ਗੁਆਰਾ ਸਕੂਲ ਵਿਖੇ ਕਰਵਾਇਆ ਗਿਆ ਨਸ਼ਿਆਂ ਖਿਲਾਫ਼ ਸੈਮੀਨਾਰ

 ਗੁਆਰਾ ਸਕੂਲ ਵਿਖੇ ਕਰਵਾਇਆ ਗਿਆ ਨਸ਼ਿਆਂ ਖਿਲਾਫ਼ ਸੈਮੀਨਾਰ


ਅਮਰਗੜ੍ਹ 25 ਅਕਤੂਬਰ ਗੁਰਬਾਜ ਸਿੰਘ ਬੈਨੀਪਾਲ 

- ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਜਿਲ੍ਹਾ ਪੁਲਿਸ ਮੁਖੀ ਗੁਰਸ਼ਰਨਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ ਥਾਣਾ ਅਮਰਗੜ੍ਹ ਪੁਲਿਸ ਵੱਲੋਂ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਗੁਆਰਾ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ , ਜਿਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕ ਕਰਦੇ ਨਾਟਕਾਂ ਅਤੇ ਸਕਿੱਟਾਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ । ਇਸ ਸੈਮੀਨਾਰ ਮੌਕੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਥਾਣਾ ਮੁਖੀ ਅਮਰਗੜ੍ਹ ਸ਼ਮਸ਼ੇਰ ਸਿੰਘ ਨੇ ਸਕੂਲੀ ਵਿਦਿਆਰਥੀਆਂ , ਪਤਵੰਤੇ ਵਿਅਕਤੀਆਂ ਅਤੇ ਅਧਿਆਪਕ ਸਾਹਿਬਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ । ਉਨ੍ਹਾਂ ਆਖਿਆ ਕਿ ਨਸ਼ਿਆਂ ਦੀ ਮਾੜੀ ਅਲਾਮਤ ਤਾਂਹੀ ਮੁਢੋਂ ਖਤਮ ਹੋ ਸਕਦੀ ਹੈ , ਜੇਕਰ ਇਸ ਨੂੰ ਜਨ ਅੰਦੋਲਨ ਬਣਾਇਆ ਜਾਵੇ ਅਤੇ ਹਰ ਨਾਗਰਿਕ ਇਹ ਤਹੱਈਆ ਕਰੇ ਕਿ ਅਸੀਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨੀ ਹੈ । ਉਨ੍ਹਾਂ ਇਹ ਵੀ ਆਖਿਆ ਕਿ ਆਮ ਜਨਤਾ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਲੋਕ ਪੱਖੀ ਮੁਹਿੰਮ ਕਾਮਯਾਬ ਨਹੀਂ ਹੋ ਸਕਦੀ , ਇਸ ਲਈ ਆਮ ਜਨਤਾ ਦਾ ਸਹਿਯੋਗ ਵੀ ਨਸ਼ਿਆਂ ਦੇ ਖਾਤਮੇ ਲਈ ਅਤੀ ਜਰੂਰੀ ਹੈ । ਇਸ ਮੌਕੇ ਮੁਹੱਲਾ ਕਲੀਨਿਕ ਵਿਖੇ ਤਾਇਨਾਤ ਡਾਕਟਰ ਨਵਦੀਪ ਕੌਰ ਵੱਲੋਂ ਸੰਬੋਧਨ ਕਰਦਿਆਂ ਆਖਿਆ ਗਿਆ ਕਿ ਨਸ਼ਾ ਛੱਡਣਾ ਕੋਈ ਔਖਾ ਕੰਮ ਨਹੀਂ ਬਸ ਇਸ ਲਈ ਤੁਹਾਡਾ ਮਨ ਬਣਿਆ ਹੋਣਾ ਚਾਹੀਦਾ ਹੈ , ਉਨ੍ਹਾਂ ਆਖਿਆ ਕਿ ਨਸ਼ਾ ਛੱਡਣ ਲਈ ਡਾਕਟਰੀ ਸਹਾਇਤਾ ਵੀ ਬਹੁਤ ਉਪਯੋਗੀ ਸਿੱਧ ਹੁੰਦੀ ਹੈ । ਇਸ ਮੌਕੇ ਪ੍ਰਿੰਸੀਪਲ ਮਨਜੀਤ ਸਿੰਘ, ਸ਼੍ਰੀਮਤੀ ਰੰਜਨਦੀਪ ਕੌਰ ਸਕੂਲ ਇੰਚਾਰਜ, ਯਾਦਵਿੰਦਰ ਸਿੰਘ ਲੈਕਚਰਾਰ ਫਿਜਿਕਸ, ਸ਼੍ਰੀਮਤੀ ਗੁਰਪ੍ਰੀਤ ਕੌਰ ਲੈਕਚਰਾਰ ਪੰਜਾਬੀ, ਚਮਕੌਰ ਸਿੰਘ ਗੁਆਰਾ, ਸੁਖਦੇਵ ਸਿੰਘ ਗੁਆਰਾ ਅਤੇ ਗੁਰਵਿੰਦਰ ਸਿੰਘ ਗੁਆਰਾ ਆਦਿ ਹਾਜ਼ਰ ਸਨ ।

Post a Comment

0 Comments