ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਰੋਸ ਮਾਰਚ ਮੋਦੀ ਤੇ ਅਜੈ ਮਿਸ਼ਰਾ ਦੀ ਅਰਥੀ ਫੂਕੀ ਗਈ।

 ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਰੋਸ ਮਾਰਚ  ਮੋਦੀ ਤੇ ਅਜੈ ਮਿਸ਼ਰਾ ਦੀ ਅਰਥੀ ਫੂਕੀ ਗਈ।


ਬਰਨਾਲਾ 3, ਅਕਤੂਬਰ ( ਕਰਨਪ੍ਰੀਤ ਕਰਨ)
ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੋਨੀਆ ਕਸਬੇ ਵਿੱਚ ਸ਼ਾਂਤਮਈ ਅੰਦੋਲਨ ਕਰਕੇ ਵਾਪਸ ਪਰਤ ਰਹੇ ਕਿਸਾਨਾਂ ਨੂੰ ਥਾਰ ਜੀਪ ਥੱਲੇ ਕੁਚਲ ਕੇ 4 ਕਿਸਾਨਾਂ ਤੇ 1 ਪੱਤਰਕਾਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ 13 ਤੋਂ ਵੱਧ ਕਿਸਾਨ ਬੁਰੀ ਤਰ੍ਹਾਂ ਜ਼ਖ਼ਮੀ ਕੀਤੇ ਗਏ ਸਨ ਦੇ ਸਬੰਧਤ ਦਾਣਾ ਮੰਡੀ ਬਰਨਾਲਾ ਵਿਖੇ ਕਿਸਾਨਾਂ, ਮਜ਼ਦੂਰ, ਔਰਤਾਂ ਦਾ ਭਾਰੀ ਇਕੱਠ ਕਰਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਜੰਮਕੇ ਨਾਹਰੇ ਬਾਜ਼ੀ ਕੀਤੀ ਗਈ ਤੇ ਬਜ਼ਾਰ ਵਿੱਚਦੀ ਰੋਸ ਮਾਰਚ ਕਰਕੇ ਕਚਹਿਰੀ ਚੌਂਕ ਵਿੱਚ ਮੋਦੀ ਤੇ ਅਜੈ ਮਿਸ਼ਰਾ ਟੈਣੀ ਦੀ ਅਰਥੀ ਫੂਕੀ ਗਈ।

            ਵੱਖ ਵੱਖ ਬੁਲਾਰਿਆਂ ਨੇ ਇਸ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਪਿੱਛੇ ਇੱਕ ਸੋਚੀ ਸਮਝੀ ਸਾਜ਼ਿਸ਼ ਸੀ, ਜਿਸ ਨੂੰ ਬਾਹੂਬਲੀ ਅਜੈ ਮਿਸ਼ਰਾ ਟੈਣੀ ਕੇਂਦਰੀ ਰਾਜ ਮੰਤਰੀ ਨੇ ਆਪਣੇ ਬੇਟੇ ਅਸ਼ੀਸ਼ ਮਿਸ਼ਰਾ ਟੈਣੀ ਨਾਲ ਮਿਲ ਕੇ ਰਚਿਆ ਸੀ।ਇਸ ਕੁਕਰਮ ਵਿਰੁੱਧ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਹੋਏ 

