ਹੁਣ ਆਪ ਦੀ ਬਰਨਾਲਾ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਟੇਕ ਕੌਂਸਲਰ*ਨਰਿੰਦਰ ਗਰਗ ਨੀਟਾ *ਤੇ ਟਿਕੀ,ਨੀਟਾ ਨੇ ਵਾਰਡ ਨਿਵਾਸੀਆਂ,ਤੇ ਵਿਕਾਸ ਕਾਰਜਾਂ ਦਾ ਪੈਂਤੜਾ ਸੁੱਟਦਿਆਂ ਸਾਰੀ ਗੇਮ ਘੁਮਾਈ

 ਹੁਣ ਆਪ ਦੀ ਬਰਨਾਲਾ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਟੇਕ ਕੌਂਸਲਰ*ਨਰਿੰਦਰ ਗਰਗ ਨੀਟਾ *ਤੇ ਟਿਕੀ,ਨੀਟਾ ਨੇ ਵਾਰਡ ਨਿਵਾਸੀਆਂ,ਤੇ ਵਿਕਾਸ ਕਾਰਜਾਂ ਦਾ ਪੈਂਤੜਾ ਸੁੱਟਦਿਆਂ ਸਾਰੀ ਗੇਮ ਘੁਮਾਈ  

ਭਾਜਪਾ ਦੇ ਜ਼ਿਲਾ ਪ੍ਰਧਾਨ ਗੁਰਮੀਤ ਹੰਡਿਆਇਆ ਨੇ ਭਾਜਪਾ ਪਾਰਟੀ ਦੇ 5 ਕੌਂਸਲਰਾਂ ਨੂੰ ਮੀਟਿੰਗ ਚ ਨਾਂ ਜਾਣ ਦੇ ਜਾਰੀ ਕੀਤੇ ਹੁਕਮ 


ਬਰਨਾਲਾ, 16 ਅਕਤੂਬਰ /ਕਰਨਪ੍ਰੀਤ ਕਰਨ 

–ਪਿਛਲੇ ਕੁਝ ਦਿਨਾਂ ਤੋਂ ਨਗਰ ਕੌਂਸਲ ਬਰਨਾਲਾ ਚ ਪ੍ਰਧਾਨਗੀ ਚੱਲ ਰਹੇ ਮਾਮਲੇ ਨੇ ਹੁਣ ਇਕ ਨਵਾਂ ਮੋੜ ਲੈ ਲਿਆ ਹੈ ਕਾਂਗਰਸ,ਅਕਾਲੀ ਦਲ ਤੋਂ ਬਾਅਦ ਹੁਣ ਜਿੱਥੇ ਭਾਰਤੀ ਜਨਤਾ ਪਾਰਟੀ ਵਲੋਂ ਆਪਣਾ ਪ੍ਰਧਾਨ ਬਣਾਉਣ ਦਾ ਦਾਅਵਾ ਠੋਕਦਿਆਂ ਭਾਜਪਾ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਬਾਵਾ ਹੰਡਿਆਇਆ ਵਲੋਂ ਆਪਣੇ ਕੌਂਸਲਰਾਂ ਨੂੰ ਪੱਤਰ ਭੇਜ ਕੇ ਕੱਲ 17 ਅਕਤੂਬਰ ਨੂੰ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਹੋਣ ਵਾਲੀ ਮੀਟਿੰਗ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ ਭਰੋਸੇਯੋਗ ਸੂਤਰਾਂ ਤਹਿਤ ਹੁਣ ਬਰਨਾਲਾ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਟੇਕ ਕੌਂਸਲਰ *ਨਰਿੰਦਰ ਗਰਗ ਨੀਟਾ *ਤੇ ਟਿਕੀ ਹੈ ਭਾਜਪਾ ਵਲੋਂ ਨੀਟਾ ਸਮੇਤ ਸਾਰੇ ਐੱਮ ਸੀਆਂ ਨੂੰ ਨੂੰ ਰੋਕਣ ਦਾ ਵੱਡਾ ਕਾਰਨ ਸ੍ਹਾਮਣੇ ਜੋ ਆ ਰਿਹਾ ਹੈ ਕਿ ਆਪ ਦੀ ਪ੍ਰਧਾਨਗੀ ਦਾ 16 ਦਾ ਅੰਕੜਾ ਦਾ ਕੋਰਮ ਪੂਰਾ ਨਾ ਹੋ ਸਕੇ ਓਧਰ  ਭਾਜਪਾ ਦੇ ਐੱਮ ਸੀ ਨਰਿੰਦਰ ਨੀਟਾ ਨੇ ਵਾਰਡ ਦੇ ਵਿਕਾਸ ਕਾਰਜਾਂ ਅਤੇ ਵਾਰਡ ਨਿਵਾਸੀਆਂ ਨਾਲ ਸਲਾਹ ਮਸ਼ਵਰਾ ਕਰਨ ਦਾ ਪੈਂਤੜਾ ਸੁੱਟਦਿਆਂ ਸਾਰੀ ਗੇਮ ਹੀ ਘੁਮਾ ਕੇ ਰੱਖ ਦਿੱਤੀ ਕਿ ਹੁਣ ਨਰਿੰਦਰ ਗਰਗ ਨੀਟਾ ਭਾਜਪਾ ਦੇ ਹੁਕਮਾਂ ਨੂੰ ਮੰਨੇਗਾ ਜਾਂ ਆਪ ਦਾ ਸਾਥ ਦੇਵੇਗਾ ਸਥਿਤੀ ਗੁੰਝਲ ਦਾਰ ਬਣ ਚੁੱਕੀ ਹੈ 

