"ਟ੍ਰੈਫ਼ਿਕ ਪੁਲਿਸ ਬਰਨਾਲਾ ਦੀ ਟੀਮ ਨੇ ਇਮਾਨਦਾਰੀ ਦਾ ਸਬੂਤ ਦਿੰਦਿਆਂ ਗਸ਼ਤ ਦੌਰਾਨ ਮਿਲਿਆ ਬਟੂਆ ਉਸ ਦੇ ਮਾਲਕ ਨੂੰ ਸੌਂਪਿਆ
ਬਟੂਏ ਚ ਆਰ.ਸੀ.ਦੋ ਡਰਾਈਵਿੰਗ ਲਾਇਸੈਂਸ,ਪੈਨ ਕਾਰਡ,ਆਧਾਰ ਕਾਰਡ,ਵੋਟਰ ਕਾਰਡ ਤੋਂ ਇਲਾਵਾ ਜਰੂਰੀ ਕਾਗਜ਼ਾਤ ਸਨ
ਬਰਨਾਲਾ ,11,ਅਕਤੂਬਰ/ਕਰਨਪ੍ਰੀਤ ਕਰਨ/ ਪੰਜਾਬ ਦੀ ਮਸ਼ਹੂਰ ਕਹਾਵਤ ਅਨੁਸਾਰ ਜਿਵੇਂ ਪੰਜੇ ਉਂਗਲਾਂ ਇਕਸਾਰ ਨੀ ਹੁੰਦੀਆਂ ਸਾਰੇ ਪੁਲਿਸ ਵਾਲੇ ਮਾੜੇ ਨੀ ਹੁੰਦੇ ਜਿਸ ਦੀ ਮਿਸ਼ਾਲ ਦਿੰਦਿਆਂ "ਟ੍ਰੈਫਿਕ ਪੁਲਿਸ ਬਰਨਾਲਾ ਦੀ ਟੀਮ ਤਿੰਨੇ ਥਾਣੇਦਾਰਾਂ ਅਮਰੀਕ ਸਿੰਘ ,ਰਵਿੰਦਰ ਸਿੰਘ ਤੇ ਦੀਵਾਨ ਸਿੰਘ ਨੂੰ ਗਸ਼ਤ ਦੌਰਾਨ ਇਕ ਬਟੂਆ ਮਿਲਿਆ, ਜਿਸ ਦਾ ਪਤਾ ਕਰਕੇ ਬਟੂਏ ਦੇ ਮਾਲਕ ਗੁਰਬਿੰਦਰ ਸਿੰਘ ਪੁੱਤਰ ਕਮਲਜੀਤ ਸਿੰਘ ਸ਼ਹੀਦ ਭਗਤ ਸਿੰਘ ਨਗਰ ਬਰਨਾਲਾ ਦੇ ਹਵਾਲੇ ਕੀਤਾ। ਬਟੂਏ ਦੇ ਮਾਲਕ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਮੈਨੂੰ ਅੱਜ ਹੀ ਤਨਖਾਹ ਮਿਲੀ ਸੀ, ਉਹ ਸਾਰੀ ਪਰਸ ਵਿੱਚ ਸੀ, ਉਸਤੋਂ ਇਲਾਵਾ ਵਹੀਲਕਾਂ ਦੀ ਆਰ.ਸੀ. ਦੋ ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਆਧਾਰ ਕਾਰਡ, ਵੋਟਰ ਕਾਰਡ ਤੋਂ ਇਲਾਵਾ ਜਰੂਰੀ ਕਾਗਜ਼ਾਤ ਸਨ। ਗੁਰਬਿੰਦਰ ਸਿੰਘ ਵੱਲੋਂ ਪੂਰੀ ਟ੍ਰੈਫਿਕ ਪੁਲਿਸ ਬਰਨਾਲਾ ਦੀ ਟੀਮ ਦਾ ਧੰਨਵਾਦ ਕੀਤਾ। ਮਿਲੇ ਪਰਸ ਵਿੱਚ ਲਗਭਗ 4000 ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਸਨ, ਉਕਤ ਵਿਅਕਤੀ ਨੇ ਪੰਜਾਬ ਪੁਲਿਸ ਵੱਲੋਂ ਦਿੱਤੇ ਵੱਡਮੁੱਲੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਜਿਲਾ ਬਰਨਾਲਾ ਦੇ ਟ੍ਰੈਫ਼ਿਕ ਇੰਚਾਰਜ ਹਰਵਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਫ਼ਰਜ਼ਾਂ ਨਾਲ ਡਿਊਟੀ ਨਿਭਾਉਣ ਵਾਲੀ ਇੱਕ ਇਮਾਨਦਾਰ ਟੀਮ ਦਾ ਹਿੱਸਾ ਹਾਂ !
0 Comments