ਨੇਕੀ ਫਾਉਂਡੇਸ਼ਨ ਨੇ ਜਨਮਦਿਨ ਮੌਕੇ ਲਗਾਇਆ ਵਿਸ਼ਾਲ ਖ਼ੂਨਦਾਨ ਕੈੰਪ

 ਨੇਕੀ ਫਾਉਂਡੇਸ਼ਨ ਨੇ ਜਨਮਦਿਨ ਮੌਕੇ ਲਗਾਇਆ ਵਿਸ਼ਾਲ ਖ਼ੂਨਦਾਨ ਕੈੰਪ

*5 ਔਰਤਾਂ ਸਮੇਤ 110 ਖ਼ੂਨਦਾਨੀਆਂ ਨੇ ਕੀਤਾ ਖ਼ੂਨਦਾਨ*


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)-ਬੀਤੇ ਦਿਨੀਂ ਇਲਾਕੇ ਦੀਆਂ ਸੰਸਥਾ ਨੇਕੀ ਫਾਊਂਡੇਸ਼ਨ ਬੁਢਲਾਡਾ ਵੱਲੋਂ ਸਮਾਜ ਸੇਵੀ ਰਿਸ਼ੂ ਗਰਗ ਦੇ ਜਨਮਦਿਨ ਮੌਕੇ ਮੈਸ: ਰਿਸ਼ੂ ਨੋਟਬੁਕ, ਰੋਇਲ ਟੇਲਰਜ਼ ਭੀਖੀ, ਸ਼ਿਵ ਸ਼ਕਤੀ ਇੰਡਸਟਰੀ ਅਤੇ  ਐੱਚ ਡੀ ਐਫ਼ ਸੀ ਬੈਂਕ ਬੁਢਲਾਡਾ ਦੇ ਸਹਿਯੋਗ ਨਾਲ ਸਥਾਨਕ ਬੌਡੀ ਫਿਟਨਸ ਜ਼ੋਨ ਜਿੱਮ ਵਿਖੇ ਵਿਸ਼ਾਲ ਖੂਨਦਾਨ ਕੈੰਪ ਦਾ ਆਯੋਜਨ ਕੀਤਾ ਗਿਆ। ਗੱਲਬਾਤ ਕਰਦੇ ਹੋਏ ਨੇਕੀ ਫਾਉਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਬਹੁਤ ਸਾਰੇ ਨੇਕ ਇਨਸਾਨ ਹਨ ਜੋ ਆਪਣੀਆਂ ਖੁਸ਼ੀਆਂ ਦੂਜਿਆਂ ਨਾਲ ਸਾਂਝੀਆਂ ਕਰਦੇ ਹਨ ਅਤੇ ਸਮੇਂ ਸਮੇਂ ਉੱਤੇ ਸੰਸਥਾ ਦੇ ਲੋਕ ਭਲਾਈ ਕੰਮਾਂ ਵਿੱਚ ਸਹਿਯੋਗ ਕਰਦੇ ਹਨ। ਇਸੇ ਤਹਿਤ ਅੱਜ ਸ਼ਹਿਰ ਦੇ ਨੌਜਵਾਨ ਰਿਸ਼ੂ ਗਰਗ ਵੱਲੋਂ ਆਪਣਾ ਜਨਮ ਦਿਨ ਖ਼ੂਨਦਾਨ ਕੈੰਪ ਲਗਾਕੇ ਮਨਾਇਆ ਗਿਆ ਜਿੱਥੇ ਸਰਕਾਰੀ ਬਲੱਡ ਬੈਂਕ ਬਠਿੰਡਾ ਦੀ ਟੀਮ ਵੱਲੋਂ 110 ਯੂਨਿਟ ਖੂਨ ਇੱਕਤਰ ਕੀਤਾ ਗਿਆ। ਇੱਥੇ ਹੀ ਨਹੀਂ, ਖ਼ੂਨਦਾਨੀਆਂ ਵਿੱਚ ਐਨਾ ਉਤਸ਼ਾਹ ਦੇਖਣ ਨੂੰ ਮਿਲਿਆ ਕਿ ਲੰਬੀਆ ਕਤਾਰਾਂ ਲਗਾਕੇ 5 ਔਰਤਾਂ ਨੇ ਵੀ ਖ਼ੂਨਦਾਨ ਕੀਤਾ। ਸਾਰੇ ਹੀ ਖ਼ੂਨਦਾਨੀਆਂ ਨੂੰ  ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਕੈੰਪ ਨੂੰ ਸਫ਼ਲ ਬਣਾਉਣ ਵਿੱਚ ਪ੍ਰਬੰਧਕਾਂ ਸਮੇਤ ਬੱਬੂ ਕੱਕੜ ਅਤੇ ਬੱਬੂ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ।

Post a Comment

0 Comments