿੰਘ ਜਟਾਣਾ , ਹਮੀਰ ਸਿੰਘ ਮੈਬਰ ਪੰਚਾਇਤ , ਗੁਰਬਖਸ ਸਿੰਘ ਫੱਤਾ , ਗੁਰਮੀਤ ਸਿੰਘ , ਦਰਸਨ ਸਿੰਘ , ਨਿਰਭੈ ਸਿੰਘ , ਬਲਜੀਤ ਸਿੰਘ , ਨੌਜਵਾਨ ਆਗੂ ਜਗਤਾਰ ਸਿੰਘ , ਹਰਪਾਲ ਫੱਤਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।
0 Comments