ਲੱਖੀ ਕਾਲੋਨੀ ਵਿਖੇ ਮੋਬਾਈਲ ਟੈਸਟਿੰਗ ਲੈਬ ਨਾਲ ਦੁੱਧ ਦੇ ਨਮੂਨੇ ਲੈਕੇ ਟੈਸਟ ਕੀਤੇ ਮਹੱਲਾ ਨਿਵਾਸੀਆ ਨੇ ਦਿੱਤਾ ਭਰਵਾ ਸਹਿਯੋਗ - ਇੰਜ ਸਿੱਧੂ

 ਲੱਖੀ ਕਾਲੋਨੀ ਵਿਖੇ ਮੋਬਾਈਲ ਟੈਸਟਿੰਗ ਲੈਬ ਨਾਲ ਦੁੱਧ ਦੇ ਨਮੂਨੇ ਲੈਕੇ ਟੈਸਟ ਕੀਤੇ ਮਹੱਲਾ ਨਿਵਾਸੀਆ ਨੇ ਦਿੱਤਾ ਭਰਵਾ ਸਹਿਯੋਗ - ਇੰਜ ਸਿੱਧੂ


ਬਰਨਾਲਾ  27  ਅਕਤੂਬਰ [ ਕੈਪਟਨ]:= ਸਥਾਨਕ ਲੱਖੀ ਕਲੋਨੀ ਵਿਖੇ ਸਾਬਕਾ ਸੈਨਿਕ ਵਿੰਗ ਦੇ ਸਹਿਯੋਗ ਨਾਲ ਮਹੱਲਾ ਨਿਵਾਸੀਆ ਨੇ ਰੋਜ ਵਰਤੋ ਦੇ ਦੁੱਧ ਦੇ ਸਿਹਤ ਵਿਭਾਗ ਬਰਨਾਲਾ ਦੇ ਸਹਿਯੋਗ ਨਾਲ ਮੌਕੇ ਤੇ ਮੋਬਾਇਲ ਟੈਸਟਿੰਗ ਲੈਬ ਨਾਲ 50 ਦੇ ਕਰੀਬ ਘਰਾ ਦੇ ਦੁੱਧ ਦੇ ਟੈਸਟ ਕੀਤੇ ਗਏ।ਇਹ ਜਾਣਕਾਰੀ ਪ੍ਰੈਸ ਦੇ ਨਾ ਇੱਕ ਪ੍ਰੈਸ ਨੋਟ ਜਾਰੀ ਕਰਕੇ ਭਾਜਪਾ ਦੇ ਸੀਨੀਅਰ ਆਗੂ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਜਿਸ ਦੀ ਅਗਵਾਈ ਡਿਪਟੀ ਡਇਰੈਕਟਰ ਨਿਰਵੈਰ ਸਿੰਘ ਕਰ ਰਹੇ ਸਨ। ਇਸ ਟੀਮ ਨੇ ਮੁੱਖ ਤੌਰ ਤੇ ਇਹ ਜਾਚ ਕੀਤੀ ਦੁੱਧ ਵਿੱਚ ਕੋਈ ਕੈਮੀਕਲ ਵਗੈਰਾ ਤਾਂ ਨਹੀਂ ਜਾ ਕੋਈ ਦੁੱਧ ਨਕਲੀ ਤਾਂ ਨਹੀਂ ਦੁੱਧ ਵਿੱਚ ਕਿੰਨੇ ਫੈਟ, ਐਸ ਐਨ ਐਫ਼, ਓਪਰੇ ਪਾਣੀ ਦੀ ਮਾਤਰਾ ਅਤੇ ਗਾੜਾਪਣ ਆਦਿ ਚੈੱਕ ਕੀਤੇ ਗਏ।ਸਮੂਹ ਮਹੱਲਾ ਨਿਵਾਸੀਆ ਨੇ ਇਸ ਵਧੀਆ ਕੰਮ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਕਿਉਕਿ ਚਾਰ ਚੁਫੇਰੇ ਨਕਲੀ ਦੁੱਧ ਵਿਕਣ ਦੀਆ ਰੋਜ ਕੋਈ ਨਾ ਕੋਈ ਅਫਵਾਹ ਲੋਕਾਂ ਵਿੱਚ ਫੈਲੀ ਹੀ ਰਹਿੰਦੀ ਹੈ ਇਸ ਮੌਕੇ ਸਿਹਤ ਵਿਭਾਗ ਦੇ ਇੰਸਪੈਕਟਰ ਗੁਰਮੀਤ ਸਿੰਘ ਇੰਸਪੈਕਟਰ ਦਵਿੰਦਰ ਸਿੰਘ ਲੈਬ ਟੈਕਨੀਸ਼ੀਅਨ ਬਲਵਿੰਦਰ ਸਿੰਘ ਮਹੱਲਾ ਨਿਵਾਸੀ ਅਮਰ ਨਾਥ ਪਟਵਾਰੀ ਡਾਕਟਰ ਵਾਸੁਦੇਵ ਸ਼ਰਮਾ ਬੀਬੀ ਨੀਨਾ ਰਾਣੀ ਰਣਜੀਤ ਕੌਰ ਸੁਭਾਸ਼ ਕੁਮਾਰ ਆਦਿ ਨਿਵਾਸੀ ਹਾਜਰ ਸਨ।

Post a Comment

0 Comments