ਆਪਣੇ ਮਨ ਅੰਦਰੋਂ ਬੁਰੇ ਵਿਚਾਰਾਂ ਨੂੰ ਖਤਮ ਕਰਕੇ ਦਸਹਿਰੇ ਦੇ ਦਿਨ ਨੂੰ ਸਫਲ ਬਣਾਈਏ- ਸ਼੍ਰੀ ਸੰਜੀਵ ਕੁਮਾਰ

 ਆਪਣੇ ਮਨ ਅੰਦਰੋਂ ਬੁਰੇ ਵਿਚਾਰਾਂ ਨੂੰ ਖਤਮ ਕਰਕੇ ਦਸਹਿਰੇ ਦੇ ਦਿਨ ਨੂੰ ਸਫਲ ਬਣਾਈਏ- ਸ਼੍ਰੀ ਸੰਜੀਵ ਕੁਮਾਰ


ਬੁਢਲਾਡਾ ਦਵਿੰਦਰ ਸਿੰਘ ਕੋਹਲੀ

-ਸਥਾਨਕ ਪੰਜਾਬ ਮਹਾਵੀਰ ਧਰਮਸ਼ਾਲਾ ਵਿਖੇ ਸਮੁੱਚੇ ਬੋਹਾ ਖੇਤਰ ਦੇ ਵੱਡੇ ਸਹਿਯੋਗ ਸਦਕਾ ਦਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਹਰ ਮਨੁੱਖ ਨੂੰ ਆਪਣੇ ਮਨ ਅੰਦਰੋਂ ਬੁਰੇ ਵਿਚਾਰਾਂ ਨੂੰ ਖਤਮ ਕਰਕੇ ਨੇਕੀ ਦੇ ਕਾਰਜ ਕਰਕੇ , ਅੱਜ ਦੇ ਦਿਨ ਨੂੰ ਸਫਲ ਬਣਾਉਣਾ ਚਾਹੀਦਾ ਹੈ । ਮਾਨਵਤਾ ਭਲਾਈ ਦੇ ਕਾਰਜ ਕਰਨ ਨਾਲ ਹੀ ਆਪਾਂ ਨੂੰ ਚੁਫੇਰਿਓਂ ਪ੍ਰਸੰਸਾ, ਇੱਜਤ ਮਾਣ ਹਾਸਲ ਹੋਵੇਗਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਦਸ਼ਹਿਰੇ ਦੇ ਸਮਾਗਮ ਵਿੱਚ ਹਾਜਰ ਹੋਏ ਵਿਸ਼ੇਸ ਮਹਿਮਾਨ ਸ਼੍ਰੀ ਸੰਜੀਵ ਕੁਮਾਰ ਡੀਐੱਸਪੀ ਸਬ ਡਵੀਜਨ ਮਾਨਸਾ ਅਤੇ ਇੰਸਪੈਕਟਰ ਜਗਦੇਵ ਸਿੰਘ ਬੋਹਾ ਥਾਣਾ ਮੁਖੀ, 

          ਸ਼੍ਰੀ ਰਾਮਲੀਲਾ ਪ੍ਰਬੰਧਕ ਕਮੇਟੀ ਬੋਹਾ ਦੇ ਪ੍ਰਧਾਨ ਸੁਨੀਲ ਕੁਮਾਰ, ਵਾਇਸ ਪ੍ਰਧਾਨ ਸਾਧੂ ਰਾਮ , ਸਰਪ੍ਰਸਤ ਮੋਠੂ ਰਾਮ , ਜਨਕ ਰਾਜ ਗੰਢੂਆਂ ਵਾਲੇ, ਜਿੰਦਰ ਸੰਧੂ ਬਾਈ, ਕਮੇਟੀ ਦੇ ਕਰਤਾ ਧਰਤਾ ਮਨੋਜ ਕੁਮਾਰ ਢੋਲਾ ਅਤੇ ਮੁਕੇਸ਼ ਕੁਮਾਰ ਮੋਨਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸ਼੍ਰੀ ਸੰਜੀਵ ਕੁਮਾਰ ਡੀਐੱਸਪੀ ,ਇੰਸਪੈਕਟਰ ਜਗਦੇਵ ਸਿੰਘ, ਸਰਦਾਰ ਰਣਜੀਤ ਸਿੰਘ ਫਰੀਦਕੇ ਚੇਅਰਮੈਨ ਮਾਰਕੀਟ ਕੁਮੇਟੀ ਬੋਹਾ, ਸਥਾਨਕ ਨਗਰ ਪੰਚਾਇਤ ਦੇ ਪ੍ਰਧਾਨ ਸ਼੍ਰੀਮਤੀ ਸੁਖਜੀਤ ਕੌਰ ਬਾਵਾ ਅਤੇ ਕਮਲਜੀਤ ਸਿੰਘ ਬਾਵਾ ਜੀ, ਫਿਲਮੀ ਟੀਵੀ ਕਲਾਕਾਰ , ਰੰਗ ਮੰਚ ਅਭਿਨੇਤਾ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਕਰੀਬੀ ਦੋਸਤ ਸ਼੍ਰੀ ਦਰਸ਼ਨ ਘਾਰੂ ਜੀ ਬੁਢਲਾਡਾ ਬਲਾਕ ਪ੍ਰਧਾਨ ਆਪ ਪਾਰਟੀ, ਰਾਜਵਿੰਦਰ ਸਿੰਘ ਸਵੈਚ ਬੁਢਲਾਡਾ ਬਲਾਕ ਪਧਾਨ ਆਪ ਪਾਰਟੀ, ਐੱਮ.ਸੀ. ਮਿੱਠੂ ਸਿੰਘ ਡੀਪੀ, ਸਮਾਜ ਸੇਵੀ ਸੁਰਿੰਦਰ ਮੰਗਲਾ, ਸਾਹਿਤਕਾਰ ਨਰਿੰਜਨ ਬੋਹਾ, ਤਰਕਪਾਲ ਤਾਂਗੜੀ, ਜੱਸਾ ਸਿੰਘ ਦਈਆ ਆਪ ਆਗੂ, ਟਰੱਕ ਯੂਨੀਅਨ ਬੋਹਾ ਪ੍ਰਧਾਨ ਨੈਬ ਸਿੰਘ ਗਾਦੜਪੱਤੀ, ਕੁਲਵੰਤ ਸਿੰਘ, ਜਸ਼ਨਦੀਪ ਕੁਲਾਣਾ, ਐੱਮ.ਸੀ. ਮੱਖਣ ਸਿੰਘ, ਗੁਰਪ੍ਰੀਤ ਸਿੰਘ, ਹਰਪਾਲ ਸਿੰਘ, ਕਰਮਜੀਤ ਸਿੰਘ, ਕੁਲਵਿੰਦਰ ਹੈਪੀ, ਇਕਬਾਲ ਸਿੰਘ ਅਚਾਨਕ, ਬਾਵਾ ਸਿੰਘ ਕੋਚ, ਸ਼੍ਰੀ ਰਾਮਲੀਲਾ ਦੇ ਨਿਰਦੇਸ਼ਕ ਪ੍ਰਕਾਸ਼ ਪਾਸ਼ੀ ਅਤੇ ਪ੍ਰੇਮ ਸਾਗਰ ਆਦਿ ਨੇ ਮਿਲ ਕੇ ਪ੍ਰਧਾਨਗੀ ਮੰਡਲ ਵਿੱਚ ਹਾਜਰੀ ਲਵਾਕੇ ਇਸ ਸਮਾਗਮ ਨੂੰ ਚਾਰ ਚੰਨ ਲਗਾਏ । 

ਹੋਰਨਾਂ ਤੋਂ ਇਲਾਵਾ ਰਾਜੂ ਏਆਰ ਪੈਲਿਸ ਮਾਲਕ, ਓਮੀ ਚੁੱਘ, ਕ੍ਰਿਸ਼ਨ ਕੁਮਾਰ, ਵਿੱਕੀ ਵੱਢ ਖਾਣਾ, ਵਿੱਕੀ ਗਰੋਵਰ, ਮੁਕੇਸ਼ ਸਿੰਗਲਾ, ਰਿਕੇਸ਼ ਕੁਮਾਰ, ਸੁਨੀਲ ਕੁਮਾਰ, ਜੁਗਲ ਕੱਕੜ, ਗਗਨਦੀਪ ਕਾਲਾ, ਖੁਸ਼ਵੰਤ ਸਿੰਗਲਾ, ਸੰਤੋਖ ਸਿੰਘ, ਸੰਜੇ ਗੁਪਤਾ, ਗਿਆਨ ਚੰਦ ਸਿੰਗਲਾ, ਡਾ. ਅਸ਼ੋਕ ਬਿਰਛਾ, ਨਿਰੇਸ਼ ਕੁਮਾਰ, ਰਮੇਸ਼ ਅਰੋੜਾ, ਸ਼ਤੀਸ਼ ਅਰੋੜਾ, ਬਿੱਟੂ ਝਾਈ, ਸ਼ਤੀਸ਼ ਕੁਮਾਰ, ਕੇਸ਼ਵ ਕੁਮਾਰ, ਅਰਚਿਤ ਕੁਮਾਰ, ਕਾਰਤਿਕ, ਸੈਮ, ਰਵੀ ਕੁਮਾਰ, ਬੇਦੀ, ਬਲਜਿੰਦਰ ਸਿੰਘ, ਜੇਕੇ,ਜਸਪਾਲ, ਦਰਸ਼ਨ ਪਾਲੜੀਆਂ, ਲਾਡੀ, ਹਰਮੋਨੀਅਮ ਮਾਸਟਰ ਨਰਸੀ ਬੁਢਲਾਡਾ, ਢੋਲਕ ਮਾਸਟਰ ਸੇਵਕ ਬੋਹਾ, ਕਾਕਾ ਪਾਲੜੀਆ, ਕਮੇਟੀ ਦੇ ਕਰਤਾ ਧਰਤਾ ਆਗੂ ਮਨੋਜ ਕੁਮਾਰ ਢੋਲਾ ਅਤੇ ਮੁਕੇਸ਼ ਕੁਮਾਰ ਮੋਨਾ ਨੇ ਆਪਣੇ ਸਫਲ ਯੋਗਦਾਨ ਸਦਕਾ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਿਆ। 

ਇਸ ਮੌਕੇ ਪੰਜਾਬੀ ਸੱਭਿਆਚਾਰ ਦੇ ਲਾਡਲੇ ਗਾਇਕ ਸੱਤਾ ਮੱਤਾ, ਬੀਬੀ ਸੰਦੀਪ ਢਿੱਲੋਂ, ਲਵਪ੍ਰੀਤ ਵਰ੍ਹੇ, ਮਨਜੀਤ ਮਾਵੀ ਅਤੇ ਸਟੇਜ ਸਕੱਤਰ ਸੰਤੋਖ ਸਿੰਘ ਸਾਗਰ ਨੇ ਆਪਣੇ ਮਿੱਠੇ ਬੋਲਾਂ ਸਦਕਾ ਹਜਾਰਾਂ ਦਰਸ਼ਕਾਂ ਮਨ ਜਿੱਤਿਆ।

Post a Comment

0 Comments