ਆਸ਼ਦੀਪ ਸਿੰਘ ਨੂੰ ਜੱਜ ਬਣਨ,ਤੇ ਵੱਖ ਵੱਖ ਇਲਾਕਿਆਂ ਦੇ ਨੁਮਾਇੰਦਿਆ ਨੇ ਸਨਮਾਨਿਤ

 ਆਸ਼ਦੀਪ ਸਿੰਘ ਨੂੰ ਜੱਜ ਬਣਨ,ਤੇ ਵੱਖ ਵੱਖ ਇਲਾਕਿਆਂ ਦੇ ਨੁਮਾਇੰਦਿਆ ਨੇ ਸਨਮਾਨਿਤ

ਆਸਦੀਪ ਸਿੰਘ ਜੱਜ ਬਣਨ ,ਤੇ ਹਲਕਾ ਜੰਡਿਆਲਾ ਗੁਰੂ ਨਾਮ ਰੋਸ਼ਨ ਕੀਤਾ- ਨਿਰਮਲ ਸਿੰਘ,ਮੈਂਬਰ ਲੱਖਾ,ਮੈਂਬਰ ਕਨੇਡੀ,ਨਵਤੇਜ ਸੰਧੂ।


 ਜੰਡਿਆਲਾ ਗੁਰੂ 25 ਅਕਤੂਬਰ ਮਲਕੀਤ ਸਿੰਘ ਚੀਦਾ  ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਂਦਾ ਪਿੰਡ ਤਾਰਾਗੜ੍ਹ ਤਲਾਵਾ ਦੇ ਨੋਜਵਾਨ  ਆਸ਼ਦੀਪ  ਸਿੰਘ  ਪੁੱਤਰ ਕੈਪਟਨ  ਗੁਰਮੀਤ ਸਿੰਘ   ਜਿਲ੍ਰਾ ਅੰਮ੍ਰਿਤਸਰ  ਵੱਲੋ ਜੱਜ ਦੀ ਪਦਵੀ  ਹਾਸਲ  ਕੀਤੀ  ਉਹਨਾਂ ਦੇ ਗ੍ਰਹਿ  ਤਾਰਾਗੜ੍ਹ  ਪੁਹੰਚ  ਕੇ ਆਸ਼ਦੀਪ ਸਿੰਘ ਜੱਜ ਨੂੰ ਸਰੋਪੇ ਦੇ ਸਨਾਮਿਨਤ ਕੀਤਾ ਗਿਆ ਮੋਕੇ,ਤੇ ਯੂਥ ਕਾਂਗਰਸ ਪਾਰਟੀ ਦੇ ਅੰਮਿ੍ਤਸਰ ਦੇ ਮੀਤ ਪ੍ਰਧਾਨ ਨਵਤੇਜ ਸਿੰਘ ਸੰਧੂ ਅਮਰਕੋਟ ਅਤੇ ਰੰਘਰੇਟਾ ਯੂਥ ਏਕਤਾ ਪੰਜਾਬ ਦੇ ਪ੍ਰਧਾਨ ਨਿਰਮਲ ਸਿੰਘ ਦਸਮੇਸ਼ ਨਗਰ ਅਤੇ ਮੈਂਬਰ ਲਖਵਿੰਦਰ ਸਿੰਘ ਲੱਖਾ ਗਹਿਰੀ ਮੰਡੀ ਅਤੇ ਮੈਂਬਰ ਰਾਜ ਅਮਰਜੀਤ ਸਿੰਘ ਕਨੇਡੀ ਗਹਿਰੀ ਮੰਡੀ ਨੇ ਸਾਝਾ ਬਿਆਨ ਕਰਦਿਆ   ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਛੋਟੀ ਉਮਰ ਵਿੱਚ  ਵੱਡੀ ਪਁਦਵੀ  ਹਾਸਲ ਕਰਕੇ ਆਸ਼ਦੀਪ ਸਿੰਘ  ਨੇ ਜਿਥੇ ਆਪਣੇ ਮਾਤਾ ਪਿਤਾ ਪਿੰਡ  ਤਾਰਾਗੜ੍ਹ ਦਾ ਨਾ ਰੋਸ਼ਨ  ਕੀਤਾ ਹੈ ਉੱਥੇ  ਇਲਾਕੇ ਦਾ ਨਾ ਰੋਸ਼ਨ  ਕੀਤਾ ਹੈ  ਕਿ ਆਸਦੀਪ ਸਿੰਘ ਨੇ ਜੱਜ ਬਣਕੇ ਨੇ ਜੂਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਕੇ ਆਪਣਾ ਜੱਜ ਬਣਨ ਦਾ ਸੁਪਨਾ ਸਾਕਾਰ ਕੀਤਾ ਹੈ ਅਤੇ ਆਪਣੇ ਮਾਪਿਆਂ ਅਤੇ ਜੰਡਿਆਲਾ ਗੁਰੂ ਦਾ ਨਾਮ ਮਾਣ ਨਾਲ ਉੱਚਾ ਕੀਤਾ ਹੈ ਅਤੇ ਪਿੰਡ ਤਾਰਾਗੜ੍ਹ ਦੇ  ਆਸਦੀਪ ਸਿੰਘ ਦੇ ਜੱਜ ਬਣਨ ਤੇ ਉਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨੂੰ ਵਧਾਈਆਂ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨਾਂ ਕਿਹਾ ਕਿ ਇਕ ਆਮ ਘਰ ਦੋਂ ਉੱਠ ਕੇ ਜੱਜ ਦੀ ਕੁਰਸੀ ਤੇ ਪਹੁੰਚਣਾ ਬਣੇ ਹੀ ਮਾਣ ਵਾਲੀ ਗੱਲ ਹੈ ਅਤੇ ਮੈਂ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਾ ਹਾਂ ਕਿ ਉਹ ਪੂਰੀ ਮਿਹਨਤ ਕਰਨ ਅਤੇ ਆਸਦੀਪ ਸਿੰਘ ਵਾਂਗ ਹੀ ਪੰਜਾਬ ਦੀ ਨਵੀਂ ਆਸ ਬਣਨ।

