ਐਸ.ਐਸ.ਡੀ ਕਾਲਜ ਬਰਨਾਲਾ ਵਿਖੇ ਡਾ.ਰਾਕੇਸ਼ ਜਿੰਦਲ ਵੱਲੋਂ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ

 ਐਸ.ਐਸ.ਡੀ ਕਾਲਜ ਬਰਨਾਲਾ ਵਿਖੇ ਡਾ.ਰਾਕੇਸ਼ ਜਿੰਦਲ ਵੱਲੋਂ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ


ਬਰਨਾਲਾ ,10,ਅਕਤੂਬਰ/ਕਰਨਪ੍ਰੀਤ ਕਰਨ/-
ਸਥਾਨਕ ਐਸ.ਐਸ.ਡੀ ਕਾਲਜ ਬਰਨਾਲਾ ਵਿਖੇ ਡਾ.ਰਾਕੇਸ਼ ਜਿੰਦਲ ਵੱਲੋਂ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ ਗਿਆ। ਇਸ ਮੌਕੇ ਐਸ.ਡੀ ਸਭਾ (ਰਜਿ) ਬਰਨਾਲਾ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਪ੍ਰਿੰਸੀਪਲ ਨੂੰ ਵਧਾਈ ਦਿੰਦਿਆ ਅਹੁਦੇ ਦੀ ਜਿੰਮੇਵਾਰੀ ਸੌਪ ਦਿਆ ਕਿਹਾ ਕਿ ਸਾਨੂੰ ਪੂਰਨ ਆਸ ਹੈ ਕਿ ਇਹਨਾਂ ਦੀ ਅਗਵਾਈ ਵਿੱਚ ਕਾਲਜ ਦਿਨ ਦੁੱੱਗਣੀ ਰਾਤ ਚੌਗਣੀ ਤਰੱਕੀ ਕਰੇਗਾ ਅਤੇ ਇਲਾਕੇ ਦਾ ਨੰਬਰ 1 ਕਾਲਜ ਹੋਵੇਗਾ।

ਐਸ.ਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਦੱਸਿਆ ਕਿ ਡਾ.ਰਾਕੇਸ਼ ਜਿੰਦਲ ਦਾ 25 ਸਾਲ ਪੜ੍ਹਾਉਣ ਦਾ ਤਜ਼ਰਬਾ ਹੈ।ਇਹਨਾਂ ਵੱਲੋਂ ਵੱਖ-ਵੱਖ ਕਈ ਵਿਦਿਅਕ ਸੰਸਥਾਵਾਂ ਦੇ ਮੁਖੀ ਵਜੋਂ ਪਾਏ ਯੋਗਦਾਨ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ।ਅਨੇਕਾਂ ਹੀ ਵਿਦਿਆਰਥੀ ਸਿੱਖਿਅਤ ਹੋ ਕੇ ਉੱਚ ਅਹੁਦਿਆਂ ਦੀਆਂ ਨੌਕਰੀਆਂ ਤੇ ਬਿਰਾਜਮਾਨ ਹਨ।ਜਿਕਰਯੋਗ ਹੈ ਕਿ ਪ੍ਰਿੰਸੀਪਲ ਰਾਕੇਸ਼ ਜਿੰਦਲ ਐਮ.ਏ, ਪਬਲਿਕ ਐਡ,ਪੌਲੀਟੀਕਲ ਸਾਇੰਸ, ਐਮ.ਫਿਲ,ਪੀ ਐਚ.ਡੀ ਹਨ।ਇਹਨਾਂ ਦੇ 25 ਖੋਜ ਪੱਤਰ,10 ਕਿਤਾਬਾਂ,50 ਦੇ ਤਕਰੀਬਨ ਸੈਮੀਨਾਰ ਹਨ।           ਪ੍ਰਿੰਸਪਿਲ ਨੇ ਭਵਿੱਖ ਵਿੱਚ ਕਾਲਜ ਦੇ ਬਹੁ-ਪੱਖੀ ਵਿਕਾਸ ਲਈ ਆਪਣੇ ਉਸਾਰੂ ਯਤਨਾਂ ਦੀ ਵਚਨਵੱਧਤਾ ਜਾਹਿਰ ਕੀਤੀ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।ਕਾਲਜ ਦੇ ਸਮੂਹ ਸਟਾਫ ਨੇ ਸੁਭਕਾਮਨਾਵਾਂ ਭੇਟ ਕੀਤੀਆਂ ਅਤੇ ਭਰਪੂਰ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਕੋਆਰਡੀਨੇਟਰ ਮੁਨੀਸ਼ੀ ਦੱਤ ਸ਼ਰਮਾ, ਪ੍ਰੋ ਭਾਰਤ ਭੂਸਣ, ਡੀਨ ਅਕਾਦਿਮਕ ਪ੍ਰੋ ਨੀਰਜ ਸ਼ਰਮਾ, ਡਾ.ਬਿਕਰਮਜੀਤ ਪੁਰਬਾ,ਪ੍ਰੋ ਕਰਨੈਲ ਸਿੰਘ ,ਪ੍ਰੋ ਪਰਵਿੰਦਰ ਕੌਰ,ਪ੍ਰੋ ਸੁਨੀਤਾ ਗੋਇਲ,ਪ੍ਰੋ ਸੀਮਾ ਰਾਣੀ,ਪ੍ਰੋ ਹਰਪ੍ਰੀਤ ਕੌਰ, ਪ੍ਰੋ ਵੀਰਪਾਲ,ਪ੍ਰੋ ਅਮਨਦੀਪ ਕੌਰ ,ਕਾਲਜੀਏਟ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਨਿਰਮਲਾ ਦੇਵੀ ਹਾਜ਼ਰ ਸਨ।

Post a Comment

0 Comments