ਐਸ ਬੀ ਐਸ ਸਕੂਲ ਦੇ ਖਿਡਾਰੀ ਨੇ ਜਿਲ੍ਹਾ ਪੱਧਰ ਵੇਟ ਲਿਫਟਿੰਗ ‘ਚ ਸੋਨ ਤਗਮਾ ਹਾਸਿਲ ਕੀਤਾ।
ਬਰਨਾਲਾ 05, ਅਕਤੂਬਰ ( ਕਰਨਪ੍ਰੀਤ ਕਰਨ
ਪੰਜਾਬ ਸਰਕਾਰ ਵੱਲੋ ਸੂਬੇ ਵਿੱਚ ਖੇਡਾਂ ਨੂੰ ਪ੍ਰਫੁਲਿੱਤ ਕਰਨ ਲਈ ਹਰ ਸਾਲ ਸਲਾਨਾ ਖੇਡਾਂ ਕਰਵਾਈਆਂ ਜਾਂਦੀਆ ਹਨ। ਜਿੰਨ੍ਹਾਂ ਵਿੱਚ ਵੱਖ-ਵੱਖ ਜੋਨ, ਬਲਾਕ ਅਤੇ ਜਿਲ੍ਹਾਂ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਸਾਲ ਜਿਲ੍ਹਾ ਬਰਨਾਲਾ ਵਿਖੇ ਵੇਟ-ਲਿਫਟਿੰਗ ਦੇ ਮੁਕਾਬਲਿਆ ਵਿੱਚ ਜਿਲ੍ਹੇ ਭਰ ਦੇ ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚ ਐਸ ਬੀ ਐਸ ਪਬਲਿਕ ਸਕੂਲ ਸੁਰਜੀਤਪੁਰਾ ਦੇ ਸੱਤਵੀਂ ਕਲਾਸ ਦੇ ਵਿਦਿਆਰਥੀ ਅੰਸ਼ ਯਾਦਵ ਨੇ ਸਕੂਲੀ ਟੀਮ ਅੰਡਰ- 14 ਵੱਲੋ ਹਿੱਸਾ ਲਿਆ। ਸਾਰੇ ਖਿਡਾਰੀਆਂ ਵਿੱਚ ਮੁਕਾਬਲੇ ਦੀ ਟੱਕਰ ਹੋਈ। ਅੰਤ ‘ਚ ਅੰਸ਼ ਯਾਦਵ ਨੇ ਮੁਕਬਲੇ ‘ਚ ਬਾਜੀ ਮਾਰੀ ਅਤੇ ਪਹਿਲਾ ਸਥਾਨ ਹਾਸਿਲ ਕੀਤਾ। ਜਿਲ੍ਹਾ ਭਰ ‘ਚ ਵੇਟ-ਲਿਫਟਿੰਗ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਤੇ ਖਿਡਾਰੀ ਨੂੰ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਡੀਪੀ ਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਅੰਸ਼ ਯਾਦਵ ਵੱਲੋ ਜਿਲ੍ਹਾ ਪੱਧਰ ਮੁਕਾਬਲੇ ‘ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜਿਸ ਲਈ ਇਸ ਨੂੰ ਰਾਜ-ਪੱਧਰ ਵੇਟ ਲਿਫਟਿੰਗ ਟੀਮ ਲਈ ਚੁਣਿਆ ਗਿਆ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਕਮਲਜੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਡਾ. ਸੰਜੇ ਕੁਮਾਰ ਅੰਸ਼ ਯਾਦਵ ਅਤੇ ਪੂਰੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਸ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਅੰਸ਼ ਯਾਦਵ ਨੇ ਜਿਲ੍ਹਾ ਪੱਧਰੀ ਖੇਡਾਂ ‘ਚੋ ਸੋਨ ਤਗਮਾ ਜਿੱਤ ਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਣ ਕੀਤਾ ਹੈ ਅਤੇ ਕਿਹਾ ਕਿ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਐਸ ਬੀ ਐਸ ਪਬਲਿਕ ਸਕੂਲ ਸੁਰਜੀਤਪੁਰਾ ਹਮੇਸ਼ਾ ਅਗਾਂਹ-ਵਧੂ ਰਿਹਾ ਹੈ। ਅੰਸ਼ ਯਾਦਵ ਨੂੰ ਸੋਨ ਤਗਮਾ ਜਿੱਤਣ ਤੇ ਸਕੂਲ ਵੱਲੋ ਸਨਮਾਨਿਤ ਕੀਤਾ ਗਿਆ।
0 Comments