ਮਿਹਨਤਕਸ ਜਨਤਾ ਨੂੰ ਝੂਠੀਆ ਗਰੰਟੀਆ ਦੇ ਕੇ ਸੱਤਾ ਵਿੱਚ ਆਈ ਆਪ ਸਰਕਾਰ : ਐਡਵੋਕੇਟ ਉੱਡਤ / ਬਾਜੇਵਾਲਾ

 ਮਿਹਨਤਕਸ ਜਨਤਾ ਨੂੰ ਝੂਠੀਆ ਗਰੰਟੀਆ ਦੇ ਕੇ ਸੱਤਾ ਵਿੱਚ ਆਈ ਆਪ ਸਰਕਾਰ : ਐਡਵੋਕੇਟ ਉੱਡਤ / ਬਾਜੇਵਾਲਾ

12 ਘੰਟਿਆ ਵਾਲੇ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ ਲਈ ਰੋਸ ਪੰਦਰਵਾੜਾ ਤਹਿਤ ਬਾਜੇਵਾਲਾ ਵਿੱਖੇ ਕੀਤਾ ਪ੍ਰਦਰਸਨ


ਸਰਦੂਲਗੜ੍ਹ/ਝੁਨੀਰ 28 ਅਕਤੂਬਰ ਗੁਰਜੰਟ ਸ਼ੀਂਹ     
        ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋ ਪਹਿਲਾ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਮਿਹਨਤਕਸ ਜਨਤਾ ਵਿੱਚ ਝੂਠੀਆ ਗਰੰਟੀਆ ਦਾ ਖੂਬ ਪ੍ਰਾਪੇਗੰਡਾ ਕੀਤਾ ਤੇ ਪੰਜਾਬ ਦੀ ਸੱਤਾ ਤੇ ਕਾਬਜ ਹੋ ਗਈ , ਪਰੰਤੂ  ਪੌਣੇ ਦੋ ਸਾਲਾ ਦੇ ਕਾਰਜਕਾਲ ਦੌਰਾਨ ਆਪਣੀ ਇੱਕ ਵੀ ਗਰੰਟੀ ਪੂਰੀ ਨਹੀ ਕੀਤੀ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਥੋ ਥੋੜੀ ਦੂਰ ਸਥਿਤ ਪਿੰਡ ਬਾਜੇਵਾਲਾ ਵਿੱਖੇ ਕੰਮ ਦੇ ਘੰਟੇ 8 ਤੋ 12 ਕਰਨ ਕਾਰਨ  ਪੰਜਾਬ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਉਪਰੰਤ ਪ੍ਰਦਰਸਨਕਾਰੀਆ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ ਨੇ ਕੀਤਾ ।

     ਆਗੂਆਂ ਨੇ ਕਿਹਾ ਕਿ  ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਤ ਰਾਮ ਉਦਾਸੀ ਦਾ ਗੀਤ  ਮੰਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੈ ਗਾਉਦੇ ਰਹਿਦੇ ਸਨ ਤੇ ਮਜ਼ਦੂਰਾਂ ਦੇ ਦਰਦ ਸਮਝਣ  ਤੇ ਦੂਰ ਕਰਨ ਦੇ ਫੋਕੇ ਦਾਅਵੇ ਕਰਦੇ ਥੱਕਦੇ ਨਹੀ ਸਨ ਤੇ ਹੁਣ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਕੰਮ ਕਰਨਾ ਸੁਰੂ ਕਰ ਦਿੱਤਾ ਤੇ ਮਜਦੂਰਾ ਦੇ ਘਰਾਂ ਵਿੱਚ ਹਨੇਰਾ ਕਰਨ ਤੇ ਤੁਲੇ ਹਨ ।

 ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਧੂ ਸਿੰਘ ਰਾਮਾਨੰਦੀ , ਬੂਟਾ ਸਿੰਘ ਬਾਜੇਵਾਲਾ , ਜੱਗਾ ਸਿੰਘ ਰਾਏਪੁਰ , ਜੱਗਾ ਸਿੰਘ ਬਾਜੇਵਾਲਾ , ਸੁਖਰਾਜ ਸਿੰਘ ਬਾਜੇਵਾਲਾ ਤੇ ਮੰਗਾ ਸਿੰਘ ਬਾਜੇਵਾਲਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।

  

Post a Comment

0 Comments