ਸਾਬਕਾ ਸੈਨਿਕ ਸੰਘਰਸ਼ ਕਮੇਟੀ ਇਕਾਈ ਜਿਲਾ ਮੋਗਾ ਦੀ ਹੋਈ ਵਿਸ਼ੇਸ਼ ਮੀਟਿੰਗ
ਨੈਸ਼ਨਲ ਸਲਾਹਕਾਰ ਸੂਬੇਦਾਰ ਮੇਜਰ ਐਸ ਪੀ ਗੋਸਲ ਅਪਣੀ ਟੀਮ ਨਾਲ ਮੋਗਾ ਪੁੱਜੇ
ਮੋਗਾ : 08 ਅਕਤੂਬਰ [ ਕੈਪਟਨ ਸੁਭਾਸ਼ ਚੰਦਰ ਸ਼ਰਮਾ]:= ਸਾਬਕਾ ਸੈਨਿਕਾਂ ਦੇ ਮੁੱਖ ਸੰਗਠਨ ਸਾਬਕਾ ਸੈਨਿਕ ਸੰਘਰਸ਼ ਕਮੇਟੀ ਇਕਾਈ ਜਿਲਾ ਮੋਗਾ ਦੀ ਵਿਸ਼ੇਸ਼ ਮੀਟਿੰਗ ਫਰੀਡਮ ਫਾਈਟਰ ਭਵਨ ਮੋਗਾ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਸੰਗਠਨ ਦੇ ਨੈਸ਼ਨਲ ