ਜੇਲ੍ਹ ਵਿੱਚ ਔਰਤਾਂ ਲਈ ਦੀਵੇ ਅਤੇ ਮੋਮਬੱਤੀ ਬਣਾਉਣ ਦੀ ਸਿਖਲਾਈ ਦੇਣ ਲਈ ਤਿੰਨ ਰੋਜਾ ਕੈਂਪ ਦੀ ਸ਼ੁਰੂਆਤ *

 ਜੇਲ੍ਹ ਵਿੱਚ ਔਰਤਾਂ ਲਈ ਦੀਵੇ ਅਤੇ ਮੋਮਬੱਤੀ ਬਣਾਉਣ ਦੀ ਸਿਖਲਾਈ ਦੇਣ ਲਈ ਤਿੰਨ ਰੋਜਾ ਕੈਂਪ ਦੀ ਸ਼ੁਰੂਆਤ

 ਔਰਤਾਂ ਹੁਨਰ ਪ੍ਰਾਪਤ ਕਰਕੇ ਸਵੈ ਨਿਰਭਰ ਹੋਣ- ਜੱਜ ਗੁਰਜੀਤ ਕੌਰ ਢਿੱਲੋਂ


ਮਾਨਸਾ 26 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ
 

ਜ਼ਿਲ੍ਹਾ ਜੇਲ੍ਹ ਮਾਨਸਾ ਵਿੱਚ ਬੰਦ ਔਰਤ ਕੈਦੀਆਂ ਅਤੇ ਹਵਾਲਾਤੀਆਂ ਲਈ ਦੀਵੇ ਅਤੇ ਮੋਮਬੱਤੀਆਂ ਬਣਾਉਣ ਦੀ ਸਿਖਲਾਈ ਦੇਣ ਲਈ ਤਿੰਨ ਰੋਜ਼ਾ ਕੈਂਪ ਦੀ ਸ਼ੁਰੂਆਤ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਜੀਤ ਕੌਰ ਢਿੱਲੋਂ ਵੱਲੋਂ ਕਰਵਾਈ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਜੱਜ ਢਿੱਲੋਂ ਨੇ ਕਿਹਾ ਕਿ ਜ਼ਿਲ੍ਹਾ ਅਤੇ ਸ਼ੈਸ਼ਨਜ਼ ਜੱਜ ਪ੍ਰੀਤੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਔਰਤਾਂ ਨੂੰ ਚਾਹੀਦਾ ਹੈ ਕਿ ਉਹ ਹੁਨਰ ਪ੍ਰਾਪਤ ਕਰਕੇ ਆਤਮ ਨਿਰਭਰ ਹੋਣ। ਇਸ ਸਿਖਲਾਈ ਕੈਂਪ ਦੌਰਾਨ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਦੇ  ਹੋਮ ਸਾਇੰਸ ਵਿਭਾਗ ਦੇ ਪ੍ਰੋ. ਮੋਨਿਕਾ ਸ਼ਰਮਾ, ਪ੍ਰੋ. ਹਰਦੀਪ ਸਿੰਘ, ਵਿਦਿਆਰਥਣਾਂ ਮਨਦੀਪ ਕੌਰ, ਅਮਨਦੀਪ ਕੌਰ, ਲਵਪ੍ਰੀਤ, ਸੁਖਜੀਤ ਕੌਰ, ਰਣਦੀਪ ਕੌਰ ਅਤੇ ਲਵਪ੍ਰੀਤ ਕੌਰ ਵੱਲੋਂ ਮਹਿਲਾਵਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ੇਲ੍ਹ ਸੁਪਰਡੰਟ ਇਕਬਾਲ ਸਿੰਘ ਬਰਾੜ, ਡਿਪਟੀ ਸੁਪਰਡੰਟ ਸੁਖਪਾਲ ਸਿੰਘ, ਡਾਟਾ ਐਂਟਰੀ ਓਪਰੇਟਰ ਗੌਰਵ ਕੁਮਾਰ ਅਤੇ ਸਟੈਨੋ ਪ੍ਰਿਅੰਕਾ ਹਾਜ਼ਰ ਸਨ।


Post a Comment

0 Comments