ਭਾਰਤੀ ਕਿਸਾਨ ਯੂਨੀਅਨ ਦੀ ਪਿੰਡ ਇਕਾਈ ਮੱਲ ਸਿੰਘ ਵਾਲਾ ਦੀ ਚੋਣ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ‌ਹੋਈ

ਭਾਰਤੀ ਕਿਸਾਨ ਯੂਨੀਅਨ ਦੀ ਪਿੰਡ ਇਕਾਈ ਮੱਲ ਸਿੰਘ ਵਾਲਾ ਦੀ ਚੋਣ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ‌ਹੋਈ

 


ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਭਾਰਤੀ ਕਿਸਾਨ ਯੂਨੀਅਨ(ਲੱਖੋਵਾਲ) ਦੀ ਪਿੰਡ ਇਕਾਈ ਮੱਲ ਸਿੰਘ ਵਾਲਾ ਦੀ ਚੋਣ ਜਿਲਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਨੇ ਕਿਹਾ ਕਿ ਕਿਸਾਨੀ ਜਿਣਸਾਂ ਦੇ ਭਾਅ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਦਿੱਤੇ ਜਾਣ ਅਤੇ ਕਿਸਾਨੀ ਸਿਰਾਂ ਉੱਤੇ ਚੜਿਆ ਕਰਜਾ ਖ਼ਤਮ ਕੀਤਾ ਜਾਵੇ।ਇਸ ਮੌਕੇ ਚੋਣ ਵਿੱਚ ਜਗਰਾਜ ਸਿੰਘ ਭੱਪਾ ਪ੍ਰਧਾਨ,ਛੱਜੂ ਸਿੰਘ ਚਾਭਾ ਖ਼ਜ਼ਾਨਚੀ, ਬਲਜਿੰਦਰ ਸਿੰਘ ਜਨ ਸਕੱਤਰ,ਰਾਜਦੀਪ ਸਿੰਘ ਗਿੱਲ ਪ੍ਰੈਸ ਸਕੱਤਰ ,ਅਮਰਜੀਤ ਸਿੰਘ ਬੈਨੀਪਾਲ,ਗੁਰਪ੍ਰਤਾਪ ਸਿੰਘ ਬਾਜਵਾ ਸਕੱਤਰ,ਜਗਸੀਰ ਸਿੰਘ ਘੋੜੇਨਬ ਮੀਤ ਪ੍ਰਧਾਨ ਅਹੁੱਦੇਦਾਰ ਚੁਣੇ ਗਏ।ਇਸ ਮੌਕੇ ਵਿਸ਼ੇਸ਼ ਤੌਰ ਤੇ ਸੂਬਾ ਮੀਤ ਪ੍ਰਧਾਨ ਪ੍ਰਸ਼ੋਤਮ ਸਿੰਘ ਗਿੱਲ, ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਝੰਡੂਕੇ, ਰਘਬੀਰ ਸਿੰਘ ਸ਼ੇਰਖਾਂ‌ ਬਲਾਕ ਬੋਹਾ ਪ੍ਰਧਾਨ ਅਤੇ ਹਰਪਾਲ ਸਿੰਘ ਚੈਰਿਲਾਵਾਲੀ ਸ਼ਾਮਲ ਹੋਏ।

Post a Comment

0 Comments