 ਸ਼ਹੀਦ ਕਿਸਾਨਾਂ ਦੀਆਂ ਅੰਤਿਮ ਰਸਮਾਂ ਦੌਰਾਨ ਸਰਕਾਰ ਨੇ ਕਿਸਾਨ ਆਗੂਆਂ ਨਾਲ਼ ਕੁੱਝ ਮੰਗਾਂ ਬਾਰੇ ਸਮਝੌਤਾ ਕੀਤਾ ਸੀ।ਪਰ ਕੇਂਦਰ ਸਰਕਾਰ ਨੇ ਅਤੇ ਸੂਬਾ ਸਰਕਾਰ ਨੇ ਉਨ੍ਹਾਂ ਮੰਗਾਂ ਨੂੰ ਲਾਗੂ ਕਰਨ ਵੱਲ ਬਹੁਤਾ ਧਿਆਨ ਨਹੀਂ ਦਿੱਤਾ।  ਲਖੀਮਪੁਰ ਖੀਰੀ ਵਿਖੇ ਕੀਤੀ ਗਈ ਕਿਸਾਨ ਮਹਾਂਪੰਚਾਇਤ ਵਿੱਚ ਵੀ ਇਹ ਮੰਗਾਂ ਜ਼ੋਰ ਨਾਲ ਦੁਹਰਾਈਆਂ ਗਈਆਂ ਸੀ  ਅਜੈ ਮਿਸ਼ਰਾ ਟੈਣੀ ਹੀ ਮੁੱਖ ਦੋਸ਼ੀ ਹੈ ਜਿਸ ਦੇ 25 ਸਤੰਬਰ 2021 ਦੇ ਕਿਸਾਨ ਵਿਰੋਧੀ ਬਿਆਨ ਕਾਰਨ ਹੀ ਕਿਸਾਨਾਂ ਨੇ 3 ਅਕਤੂਬਰ ਨੂੰ ਧਰਨੇ ਰਾਹੀਂ ਵਿਰੋਧ ਦਰਜ ਕਰਵਾਇਆ ਸੀ।  ਪ੍ਰੀਵਾਰ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੁਰੰਤ ਦਿੱਤੀ ਜਾਵੇ ਅਤੇ ਜ਼ਖ਼ਮੀ ਕਿਸਾਨਾਂ ਨੂੰ ਤਾਂ ਪ੍ਰਵਾਨਿਤ 10-10 ਲੱਖ ਰੁਪਏ ਦਾ ਮੁਆਵਜ਼ਾ ਵੀ ਅਜੇ ਤੱਕ ਨਹੀਂ ਦਿੱਤਾ ਗਿਆ।  ਸੰਯੁਕਤ ਕਿਸਾਨ ਮੋਰਚੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਸੰਘਰਸ਼  ਕਰਨ ਲਈ ਮਜਬੂਰ ਕੀਤਾ ਜਾਵੇਗਾ।

ਇਸ ਮੌਕੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਹਰਦੀਪ ਸਿੰਘ ਟੱਲੇਵਾਲ ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਦਰਸ਼ਨ ਸਿੰਘ ਚੀਮਾ ਗੁਰਚਰਨ ਸਿੰਘ ਭਦੌੜ ਕੁਲਜੀਤ ਸਿੰਘ ਵਜੀਦਕੇ ਰਾਮ ਸਿੰਘ ਸੰਘੇੜਾ ਮਾਨ ਸਿੰਘ ਗੁਰਮ ਨਾਜਰ ਸਿੰਘ ਠੁੱਲੀਵਾਲ ਬਲਵਿੰਦਰ ਸਿੰਘ ਕਾਲਾ ਬੁਲਾ ਬਲੌਰ ਸਿੰਘ ਛੰਨਾ ਬਲਦੇਵ ਸਿੰਘ ਬਡਬਰ ਨਿਰਪਜੀਤ ਸਿੰਘ ਬਡਬਰ।

ਜ਼ਿਲ੍ਹਾ ਕਨਵੀਨਰ ਕਮਲਜੀਤ ਕੌਰ ਬਰਨਾਲਾ ਸੰਦੀਪ ਕੌਰ ਰਣਜੀਤ ਕੌਰ ਪੱਤੀ ਸੇਖਵਾਂ ਨਵਦੀਪ ਕੌਰ ਸੁਖਵਿੰਦਰ ਕੌਰ ਲਖਵੀਰ ਕੌਰ ਧਨੌਲਾ ਬਿੰਦਰ ਪਾਲ ਕੌਰ ਭਦੌੜ‌ ਮਨਜੀਤ ਕੌਰ ਆਦਿ ਆਗੂ ਹਾਜਰ ਸਨ।

Post a Comment

0 Comments