ਬਰਨਾਲਾ ਮਾਰਕੀਟ ਕਮੇਟੀ ਦੇ ਜਿਲਾ ਮੰਡੀ ਅਫ਼ਸਰ ਅਸਲਮ ਮੁਹੰਮਦ ਅਤੇ ਸੈਕਟਰੀ ਮਨਮੋਹਨ ਸਿੰਘ ਚੋਹਾਨ ਵੱਲੋਂ ਅਧਿਕਾਰੀਂ ਨੂੰ ਹਿਦਾਇਤਾਂ ਜਾਰੀ

 ਬਰਨਾਲਾ ਮਾਰਕੀਟ ਕਮੇਟੀ ਦੇ ਜਿਲਾ ਮੰਡੀ ਅਫ਼ਸਰ ਅਸਲਮ ਮੁਹੰਮਦ ਅਤੇ ਸੈਕਟਰੀ ਮਨਮੋਹਨ ਸਿੰਘ ਚੋਹਾਨ ਵੱਲੋਂ ਅਧਿਕਾਰੀਂ ਨੂੰ ਹਿਦਾਇਤਾਂ ਜਾਰੀ 

ਸਬਜ਼ੀ ਮੰਡੀ ਨਾਲ ਸੰਬੰਧਿਤ 100 % ਸਾਰਾ ਆਨ ਰਿਕਾਰਡ,ਸਾਰੀ ਫੀਸ ਆਰ ਟੀ ਜੀ ਐੱਸ ਰਾਹੀਂ 100 ਪ੍ਰਤੀਸ਼ਤ ਮਾਰਕੀਟ ਫੀਸ ਦੀ ਰਿਕਵਰੀ ਤਹਿਤ ਬਰਨਾਲਾ ਮੰਡੀ ਪੰਜਾਬ ਚ ਮੋਹਰੀ ਰੋਲ ਅਦਾ ਕਰ ਰਹੀ

 


ਬਰਨਾਲਾ, 28,ਅਕਤੂਬਰ/ਕਰਨਪ੍ਰੀਤ ਕਰਨ

-:ਬਰਨਾਲਾ ਮਾਰਕੀਟ ਕਮੇਟੀ ਦੇ ਜਿਲਾ ਮੰਡੀ ਅਫ਼ਸਰ ਅਸਲਮ ਮੁਹੰਮਦ ਅਤੇ ਸੈਕਟਰੀ ਮਨਮੋਹਨ ਸਿੰਘ ਚੋਹਾਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਬਜ਼ੀ ਮੰਡੀ ਦੇ ਪ੍ਰਬੰਧਾਂ ਸੰਬੰਧੀ (ਐੱਮ ਆਰ ਐੱਮ) ਮੋਰਨਿੰਗ ਰਿਵੀਊ ਮੀਟਿੰਗ ਚ ਵਿਚਾਰੇ ਜਾਂਦੇ ਟੀਚਿਆਂ ਨੂੰ ਮੁਖ ਰੱਖਦਿਆਂ ਕਿਸੇ ਵਪਾਰੀ ,ਫੜੀ ਵਾਲਿਆਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਵੈ ਇਸ ਤਹਿਤ ਮੰਡੀ ਸੁਪਰਵਾਈਜਰ ਰਾਜ ਕੁਮਾਰ ਦੀ ਸਮੁੱਚੀ ਟੀਮ ਵਲੋਂ ਪੈਣੀ ਨਜਰ ਰੱਖਦਿਆਂ ਗਤੀਸ਼ੀਲ ਮੁਸਤੈਦੀ ਜਾਰੀ ਹੈ ! 

