ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਮਾਨਸਾ ਦਾ ਵਫਦ ਖੇਤੀਬਾੜੀ ਵਿਭਾਗ ਪੰਜਾਬ ਨਾਲ ਸੰਬੰਧਤ ਮੰਗਾਂ ਬਾਰੇ ਅਮਰੀਕ ਸਿੰਘ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।

 ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਮਾਨਸਾ ਦਾ ਵਫਦ ਖੇਤੀਬਾੜੀ ਵਿਭਾਗ ਪੰਜਾਬ ਨਾਲ ਸੰਬੰਧਤ ਮੰਗਾਂ ਬਾਰੇ ਅਮਰੀਕ ਸਿੰਘ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।


ਮਾਨਸਾ 11 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ
ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਮਾਨਸਾ ਦਾ ਵਫਦ ਖੇਤੀਬਾੜੀ ਵਿਭਾਗ ਪੰਜਾਬ ਨਾਲ ਸੰਬੰਧਤ ਮੰਗਾਂ ਬਾਰੇ ਅਮਰੀਕ ਸਿੰਘ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੁੱਖ ਖੇਤੀਬਾੜੀ ਦਫਤਰ ਮਾਨਸਾ ਵਿਖੇ ਇਨਫੋਰਸਮੈਂਟ ਅਫਸਰ ਸ਼ਗਨਦੀਪ ਕੌਰ ਸਿੱਧੂ ਨੂੰ ਮਿਲਿਆ । ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਹਾਇਕ ਸਕੱਤਰ ਮੇਜਰ ਸਿੰਘ ਦੂਲੋਵਾਲ ਨੇ ਦੱਸਿਆ ਕਿ ਕਣਕ ਦੇ ਬੀਜ ਦੀ ਵੰਡ ਬਾਰੇ 31 ਅਕਤੂਬਰ ਤੱਕ ਅਰਜੀਆਂ ਦੀ ਮੰਗ ਕੀਤੀ ਕੀਤੀ ਗਈ ਹੈ। ਪ੍ਰੰਤੂ ਪੰਜਾਬ ਸਰਕਾਰ ਵੱਲੋਂ ਇਹ ਨਹੀਂ ਦੱਸਿਆ ਗਿਆ ਕਿਹੜੇ-ਕਿਹੜੇ ਕਿਸਮ ਦੇ ਬੀਜਾਂ ਦੀ ਵੰਡ ਕੀਤੀ ਜਾਵੇਗੀ। ਇਸ ਸਬੰਧੀ ਆਨ ਲਾਇਨ ਅਰਜੀਆਂ ਭੇਜਣ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਵੱਲੋਂ ਕਿਸਮਾਂ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਜਾਵੇ। ਨਰਮੇ ਦੀ ਸਬਸਿਡੀ ਬਾਰੇ ਖੇਤੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾ ਚੁੱਕੀ ਹੈ ਕੁੱਝ ਕੇਸ ਰਹਿੰਦੇ ਹਨ ਉਹਨਾਂ ਦੀ ਸਬਸਿਡੀ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ। ਖਾਦ ਦੀ ਵੰਡ ਬਾਰੇ ਦੱਸਿਆ ਕਿ 80% ਖਾਦ ਸੁਸਾਇਟੀਆਂ ਰਾਹੀਂ ਅਤੇ 20% ਖਾਦ ਪ੍ਰਾਈਵੇਟ ਏਜੰਸੀਆਂ ਰਾਹੀਂ ਵੰਡੀ ਜਾਵੇਗੀ। ਸਮੇਂ ਸਿਰ ਖਾਦ ਦੀ ਸਪਲਾਈ ਕੀਤੀ ਜਾਵੇਗੀ। ਸਹਿਕਾਰਤਾ ਵਿਭਾਗ ਵੱਲੋਂ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਲਾਈ ਇੱਕ ਲੱਖ ਤੋਂ ਉਪਰ ਦੀ ਰਜਿਸਟ੍ਰੇਸ਼ਨ ਫੀਸ ਦਾ ਫੈਸਲਾ ਵਾਪਸ ਲਿਆ ਜਾਵੇ ਕਿਉਂਕਿ ਇਹ ਕਿਸਾਨਾਂ ਤੇ ਵਾਧੂ ਬੋਝ ਹੈ। ਵਫਦ ਵਿੱਚ ਛੱਜੂ ਰਾਮ ਰਿਸ਼ੀ, ਤੀਰਥ ਚੰਦ ਕਿਸ਼ਨਗੜ੍ਹ, ਦਸੌਂਧਾ ਸਿੰਘ ਬਹਾਦਰਪੁਰ, ਹਰਦੇਵ ਸਿੰਘ ਬਰਨਾਲਾ, ਰਾਮ ਕੁਮਾਰ ਮਾਨਸਾ, ਜਾਗਰ ਸਿੰਘ ਮਾਖਾ, ਸੁਖਦੇਵ ਅਤਲਾ, ਬੱਲਮ ਫਫੜੇ, ਸੱਤਪਾਲ ਭੁਪਾਲ, ਸ਼ੇਰ ਸਿੰਘ ਨੰਬਰਦਾਰ ਆਦਿ ਸ਼ਾਮਿਲ ਸਨ। ਖੇਤੀ ਅਧਿਕਾਰੀਆਂ ਨੇ ਇਹ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਣ ਦਾ ਭਰੋਸਾ ਦਿਵਾਇਆ।

Post a Comment

0 Comments