ਐਲਮਕ ਇਲੈਕਟ੍ਰਿਕ ਕੰਪਨੀ ਮੁੰਬਈ ਅਤੇ ਦਿੱਲੀ ਇਲੈਕਟ੍ਰਿਕ ਸਟੋਰ ਬਰਨਾਲਾ ਦੇ ਸਹਯੋਗ ਨਾਲ ਪੰਜਾਬ ਦੇ ਬਿਜਲੀ ਸਮਾਨ ਦੇ ਡੀਲਰ ਅਤੇ ਆਰਕਿਟੈਕਟਾਂ ਨਾਲ ਡੀਲਰ ਮੀਟਿੰਗ ਹੋਈ -ਸੁਸ਼ੀਲ ਗੋਇਲ

 ਐਲਮਕ ਇਲੈਕਟ੍ਰਿਕ ਕੰਪਨੀ ਮੁੰਬਈ ਅਤੇ ਦਿੱਲੀ ਇਲੈਕਟ੍ਰਿਕ ਸਟੋਰ ਬਰਨਾਲਾ ਦੇ ਸਹਯੋਗ ਨਾਲ ਪੰਜਾਬ ਦੇ ਬਿਜਲੀ ਸਮਾਨ ਦੇ ਡੀਲਰ ਅਤੇ ਆਰਕਿਟੈਕਟਾਂ ਨਾਲ ਡੀਲਰ ਮੀਟਿੰਗ ਹੋਈ -ਸੁਸ਼ੀਲ ਗੋਇਲ 


ਬਰਨਾਲਾ, 30,ਅਕਤੂਬਰ /ਕਰਨਪ੍ਰੀਤ ਕਰਨ 

-ਦਿੱਲੀ ਇਲੈਕਟ੍ਰਿਕ ਸਟੋਰ ਦੇ ਐੱਮ ਡੀ ਸ਼੍ਰੀ ਸੁਸ਼ੀਲ ਗੋਇਲ ਨੇ ਦੱਸਿਆ ਕਿ     ਬਰਨਾਲਾ ਚ ਐਲਮਕ ਇਲੈਕਟ੍ਰਿਕ ਕੰਪਨੀ ਮੁੰਬਈ ਅਤੇ ਦਿੱਲੀ ਇਲੈਕਟ੍ਰਿਕ ਸਟੋਰ ਬਰਨਾਲਾ ਦੇ ਸਹਯੋਗ ਨਾਲ ਪੰਜਾਬ ਦੇ ਬਿਜਲੀ ਸਮਾਨ ਦੇ ਡੀਲਰ ਅਤੇ ਆਰਕਿਟੈਕਟਾਂ ਦੇ ਨਾਲ ਬਰਨਾਲਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਡੀਲਰ ਮੀਟਿੰਗ ਕਰਾਈ ਗਈ ਜਿਸ ਵਿੱਚ ਕੰਪਨੀ ਨੇ ਆਪਣੇ ਪ੍ਰੋਡਕਟਾਂ ਬਾਰੇ ਜਾਣਕਾਰੀ ਦਿੱਤੀ। ਇਸ ਮੀਟਿੰਗ ਵਿੱਚ 100 ਤੋਂ ਵੱਧ ਡੀਲਰ ਹਾਜਰ ਹੋਏ। ਇਸ ਮੀਟਿੰਗ ਵਿੱਚ ਕੰਪਨੀ ਵੱਲੋਂ ਸਵਿੱਚ ਅਤੇ ਸਵਿੱਚ ਨੂੰ ਪੇਸ਼ ਕੀਤਾ ਗਿਆ ਜਿਸ ਦੀ ਕੁਆਲਿਟੀ ਹੈਵੀ ਡਿਊਟੀ ਅਤੇ ਵਰਲਡ ਕਲਾਸ ਲੈਵਲ ਦੀ ਬਣਾਈ ਗਈ ਹੈ। ਡੀਲਰਾਂ ਨੂੰ ਐਲਮਕ ਦੇ ਪ੍ਰੋਡਕਟ ਬਹੁਤ ਜਿਆਦਾ ਪਸੰਦ ਆਏ।

                     ਇਲੈਕਟ੍ਰਿਕਲ ਦੁਨੀਆ ਦੇ ਵਿੱਚ a+ ਦੇ ਨਾਮ ਤੋਂ ਇੱਕ ਨਵੀਂ ਤਾਰ ਨੂੰ ਵੀ ਲਾਂਚ ਕੀਤਾ ਗਿਆ ਜੋ ਕੀ ਫਾਇਰ ਪਰੂਫ, ਜਿਆਦਾ ਤਾਰਾਵਾਲੀ, 100% ਪਯੋਰ ਕੋਪਰ ਦੀ ਬਣੀ ਤਾਰ ਹੈ। ਇਹ ਤਾਰ ਫੱਕਟ੍ਰੀਆ ਅਤੇ ਕੋਠੀਆਂ ਵਾਸਤੇ ਬਹੁਤ ਹੀ ਵਧੀਆ ਹੈ। ਕੰਪਨੀ ਨੇ ਇਸ ਡੀਲਰ ਮੀਟਿੰਗ ਵਿੱਚ ਡੀਲਰ ਅਤੇ ਇਲੈਕਟ੍ਰਿਸ਼ਿਨ  ਵਾਸਤੇ ਵੀ ਬਹੁਤ ਸਕੀਮਾਂ ਦਿੱਤੀਆ ਹਨ। ਮੀਟਿੰਗ ਤੋਂ ਬਾਅਦ ਸਭ ਨੇ ਡੀ.ਜੇ ਅਤੇ ਡਿਨਰ ਦਾ ਆਨੰਦ ਲਿਆ ਅੰਤ ਵਿੱਚ ਦਿੱਲੀ ਇਲੈਕਟ੍ਰਿਕ ਸਟੋਰ, ਬਰਨਾਲਾ ਵੱਲੋਂ ਆਏ ਹੋਏ ਡੀਲਰਾਂ ਅਤੇ ਆਰਕਿਟੈਕਟਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਦੀਵਾਲੀ ਦੇ ਗਿਫ਼ਟ ਦੇ ਕੇ ਓਹਨਾਂ ਦਾ ਸਨਮਾਨ ਕੀਤਾ ਗਿਆ।

Post a Comment

0 Comments