ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਦੋ ਦਿਨਾਂ ਧਾਰਮਿਕ ਯਾਤਰਾ।

 ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਦੋ ਦਿਨਾਂ ਧਾਰਮਿਕ ਯਾਤਰਾ।


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਸ਼੍ਰੀ ਅੰਮ੍ਰਿਤਸਰ ਸਹਿਬ ਅਤੇ ਹੋਰ ਗੁਰਧਾਮਾਂ ਲਈ ਦੋ ਦਿਨਾਂ ਧਾਰਮਿਕ ਯਾਤਰਾ ਅੱਜ ਸਵੇਰੇ ਅੰਮ੍ਰਿਤ ਵੇਲੇ ਸੰਸਥਾ ਦੇ ਦਫਤਰ ਤੋਂ ਰਵਾਨਾ ਹੋਈ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਸੰਗਤਾਂ ਸ਼੍ਰੀ ਅੰਮ੍ਰਿਤਸਰ ਸਹਿਬ ਅਤੇ ਲੋਕਲ ਗੁਰਦੁਆਰਿਆਂ ਤੋਂ ਇਲਾਵਾ ਮੇਹਦੈਆਣਾ ਸਾਹਿਬ, ਨਾਨਕਸਰ ਸਾਹਿਬ, ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ,ਖਡੂਰ ਸਾਹਿਬ, ਤਰਨਤਾਰਨ ਸਾਹਿਬ,ਬੀੜ ਬਾਬਾ ਬੁੱਢਾ ਜੀ,ਸੰਨ ਸਾਹਿਬ, ਛਿਹਰਟਾ ਸਾਹਿਬ ਆਦਿ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਵੀ ਕਰਨ ਗੀਆਂ। ਇਸ ਮੌਕੇ ਮਾਸਟਰ ਕੁਲਵੰਤ ਸਿੰਘ, ਕੁਲਦੀਪ ਸਿੰਘ ਅਨੇਜਾ, ਕੁਲਵਿੰਦਰ ਸਿੰਘ ਈ ਓ, ਮਿਸਤਰੀ ਮਿੱਠੂ ਸਿੰਘ, ਗੁਰਤੇਜ ਸਿੰਘ ਕੈਂਥ, ਰਜਿੰਦਰ ਵਰਮਾ, ਬਲਬੀਰ ਸਿੰਘ ਕੈਂਥ,ਮਹਿੰਦਰ ਪਾਲ ਸਿੰਘ ਆਨੰਦ, ਲੱਕੀ ਸਟੂਡੀਓ, ਬਲਬੀਰ ਸਿੰਘ ਬੱਤਰਾ,ਦਸਮੀ ਸਿੰਘ, ਮਾਸਟਰ ਅਮਰੀਕ ਸਿੰਘ,ਹੰਸਾ ਸਿੰਘ,ਮੁਲਖ ਰਾਜ,ਜਸਨਜੋਤ ਸਿੰਘ,ਕੋਕੀ ਮਿੱਢਾ ਆਦਿ ਅਨੇਕਾਂ ਸੰਗਤਾਂ ਹਾਜ਼ਰ ਸਨ।

Post a Comment

0 Comments