   ਜਿਕਰਯੋਗ ਹੈ ਕਿ ਗੱਦੀਓਂ ਲਾਹੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਵਲੋਂ ਅਹੁਦੇ ਤੋਂ ਬਰਖਾਸਤ ਕਰਨ ਤੋਂ ਬਾਅਦ ਚਾਹੇ ਇਸ ਫੈਸਲੇ ਨੂੰ ਮਾਨਯੋਗ ਪੰਜਾਬ -ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ ਅਤੇ ਕੋਰਟ ਵਲੋਂ ਇਸ ਕੇਸ ਤੇ ਫੈਸਲਾ ਦੇਣ ਦੀ ਤਾਰੀਖ ਮਾਨਣਯੋਗ ਹਾਈਕੋਰਟ ਵਲੋਂ 17 ਅਕਤੂਬਰ ਕੀਤੀ ਗਈ ਹੈ ਪਰੰਤੂ ਆਪ ਪਾਰਟੀ ਵਲੋਂ ਮਾਨਯੋਗ ਅਦਾਲਤ ਦੇ ਫੈਸਲੇ ਦੀ ਉਡੀਕ ਕੀਤੇ ਬਿਨਾਂ ਆਪਣਾ ਨਵਾਂ ਪ੍ਰਧਾਨ ਬਣਾਉਣ ਲਈ 17 ਅਕਤੂਬਰ ਦੀ ਨਗਰ ਕੌਂਸਲ ਹਾਊਸ ਦੀ ਮੀਟਿੰਗ ਰੱਖ ਲਈ ਹੈ। ਸਟੇ ਵੀ ਮਿਲ ਸਕਦੀ ਹੈ  ਅਤੇ ਕੱਲ ਦੀ ਮੀਟਿੰਗ ਵਿੱਚ ਬਹੁਮਤ ਬਣਾਉਣ ਲਈ ਕੌਂਸਲਰਾਂ ਦੀ ਭੰਨਤੋੜ ਕਰਨ ਦੀ ਜੋਰ-ਅਜਮਾਈ ਕੀਤੀ ਜਾ ਰਹੀ ਹੈ। 

