ਮੀਡੀਆ ਦਾ ਆਜਾਦੀ ਤੇ ਫਾਸੀਵਾਦੀ ਹਮਲਾ ਬਰਦਾਸ਼ਤ ਨਹੀਂ - ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ

 ਮੀਡੀਆ ਦਾ ਆਜਾਦੀ ਤੇ ਫਾਸੀਵਾਦੀ ਹਮਲਾ ਬਰਦਾਸ਼ਤ ਨਹੀਂ - ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ


ਮਾਨਸਾ 5 ਅਕਤੂਬਰ ਗੁਰਜੰਟ ਬਾਜੇਵਾਲੀਆ    

 ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵੱਲੋਂ ਨਿਊਜ ਕਲਿਕ ਦਾ ਦਫਤਰ ਸੀਲ ਕਰਕੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨਾ ਸਰਕਾਰ ਦੀਆਂ ਨੀਤੀਆਂ ਤੋਂ ਵਖਰੇਵਾਂ, ਅਲੋਚਨਾ ਤੇ ਵਿਰੋਧੀ ਆਵਾਜ ਨੂੰ ਦਬਾਉਣ ਲਈ ਪੱਤਰਕਾਰਾਂ, ਲੇਖਕਾਂ, ਬੁੱਧੀਜੀਵੀਆਂ ਨੂੰ ਦਬਾਉਣ ਧਮਕਾਉਣ ਦਾ ਪਿਛਲੇ ਤਕਰੀਬਨ 10 ਸਾਲ ਤੋਂ ਲਗਾਤਾਰ ਸਿਲਸਿਲਾ ਚਲਦਾ ਆ ਰਿਹਾ ਹੈ। ਜਿਸ ਦੇ ਤਹਿਤ ਗੌਰੀ ਲੰਕੇਸ਼ ਦਾ ਕਤਲ, ਸਟੇਨ ਸਵਾਮੀ ਦੀ ਮੌਤ ਲਈ ਇਹ ਫਾਸੀਵਾਦੀ ਸਰਕਾਰ ਜਿੰਮੇਵਾਰ ਹੈ। ਪੁਲਿਸ ਵੱਲੋਂ ਕੋਈ ਐਫ.ਆਈ.ਆਰ ਦੀ ਕਾਪੀ ਪੱਤਰਕਾਰਾਂ ਨੂੰ ਨਹੀਂ ਦਿੱਤੀ ਗਈ। ਉਲਟਾ ਉਹਨਾਂ ਦੇ ਡਿਜੀਟਲ ਉਪਕਰਨ ਜਬਤ ਕਰਨੇ ਨਿੱਜਤਾ ਦੀ ਉਲੰਘਣਾ ਅਤੇ ਕਾਨੂੰਨ ਦੀ ਵੀ ਉਲੰਘਣਾ ਹੈ। ਪਿਛਲੇ ਸਮੇਂ ਦੇ ਸਰਕਾਰ ਵਿਰੋਧੀ ਲੋਕ ਅੰਦੋਲਨ ਐਨ.ਆਰ.ਸੀ., ਸ਼ਹੀਨ ਬਾਗ, ਕਿਸਾਨ ਅੰਦੋਲਨ ਦੀ ਕਵਰਿੰਗ, ਦਿੱਲੀ ਦੰਗਿਆਂ ਦੀ ਰਿਪੋਰਟਿੰਗ ਕਰਨ, ਜੇ.ਐਨ.ਯੂ. ਸਟੂਡੈਂਟ ਰਾਜਨੀਤੀ ਦੀ ਕਵਰਿੰਗ ਕਰਨ ਨੂੰ ਅੱਤਵਾਦ ਨਾਲ ਜੋੜ ਕੇ U.A.P.A. ਤਹਿਤ ਮੁਕੱਦਮੇ ਦਰਜ ਕਰ ਰਹੀ ਹੈ। ਜਿਸ ਦੀ ਜਥੇਬੰਦੀ ਨਿਖੇਧੀ ਕਰਦੀ ਹੈ। ਗੋਦੀ ਮੀਡੀਆ ਜੋ ਸਰਕਾਰ ਦਾ ਝੋਲੀ ਚੱਕ ਬਣਿਆ ਹੈ ਉਸ ਦਾ ਡਟ ਕੇ ਵਿਰੋਧ ਕਰਦੀ ਹੈ। ਜਥੇਬੰਦੀ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਅਸੀਂ ਜਨਤਾ ਦੇ ਵਡੇਰੇ ਹਿੱਤ ਲਈ ਪੱਤਰਕਾਰ ਭਾਈਚਾਰੇ ਦੀ ਆਵਾਜ ਬਣੀਏ ਅਤੇ ਜਥੇਬੰਦੀ ਪੱਤਰਕਾਰ ਭਾਈਚਾਰੇ ਦਾ ਔਖੀ ਘੜੀ ਵਿੱਚ ਅਤੇ ਸੰਘਰਸ਼ ਵਿੱਚ ਸਾਥ ਦੇਣ ਦਾ ਅਹਿਦ ਕਰਦੀ ਹੈ।

Post a Comment

0 Comments