           ਉਹਨਾਂ ਚਾਨਣਾ ਪਾਉਂਦੀਆਂ ਕਿਹਾ ਕਿ ਸਬਜ਼ੀ ਮੰਡੀ ਨਾਲ ਸੰਬੰਧਿਤ 100 % ਸਾਰਾ ਆਨ ਰਿਕਾਰਡ ਕੰਮ ਕੀਤਾ ਜਾਂਦਾ ਹੈ ਜਿਸ ਵਿੱਚ ਮਾਰਕੀਟ ਫੀਸ ਬਿਨਾ ਕਿਸੇ ਕੈਸ਼ ਦੇ ਸਾਰੀ ਫੀਸ ਆਰ ਟੀ ਜੀ ਐੱਸ ਰਾਹੀਂ ਅਦਾ ਕਾਰਵਾਈ ਜਾਂਦੀ ਹੈ 100 ਪ੍ਰਤੀਸ਼ਤ ਮਾਰਕੀਟ ਫੀਸ ਦੀ ਰਿਕਵਰੀ ਤਹਿਤ ਬਰਨਾਲਾ ਮੰਡੀ ਪੰਜਾਬ ਚ ਮੋਹਰੀ ਰੋਲ ਅਦਾ ਕਰ ਰਹੀ ਹੈ ! ਤਿਓਹਾਰਾਂ ਸੰਬੰਧੀ ਮੰਡੀ ਵਿੱਚ ਸੇਬ ਦੀ ਘੱਟ ਆਮਦ ਦਾ ਕਾਰਨ ਦੱਸਦਿਆਂ ਕਿਹਾ ਕਿ ਸੇਬਾਂ ਦੀ ਨਗਰੀ ਜੰਮੂ ਕਸ਼ਮੀਰ ਚ ਅਗੇਤੀ ਬਰਫ ਪੈਣ ਕਾਰਨ ਕਮੀ ਆਈ ਹੈ  ਸੇਬ ਤੇ ਦਾਗ ਦੇ ਹਲਕੇ ਨਿਸ਼ਾਨ ਇਸੇ ਕਦੀ ਦਾ ਹਿੱਸਾ ਹੈ ਪਰੰਤੂ ਮਿਠਾਸ ਚ ਕੋਈ ਕਮੀ ਨਹੀਂ ਪਰੰਤੁ ਫੇਰ ਵੀ ਸ਼ਹਿਰ ਚ ਕੀਤੇ ਸਰਵੇ ਤਹਿਤ ਵਾਜਿਬ ਰੇਟਾਂ ਤੇ ਹੀ ਸੇਬ ਵਿਕ ਰਿਹਾ ਹੈ ! ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜੀ ਪੇਟੀ ਆਮ 200 ਰੁਪਈਆਂ ਦੀ ਸੀ ਇਸ ਸੀਜ਼ਨ 500 ਤੋਂ 600 ਵਿਕ ਰਹੀ ਹੈ ! ਸਬਜ਼ੀ ਵਪਾਰੀ ਆਮ ਕਿਸਾਨ ਰੇਹੜੀ ਫੜੀ ਤੇ ਪੂਰੀ ਨਜਰਸਾਨੀ ਤਹਿਤ  ਅਧਿਕਾਰੀ ਤਾਇਨਾਤ ਹਨ ! ਸਬਜ਼ੀ ਮੰਡੀ ਵਿੱਚ ਸਰਦੀ ਸੀਜਨ ਦੀਆਂ ਸਬਜ਼ੀਆਂ ਦੀ ਆਮਦ ਵੀ ਸ਼ੁਰੂ ਹੋ ਚੁੱਕੀ ਹੈ !

      ਝੋਨੇ ਦੀ ਆਮਦ,ਸਫਾਈ ,ਲਹਾਈਂ,ਤੁਲਾਈ ਤੇ ਭਰਾਈ ਦਾ ਕੰਮ ਜੋਰਾਂ ਤੇ ਹੈ ਅਨਾਜ ਮੰਡੀ ਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਹਨ ਸਖਤ ਹਦਾਇਤਾਂ ਹਨ ਕਿ ਬਰਨਾਲਾ ਅਨਾਜ ਮੰਡੀ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਕੋਈ ਸਮੱਸਿਆ ਨਾ ਆਵੇ ਤੇ ਕਿਸਾਨਾਂ ਦੇ ਝੋਨੇ ਦਾ ਇਕ ਇਕ ਦਾਣਾ ਖ਼ਰੀਦਿਆ ਜਾਵੇਗਾ ਤੇ 24 ਘੰਟੇ ਦੇ ਅੰਦਰ-ਅੰਦਰ ਅਦਾਇਗੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਚੰਗੀ ਤਰ੍ਹਾਂ ਪੱਕਿਆ ਹੋਇਆ ਝੋਨਾ ਹੀ ਮੰਡੀਆਂ 'ਚ ਲਿਆਂਦਾ ਜਾਵੇ ਤਾਂ ਜੋ ਆੜ੍ਹਤੀਆਂ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ।  ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚ ਆਪਣੀ ਫ਼ਸਲ (ਝੋਨਾ) ਸੁਕਾ ਕੇ ਹੀ ਲਿਆਉਣ। ਨਮੀ ਚੈੱਕ ਕਰਨ ਉਪਰੰਤ ਹੀ ਫਸਲ ਮੰਡੀ ਵਿੱਚ ਢੇਰੀ ਕਰਨ ਦਿੱਤੀ ਜਾਵੇਗੀ। ਤੋਂ ਨਮੀ ਦੀ ਮਾਤਰਾ 17% ਤੋਂ ਵੱਧ ਨਾ ਹੋਵੇ ! ਕਿਸਾਨ ਵੀਰੋ ਖੇਤਾਂ ਦੀ ਰਹਿੰਦ-ਖੂੰਹਦ (ਝੋਨੇ ਦੀ ਪਰਾਲੀ) ਨੂੰ ਅੱਗ ਨਾ ਲਾਓ ਕਿਸਾਨ ਭਰਾ ਆਪਣੇ ਵਹੀਕਲਾਂ/ਟਰਾਲੀਆਂ ਪਿੱਛੇ ਰਿਫਲੈਕਟਰ ਜ਼ਰੂਰ ਲਗਵਾਉਣ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ। ਮੰਡੀ ਵਿੱਚ ਕਿਸੇ ਕਿਸਮ ਦੀ ਔਕੜ ਪੇਸ਼ ਆਉਣ ਤੇ ਸਕੱਤਰ ਮਾਰਿਕਟ ਕਮੇਟੀ,ਜਾਂ ਜਿਲ੍ਹਾ ਮੰਡੀ ਅਫਸਰ ਨਾਲ ਸੰਪਰਕ ਕੀਤਾ ਜਾਵੇ !

Post a Comment

0 Comments