ਲੇਖਕ ਗਮਦੂਰ ਰੰਗੀਲਾ ਨੇ ਆਪਣੀ ਨਵ-ਪ੍ਕਾਸਿਤ ਕਾਵਿ ਪੁਸਤਕ " ਕਿੱਥੇ ਹੈ ਇਨਸਾਫ ? ਦੀਆਂ ਕਾਪੀਆਂ ਸਾਹਿਤ ਰਤਨ ਓਮ ਪ੍ਕਾਸ਼ ਗਾਸੋ ਨੰ ਭੇਂਟ ਕੀਤੀਆਂ

 ਲੇਖਕ ਗਮਦੂਰ ਰੰਗੀਲਾ ਨੇ ਆਪਣੀ ਨਵ-ਪ੍ਕਾਸਿਤ ਕਾਵਿ ਪੁਸਤਕ " ਕਿੱਥੇ ਹੈ ਇਨਸਾਫ ? ਦੀਆਂ ਕਾਪੀਆਂ ਸਾਹਿਤ ਰਤਨ ਓਮ ਪ੍ਕਾਸ਼ ਗਾਸੋ ਨੰ ਭੇਂਟ ਕੀਤੀਆਂ


ਬਰਨਾਲਾ,17,ਅਕਤੂਬਰ /ਕਰਨਪ੍ਰੀਤ ਕਰਨ 

 ਬਰਨਾਲਾ ਦੇ ਨੌਜਵਾਨ ਲੇਖਕ ਗਮਦੂਰ ਰੰਗੀਲਾ ਨੇ ਆਪਣੀ ਨਵ-ਪ੍ਕਾਸਿਤ ਕਾਵਿ ਪੁਸਤਕ " ਕਿੱਥੇ ਹੈ ਇਨਸਾਫ?"ਦੀਆਂ ਕਾਪੀਆਂ ਆਪਣੇ ਗੁਰਦੇਵ ਸਾਹਿਤ ਰਤਨ ਓਮ ਪ੍ਕਾਸ਼ ਗਾਸੋ ਨੰ ਭੇਂਟ ਕੀਤੀਆਂ  ਗੁਰੂਦੇਵ ਸਾਹਿਤ ਰਤਨ ਬਾਪੂ ਓਮ ਪ੍ਕਾਸ਼ ਗਾਸੋ ਨੰ ਉਹਨਾਂ ਦੇ ਆਸਣ ਤੇ ਮਿਲ ਕੇ ਅਸ਼ੀਰਵਾਦ ਲਿਆI ਇਸ ਸਮੇ ਉਹਨਾਂ ਨੇ ਆਪਣੀ ਬਹੁਚਰਚਿਤ ਨਵ-ਪ੍ਕਾਸਿਤ ਕਾਵਿ ਪੁਸਤਕ  " ਕਿੱਥੇ ਹੈ ਇਨਸਾਫ?"ਦੀਆਂ ਪੰਜ ਕਾਪੀਆਂ ਭੇਂਟ ਕੀਤੀਆਂI ਇਸ ਮੌਕੇ ਓਮ ਪ੍ਰਕਾਸ਼ ਗਾਸੋ ਨੇ ਕਿਹਾ ਰੰਗੀਲਾ ਸਾਹਿਤ ਦੀ ਪੈਰਵਾਈ ਕਰਨ ਵਾਲਾ ਅਤੇ ਲੇਖਕਾਂ ਦਾ ਹਰਮਨ ਪਿਆਰਾ ਲੇਖਕ ਹੈ ਜਿਸ ਵਿਚ ਅੱਪਨੱਤ ਦੀ ਨਿਗਾਸ ਹੈ ਮੈਂ ਉਹਨਾਂ ਦੇ ਸਾਹਿਤਕ ਸਫ਼ਰ ਦਾ ਮਾਰਗਦਰਸ਼ਕ ਹਾਂ ਰੰਗੀਲਾ ਮਾਲਵੇ ਦਾ ਚੰਗਾ ਕਲਮਕਾਰ ਬਣੇਗਾ ! ਇਸ ਮੌਕੇ ਲੇਖਕ ਗਮਦੂਰ ਰੰਗੀਲਾ ਨੇ ਓਮ ਪ੍ਕਾਸ਼ ਗਾਸੋ  ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ  ਲਗਭਗ ਇਹ ਨੱਬੇਵੀਂ ਪੁਸਤਕ ਆਉਣ ਤੇ ਹਾਰਦਿਕ ਮੁਬਾਰਕਬਾਦ ਭੇਂਟ ਕੀਤੀ !

Post a Comment

0 Comments