ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਧੂਮ ਧੜੱਕੇ ਨਾਲ ਖੇਤਰੀ ਯੁਵਕ ਅਤੇ ਲੋਕ ਮੇਲੇ ਦਾ ਆਗਾਜ਼*

 ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਧੂਮ ਧੜੱਕੇ ਨਾਲ ਖੇਤਰੀ ਯੁਵਕ ਅਤੇ ਲੋਕ ਮੇਲੇ ਦਾ ਆਗਾਜ਼*                  

 ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਜੀ ਨੇ ਸ਼ਮ੍ਹਾਂ ਰੌਸ਼ਨ ਕਰਕੇ ਇਸ ਮੇਲੇ ਦਾ ਆਰੰਭ ਕੀਤਾ।


ਬਰਨਾਲਾ/- ਕਰਨਪ੍ਰੀਤ ਕਰਨ/-

ਸਥਾਨਕ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੇ ਸਹਿਯੋਗ ਨਾਲ ਖੇਤਰੀ ਅਤੇ ਯੁਵਕ ਲੋਕ ਮੇਲੇ ਦਾ (ਬਰਨਾਲਾ ਮਲੇਰਕੋਟਲਾ ਜੋਨ) ਦਾ ਆਗਾਜ਼ ਕੀਤਾ ਗਿਆ। ਚਾਰ ਦਿਨਾ ਚੱਲਣ ਵਾਲੇ ਇਸ ਮੇਲੇ ਦੇ ਪਹਿਲੇ ਦਿਨ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਜੀ ਨੇ ਸ਼ਮ੍ਹਾਂ ਰੌਸ਼ਨ ਕਰਕੇ ਇਸ ਮੇਲੇ ਦਾ ਆਰੰਭ ਕੀਤਾ। ਪ੍ਰਿੰਸੀਪਲ ਪ੍ਰੋ. ਹਰਕੰਵਲਜੀਤ ਸਿੰਘ ਜੀ ਨੇ ਬਾਹਰੋਂ  ਪਹੁਚੇ ਹੋਏ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ, ਕੋਆਰਡੀਨੇਟਰ ਸਹਿਬਾਨਾਂ ਅਤੇ ਅਧਿਆਪਕਾਂ ਦਾ ਸੁਆਗਤ ਕਰਦੇ ਹੋਏ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਹ ਮੇਲਾ ਚਾਰ ਸਟੇਜਾਂ ਤੇ ਵੱਖ ਵੱਖ ਵੰਨਗੀਆਂ ਲੈ ਕੇ ਚੱਲੀਆਂ। ਪਹਿਲੇ ਦਿਨ ਭੰਗੜਾ, ਮਾਇਮ, ਸਕਿੱਟ, ਗਰੁੱਪ ਸ਼ਬਦ, ਕਲਾਸੀਕਲ ਵੋਕਲ, ਗੀਤ/ਗਜਲ ਅਤੇ ਸਮੂਹ ਭਾਰਤੀ ਗਾਇਨ, ਕੁੱਇਜ ਅਤੇ ਪ੍ਰਦਰਸ਼ਨੀ ਕਲਾਵਾਂ ਦੇ ਮੁਕਬਲੇ ਕਰਵਾਏ ਗਏ। ਇਹਨਾਂ ਵਿੱਚ ਵੱਖ ਵੱਖ ਕਾਲਜ ਨੇ ਵਿੱਲਖਣ ਮੱਲਾਂ ਮਾਰੀਆਂ। ਭੰਗੜੇ ਵਿੱਚ ਪਹਿਲਾ ਸਥਾਨ ਗੁਰੂ ਗੋਬਿੰਦ ਸਿੰਘ ਸੰਘੇੜਾ ਕਾਲਜ, ਦੂਜਾ ਸਥਾਨ ਯੂਨੀਵਰਸਿਟੀ ਕਾਲਜ, ਬਰਨਾਲਾ ਅਤੇ ਤੀਜਾ ਐਸ. ਡੀ. ਕਾਲਜ ਨੇ ਪ੍ਰਾਪਤ ਕੀਤਾ। ਮਾਇਮ ਵਿੱਚ ਯੂਨੀਵਰਸਿਟੀ ਕਾਲਜ ਬਰਨਾਲਾ, ਮੀਰੀ ਪੀਰੀ ਖਾਲਸਾ ਕਾਲਜ ਭਦੌੜ, ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕਿੱਟ ਵਿੱਚ ਯੂਨੀਵਰਸਿਟੀ ਕਾਲਜ ਬਰਨਾਲਾ, ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ, ਐਸ. ਡੀ. ਕਾਲਜ ਬਰਨਾਲਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗਰੁੱਪ ਸ਼ਬਦ ਵਿੱਚ ਐਸ. ਡੀ. ਕਾਲਜ ਬਰਨਾਲਾ ਨੇ ਪਹਿਲਾ, ਯੂਨੀਵਰਸਿਟੀ ਕਾਲਜ ਬੇਨੜਾ ਨੇ ਦੂਸਰਾ ਅਤੇ ਐਲ. ਬੀ. ਐਸ. ਆਰਿਆ ਮਹਿਲਾ ਕਾਲਜ ਬਰਨਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਲਾਸੀਕਲ ਵੋਕਲ ਵਿੱਚ ਯੂਨੀਵਰਸਿਟੀ ਕਾਲਜ ਬੇਨੜਾ ਨੇ ਪਹਿਲਾ, ਯੂਨੀਵਰਸਿਟੀ ਕਾਲਜ ਬਰਨਾਲਾ ਨੇ ਦੂਸਰਾ ਅਤੇ ਸੈਕਰਟ ਹਾਰਟ ਕਾਲਜ ਆਫਮ ਐਜੂਕੇਸ਼ਨ ਬਰਨਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗੀਤ/ਗਜਲ ਮੁਕਾਬਲਿਆ ਵਿੱਚ ਸੈਕਰਟ ਹਾਰਟ ਇੰਟਰ ਕਾਲਜ ਆਫ ਐਜੂਕੇਸ਼ਨ ਬਰਨਾਲਾ, ਦੂਸਰਾ ਐਸ. ਐਸ. ਡੀ. ਕਾਲਜ ਸੰਘੇੜਾ ਰੋਡ ਬਰਨਾਲਾ ਅਤੇ ਤੀਸਰਾ ਸਥਾਨ ਸੰਤ ਬਾਬਾ ਅਤਰ ਸਿੰਘ ਖਾਲਸਾ ਕਲਾਜ ਸੰਦੌੜ ਨੇ ਪ੍ਰਾਪਤ ਕੀਤਾ । ਪਹਿਲੇ ਦਿਨ ਸਫਲ ਕਾਰਗੁਜਾਰੀ ਤੇ ਖੁਸੀ ਜਾਹਰ ਕਰਦਿਆ ਪ੍ਰਿੰਸੀਪਲ ਨੇ ਸਮੂਹ ਕਾਲਜਾਂ ਦਾ ਧੰਨਵਾਦ ਕੀਤਾ। ਵੱਖ ਵੱਖ ਸਟੇਜਾਂ ਤੇ ਮੰਚ ਸੰਚਾਲਨ ਡਾ. ਗਗਨਦੀਪ ਕੌਰ, ਡਾ. ਹਰਪ੍ਰੀਤ ਰੂਬ, ਡਾ. ਰਜਿੰਦਰ ਸਿੰਘ, ਡਾ. ਗੁਰਬਖਸੀਸ ਸਿੰਘ, ਡਾ. ਜਸਵਿੰਦਰ ਕੌਰ, ਡਾ. ਸੁਖਰਾਜ ਸਿੰਘ ਆਦਿ ਨੇ ਬਾਖੂਬ ਕੀਤਾ।

Post a Comment

0 Comments