ਜਿਲਾ ਕਾਂਗਰਸ ਕਮੇਟੀ ਮਾਨਸਾ ਵੱਲੋਂ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਨਾਮ ਡੀ ਸੀ ਮਾਨਸਾ ਨੂੰ ਮੰਗ ਪੱਤਰ ਦਿੱਤਾ

 ਜਿਲਾ ਕਾਂਗਰਸ ਕਮੇਟੀ ਮਾਨਸਾ ਵੱਲੋਂ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਨਾਮ ਡੀ ਸੀ ਮਾਨਸਾ ਨੂੰ ਮੰਗ ਪੱਤਰ ਦਿੱਤਾ


ਮਾਨਸਾ 19 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ
ਜਿਲਾ ਕਾਂਗਰਸ ਕਮੇਟੀ ਮਾਨਸਾ ਵੱਲੋਂ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਨਾਮ ਡੀ ਸੀ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਡੀਆਂ ਵਿੱਚ ਰੁਲ ਰਹੀ ਜੀਰੀ ਦੀ ਤੁਰੰਤ ਖਰੀਦ ਸ਼ੁਰੂ ਕਰਵਾਈ ਜਾਵੇ।  ਇਸ ਮੌਕੇ ਸ਼੍ਰੀ ਗਾਗੋਵਾਲ ਨੇ ਕਿਹਾ ਕਿ ਕਿਸਾਨਾਂ ਵੱਲੋਂ ਬੀਤੇ ਵਿੱਚ ਭਿਆਨਕ ਹਡ਼ਾਂ ਨੂੰ ਸਹਾਰ ਕੇ ਦੇਸ਼ ਦੇ ਅੰਨ ਭੰਡਾਰ ਭਰਨ ਲਈ ਜੀਰੀ ਦੀ ਫਸਲ ਪੈਦਾ ਕਰ ਲਈ ਪਰ ਹੁਣ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਜੀਰੀ ਦੀ ਖਰੀਦ ਨਹੀਂ ਕੀਤੀ ਜਾ ਰਹੀ ਦੀ ਖਰੀਦ ਤੁਰੰਤ ਸ਼ੁਰੂ ਕਰਵਾਈ ਜਾਵੇ ਅਤੇ ਰਾਸ਼ੀ ਵੀ ਤੁਰੰਤ ਦਿੱਤੀ ਜਾਵੇ ਉਹਨਾਂ ਨੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਵੀ ਮੰਗ ਕੀਤੀ।ਇਸ ਸਮੇਂ ਉਹਨਾਂ ਨਾਲ  ਸੁਖਦਰਸ਼ਨ ਸਿੰਘ ਖਾਰਾ, ਹੰਸਾ ਸਿੰਘ,ਭਗਵਾਨ ਦਾਸ ਕਾਲਾ, ਅੰਮ੍ਰਿਤ ਪਾਲ ਗੋਗਾ ,ਜਗਦੇਵ ਸਿੰਘ ,ਮੁਖਤਿਆਰ ਸਿੰਘ ,ਰਕੇਸ਼ ਸਿੰਗਲਾ ,ਰਾਮ ਸਿੰਘ ਫਤਹਿਪੁਰ ,ਕੁਲਦੀਪ ਸਿੰਘ ਮੂਸਾ ,ਅੰਮ੍ਰਿਤ ਪਾਲ ਸਿੰਘ ਕੂਕਾ ,ਕਮਲ ਚੂਨੀਆ ਵੀ ਮੌਜੂਦ ਸਨ ।

Post a Comment

0 Comments