ਜੋਨ ਪੱਧਰੀ ਐਥਲੇਟਿਕ ਮੁਕਾਬਲਿਆਂ ਵਿੱਚ ਫੂਲ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

 ਜੋਨ ਪੱਧਰੀ ਐਥਲੇਟਿਕ ਮੁਕਾਬਲਿਆਂ ਵਿੱਚ ਫੂਲ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

 


ਬਠਿੰਡਾ ,14 ਅਕਤੂਬਰ ਪੱਤਰ ਪ੍ਰੇਰਕ 

ਬੀਤੇ ਦਿਨੀਂ ਮਹਿਰਾਜ ਖੇਡ ਸਟੇਡੀਅਮ ਵਿਖ਼ੇ ਹੋਏ ਸਰਦ ਰੁੱਤ ਸਕੂਲੀ ਐਥਲੇਟਿਕ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲ ਦੇ 59  ਵਿਦਿਆਰਥੀਆਂ ਨੇ ਚਾਰ ਉਮਰ ਵਰਗਾਂ ਵਿੱਚ ਭਾਗ ਲਿਆ ਅਤੇ 42 ਗੋਲਡ ਮੈਡਲ,19 ਸਿਲਵਰ ਮੈਡਲ ਅਤੇ 21 ਬ੍ਰੋਨਜ਼ ਮੈਡਲ ਜਿੱਤ ਕੇ ਆਪਣੇ ਸਕੂਲ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ | ਚਾਰ ਓਵਰ ਆਲ ਟ੍ਰਾਫੀਆਂ 14(ਲੜਕੇ ),19(ਲੜਕੇ ),19(ਲੜਕੀਆਂ ) - ਪਹਿਲਾਂ ਸਥਾਨ, ਅੰਡਰ 17(ਲੜਕੇ ) - ਦੂਜਾ ਸਥਾਨ ਤੇ ਆਪਣਾ ਕਬਜ਼ਾ ਕੀਤਾ | ਸਕੂਲ ਇੰਚਾਰਜ ਮੈਡਮ ਰਵਿੰਦਰ ਕੌਰ ਜੀ, ਐਸ. ਐਮ. ਸੀ. ਕਮੇਟੀ ਅਤੇ ਸਮੂਹ ਸਟਾਫ਼ ਵੱਲੋਂ ਮੈਡਮ ਨੀਤੀ (ਪੀ. ਟੀ. ਆਈ.), ਸ਼੍ਰੀ ਜਰਨੈਲ ਸਿੰਘ (NSQF), ਸ਼੍ਰੀ ਅਵਿਨਾਸ਼ ਕੁਮਾਰ ਜੀ ਸਮੇਤ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਇਸ ਮਾਣਮੱਤੀ ਪ੍ਰਾਪਤੀਆਂ ਲਈ ਵਧਾਈ ਦਿਤੀ | ਮੈਡਮ ਨੀਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਮ ਰੁੱਤ ਸਕੂਲੀ ਖੇਡਾਂ  ਅਤੇ ਵਤਨ ਖੇਡਾਂ ਪੰਜਾਬ ਵਿੱਚ ਵੀ ਫੂਲ ਸਕੂਲ ਦੀ ਫੁੱਟਬਾਲ U-14 (ਲੜਕੇ )ਟੀਮ 25 ਮੈਚ ਖੇਡ ਕੇ ਲਗਾਤਾਰ ਦੂਜੇ ਸਾਲ ਜਿਲ੍ਹਾ ਜਿੱਤ ਕੇ ਆਪਣਾ ਲੋਹਾ ਮਨਵਾ ਚੁੱਕੀ ਹੈ ਅਤੇ ਇਸ ਟੀਮ ਦੇ 10 ਖਿਡਾਰੀਆਂ ਦੀ ਰਾਜ ਪੱਧਰੀ ਖੇਡਾਂ ਲਈ ਚੋਣ ਹੋਈ ਹੈ |

Post a Comment

0 Comments