ਸੀ.ਆਈ.ਏ ਟੀਮ ਕਮਾਂਡਰ ਬਲਜੀਤ ਸਿੰਘ ਦੀ ਟੀਮ ਅਤੇ ਫੂਡ ਸੇਫਟੀ ਟੀਮ ਵੱਲੋ ਛਾਪੇਮਾਰੀ ਦੌਰਾਨ ਨਕਲੀ ਘਿਓ ਤੇ ਤੇਲ ਬਰਾਮਦ,
ਤਿਓਹਾਰਾਂ ਦੇ ਮਧੇਨਜਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ -ਇੰਸਪੈਕਟਰ ਬਲਜੀਤ ਸਿੰਘ
ਬਰਨਾਲਾ 30,ਅਕਤੂਬਰ /ਕਰਨਪ੍ਰੀਤ ਕਰਨ /-ਸੀ.ਆਈ.ਏ ਟੀਮ ਦੇ ਕਮਾਂਡਰ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਕੀਤੀ ਜਬਰਦਸਤੀ ਛਾਪੇਮਾਰੀ ਤਹਿਤ ਪਿੰਡ ਢਿੱਲਵਾਂ ਵਿਖੇ ਛਾਪੇਮਾਰੀ ਕੀਤੀ ਗਈ ਅਤੇ ਬਹੁਤ ਵੱਡੀ ਮਾਤਰਾ ਵਿੱਚ ਨਕਲੀ ਘਿਓ ਤੇ ਤੇਲ ਸਮੇਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ।ਜਿਹੜੇ ਵੱਡੀਆਂ ਕੰਪਨੀਆਂ ਦੇ ਸਟਿੱਕਰ ਲੈ ਕੇ ਮੋਟਾ ਮੁਨਾਫ਼ਾ ਕਮਾਉਂਦੀਆਂ ਸਨ ਅਤੇ ਜਾਲੀ ਬਿੱਲਾਂ ਦੇ ਅਧਾਰ ਤੇ ਅੱਖੀਂ ਘੱਟ ਪਾਉਂਦੀਆਂ ਸਨ ! ਜਿੱਥੇ ਫੂਡ ਸੇਫਟੀ ਟੀਮ ਦੀ ਢਿੱਲੀ ਕਾਰਗੁਜਾਰੀ ਸ੍ਹਾਮਣੇ ਆਈ ਹੈ ਉੱਥੇ ਸੀ ਆਈ ਏ ਵਲੋਂ ਤਿਓਹਾਰਾਂ ਦੇ ਮਧੇਨਜਰ ਬਰਨਾਲਾ ਜਿਲੇ ਦੇ ਲੋਕਾਂ ਦੀ ਸਿਹਤ ਨੂੰ ਧਿਆਨ ਚ ਰੱਖਦਿਆਂ ਸਿਹਤ ਵਿਭਾਗ ਦਾ ਕੰਮ ਸੁਖਾਲਾ ਕਰਦਿਆਂ ਨਕਲੀ ਘਿਓ ਤੇ ਤੇਲ ਬਰਾਮਦ,ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ ਜਿਸ ਦਾ ਕਰੈਡਿਟ ਭਾਵੇਂ ਹੁਣ ਸਿਹਤ ਵਿਭਾਗ ਬਰਨਾਲਾ ਦੀ ਟੀਮ ਵੱਲੋ ਲੈਣ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ !ਸਿਹਤ ਵਿਭਾਗ ਆਨ ਦਾ ਸਪਾਟ ਛਾਪੇਮਾਰੀ ਦੀ ਕੋਈ ਤਸਵੀਰ ਜਾਰੀ ਨਹੀਂ ਕਰ ਸਕਿਆ
ਸੀ ਆਈ ਏ ਟੀਮ ਕਮਾਂਡਰ ਬਲਜੀਤ ਸਿੰਘ ਵਲੋਂ ਐਕ੍ਸਨ ਲੈਂਦਿਆਂ ਸੁਰੇਸ਼ ਕੁਮਾਰ ,ਹਿਮਾਂਸ਼ੂ ਗਰਗ ਦੇ ਬਰਖਿਲਾਫ 272 ,273 420 ,465 468 ,471 ਤਹਿਤ ਪਰਚਾ ਦਰਜ ਕੀਤਾ ਗਿਆ ਜਿਸ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰਾਂ ਚ ਸੀ ਆਈ ਏ ਟੀਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ ! ਫੂਡ ਸੇਫਟੀ ਟੀਮ ਬਰਨਾਲਾ ਜਿਸਦੀ ਅਗਵਾਈ ਡਾ ਜਸਪ੍ਰੀਤ ਸਿੰਘ ਜਿਲਾ ਸਿਹਤ ਅਫਸਰ ਅਤੇ ਮੈਡਮ ਸੀਮਾ ਰਾਣੀ ਫੂਡ ਸੇਫਟੀ ਅਫਸਰ ਵੱਲੋ ਮੌਕੇ ‘ਤੇ ਅਲੱਗ ਅਲੱਗ ਚੀਜ਼ਾਂ ਦੇ 12 ਸੈਂਪਲ ਲਏ ਗਏ ।ਮੈਡਮ ਸੀਮਾ ਰਾਣੀ ਫੂਡ ਸੇਫਟੀ ਅਫਸਰ ਨੇ ਦੱਸਿਆ ਕਿ ਫੂਡ ਸੇਫਟੀ ਟੀਮ ਵੱਲੋ ਭਰੇ ਗਏ ਸੈਂਪਲ ਅਗਲੇਰੀ ਕਾਰਵਾਈ ਲਈ ਟੈਸਟਿੰਗ ਲੈਬ ਖਰੜ ਵਿਖੇ ਭੇਜ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ ਗੋਦਾਮ ਵਿੱਚ ਮੌਜੂਦ ਨਕਲੀ ਤੇਲ ਤੇ ਘਿਓ ਤਿਆਰ ਕਰਨ ਲਈ ਵਰਤੀਆਂ ਜਾਣ ਵਾਲੀਆਂ ਵਸਤਾਂ, ਭਠੀਆ,ਗੈਸ ,ਨਾਪਤੋਲ ਲਈ ਕੰਢੇ,ਖਾਲੀ ਬੋਤਲਾਂ ਅਤੇ ਹੋਰ ਸਾਜੋ ਸਮਾਨ ਪੁਲਸ ਵਲੋ ਐੱਫ ਆਈ ਆਰ ਦਰਜ ਕਰਕੇ ਜਬਤ ਕਰ ਲਿਆ ਗਿਆ ਹੈ। ਫੂਡ ਸੇਫਟੀ ਅਫਸਰ ਮੈਡਮ ਸੀਮਾ ਰਾਣੀ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋ ਮਿਲਾਵਟੀ ਅਤੇ ਨਕਲੀ ਖਾਣ ਪੀਣ ਦੀਆਂ ਚੀਜ਼ਾਂ ਦੀ ਸਮੇਂ ਸਮੇਂ ਤੇ ਜਾਂਚ ਕੀਤੀ ਜਾਂਦੀ ਰਹੇਗੀ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣ ਤੋਂ ਰੋਕਿਆ ਜਾ ਸਕੇ ।
0 Comments