ਨਵਤੇਜ ਸਿੰਘ ਸੰਧੂ,ਨਿਰਮਲ ਸਿੰਘ ਦਸਮੇਸ਼ ਨਗਰ,ਲੱਖਵਿੰਦਰ ਸਿੰਘ ਲੱਖਾ,ਰਾਜ ਅਮਰਜੀਤ ਸਿੰਘ ਕਨੇਡੀ ਨੇ ਸਾਝਾ ਬਿਆਨ ਕਰਦਿਆ ਦੱਸਿਆ ਕਿ ਨੌਜਵਾਨਾਂ ਨੂੰ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਵੱਲ ਨਹੀਂ ਜਾਣਾ ਚਾਹੀਦਾ ਹੈ, ਸਗੋਂ ਇਥੇ ਰਹਿ ਕੇ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਇਸ ਮੋਕੇ,ਤੇ ਰੰਘਰੇਟਾ ਯੂਥ ਏਕਤਾ ਪੰਜਾਬ ਪ੍ਰਧਾਨ ਨਿਰਮਲ ਸਿੰਘ ਦਸਮੇਸ਼ ਨਗਰ ਮੈਂਬਰ ਲਖਵਿੰਦਰ ਸਿੰਘ ਲੱਖਾ ਗਹਿਰੀ ਮੰਡੀ ਪੱਤਰਕਾਰ ਮਲਕੀਤ ਸਿੰਘ ਚੀਦਾ ਯੂਥ ਕਾਂਗਰਸ ਪਾਰਟੀ ਜਿਲ੍ਰਾ ਅੰਮਿ੍ਤਸਰ ਦੇ ਮੀਤ ਪ੍ਰਧਾਨ ਨਵਤੇਜ ਸਿੰਘ ਸੰਧੂ ਅਮਰਕੋਟ ਪੰਜਾਬ ਚੈਅਰਮੈਨ ਪ੍ਰਭਦੀਪ ਸਿੰਘ ਭੀਮ ਪੰਜਾਬ ਚੈਅਰਮੈਨ ਵਿਕਰਮਜੀਤ ਸਿੰਘ ਵਿੱਕੀ ਚੰਵਿਡਾ ਮੈਂਬਰ ਰਾਜ ਅਮਰਜੀਤ ਸਿੰਘ ਕਨੇਡੀ ਗਹਿਰੀ ਮੰਡੀ ਸਰਪੰਚ ਜੋਗਾ ਸਿੰਘ ਅਮਰਕੋਟ ਆਦਿ ਹਾਜ਼ਰ ਸਨ

Post a Comment

0 Comments