    ਭਾਜਪਾ ਦੇ ਜਿਲਾ ਪ੍ਰਧਾਨ ਵਲੋਂ ਕਰੜੇ ਹੁਕਮਾਂ ਚ ਤਾੜਨਾ ਕੀਤੀ ਹੈ ਕਿ ਜੇਕਰ ਪਾਰਟੀ ਹੁਕਮਾਂ ਦੀ ਉਲੰਘਣਾ ਕਰਕੇ ਕੋਈ ਕੌਂਸਲਰ ਉਕਤ ਮੀਟਿੰਗ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੌਜੂਦਾ ਸਮੇਂ ਭਾਜਪਾ ਕੋਲ 5 ਕੌਂਸਲਰ ਜਿੰਨਾਂ ਵਿੱਚ ਨਰਿੰਦਰ ਗਰਗ ਨੀਟਾ, ਧਰਮ ਸਿੰਘ ਫੌਜੀ, ਹਰਬਖਸੀਸ ਸਿੰਘ ਗੋਨੀ, ਸ੍ਰੀਮਤੀ ਸਰੋਜ਼ ਰਾਣੀ (ਨੀਰਜ਼ ਜਿੰਦਲ ਦੇ ਮਾਤਾ) ਅਤੇ ਰਣਦੀਪ ਕੌਰ ਬਰਾੜ ਪਤਨੀ ਸਾਬਕਾ ਸਰਪੰਚ ਗੁਰਦਰਸ਼ਨ ਸਿੰਘ ਬਰਾੜ ਮੌਜੂਦ ਹਨ। ਜਿੰਨਾ ਵਿੱਚੋਂ ਭਾਜਪਾ ਵਲੋਂ ਸ੍ਰੀਮਤੀ ਸਰੋਜ਼ ਰਾਣੀ ਨੂੰ ਭਾਜਪਾ ਵਲੋਂ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਐਲਾਨੇ ਜਾਣ ਦੀ ਚਰਚਾ ਹੈ। ਜਿਸ ਲਈ ਪਾਰਟੀ ਵਲੋਂ ਸਰਗਰਮੀਆਂ ਆਰੰਭ ਦਿੱਤੀਆਂ ਹਨ!

            ਇਸ ਸਾਰੇ ਘਟਨਾਕ੍ਰਮ ਸੰਬੰਧੀ ਨਰਿੰਦਰ ਗਰਗ ਨੀਟਾ ਨੇ ਆਪਣਾ ਤਰਕ ਦਿੰਦਿਆਂ ਕਿਹਾ ਕਿ ਮੈਂ ਭਾਜਪਾ ਦਾ ਵਫ਼ਾਦਾਰ ਸਿਪਾਹੀ ਹਾਂ ਪਰੰਤੂ ਉਸ ਸਮੇਂ ਕਾਂਗਰਸ ਸਰਕਾਰ ਹੋਣ ਦੇ ਵਾਵਜੂਦ ਵਾਰਡ ਨਿਵਾਸੀਆਂ ਦੇ ਵੱਡੇ ਸਹਿਯੋਗ ਸਦਕਾ ਮੈਂ ਆਜ਼ਾਦ ਤੋਰ ਤੇ ਚੋਣ ਜਿੱਤਿਆ ਹਾਂ ਤੇ ਵਾਰਡ ਨਿਵਾਸੀਆਂ ਨੂੰ ਵਿਸ਼ਵਾਸ਼ ਦਿਵਾਉਂਦਾ ਹਾਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਹਰ ਹੀਲੇ ਪੂਰਾ ਕੀਤਾ ਜਾਵੇਗਾ ਤੇ ਵਚਨਬੱਧ ਹਾਂ ਕਿਓਂ ਕਿ ਲੰਬੇ ਸਮੇਂ ਤੋਂ ਸ਼ਹਿਰ ਦੇ ਵਾਰਡਾਂ ਸਮੇਤ  ਦੇ ਵਿਕਾਸ ਕਾਰਜ ਰੁਕੇ ਹੋਏ ਹਨ ਤੇ ਵਾਰਡ ਨਿਵਾਸੀਆਂ ਦੀ ਉਮੀਦ ਤੇ ਖਰਾ ਉੱਤਰਨ ਚ ਕੋਈ ਕਸਰ ਨਹੀਂ ਛੱਡਾਂਗਾ ! ਨੀਟਾ ਨੇ ਮੀਟਿੰਗ ਚ ਜਾਣਾ ਹੈ ਜਾਂ ਨਹੀਂ ਕੋਈ ਪੱਤੇ ਨਹੀਂ ਖੋਲ੍ਹੇ !

Post a Comment

0 Comments