ਡਾਕਟਰ ਚੱਤਰ ਸਿੰਘ ਬਣੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਬੁਢਲਾਡਾ ਦੇ ਮੁੱਖ ਸਲਾਹਕਾਰ
ਬੁਢਲਾਡਾ (ਦਵਿੰਦਰ ਸਿੰਘ ਕੋਹਲੀ)-ਸੀਨੀਅਰ ਸਿਟੀਜਨ ਐਸੋਸੀਏਸ਼ਨ ਬੁਢਲਾਡਾ ਦੀ ਇੱਕ ਮੀਟਿੰਗ ਵਿੱਚ ਡਾਕਟਰ ਚੱਤਰ ਸਿੰਘ ਜੀ ਨੂੰ ਮੈਂਬਰ ਦੇ ਤੌਰ ਤੇ ਸ਼ਾਮਿਲ ਕਰਕੇ ਉਹਨਾਂ ਨੂੰ ਮੁੱਖ ਸਲਾਹਕਾਰ ਦੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਸੌਂਪੀ।ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਦੱਸਿਆ ਕਿ 81 ਸਾਲਾਂ ਦੇ ਡਾਕਟਰ ਸਾਹਿਬ ਚਤਰ ਸਿੰਘ ਟੇਬਲ ਟੈਨਿਸ ਦੇ ਪ੍ਰਮੁੱਖ ਖਿਡਾਰੀ ਹਨ ਅਤੇ ਇਹਨਾਂ ਨੇ ਖੇਲੈ ਪੰਜਾਬ ਖੇਡਾਂ ਵਿਚ ਜ਼ਿਲ੍ਹਾ ਪੱਧਰ ਤੇ ਗੋਲਡ ਮੈਡਲ ਵੀ ਜਿਤਿਆ ਹੈ। ਮੈਂਬਰਾਂ ਨੇ ਆਸ ਪ੍ਰਗਟਾਈ ਕਿ ਡਾਕਟਰ ਸਾਹਿਬ ਦੇ ਮਾਰਗਦਰਸ਼ਨ ਨਾਲ ਐਸੋਸੀਏਸ਼ਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗੀ ਅਤੇ ਸਮਾਜ ਸੇਵਾ ਅਤੇ ਸੀਨੀਅਰ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਲਈ ਹੋਰ ਵੀ ਵਧੀਆ ਢੰਗ ਨਾਲ ਕੰਮ ਕਰੇਗੀ। ਮੀਟਿੰਗ ਵਿੱਚ ਪ੍ਰਧਾਨ ਕੇਵਲ ਗਰਗ ਤੋਂ ਇਲਾਵਾ ਚੇਅਰਮੈਨ ਸੁਰਜੀਤ ਸਿੰਘ,ਮੀਤ ਪ੍ਰਧਾਨ ਅਵਿਨਾਸ਼ ਸ਼ੂਦ , ਕ੍ਰਿਸ਼ਨ ਸਿੰਗਲਾ,ਵਿਤ ਸਕੱਤਰ ਸੱਤਪਾਲ ਗਰਗ ਅਤੇ ਮੈਂਬਰ ਜਗਦੀਸ਼ ਸ਼ਰਮਾ ਅਤੇ ਵਿਜੇ ਵਰਮਾ ਹਾਜ਼ਰ ਸਨ।
0 Comments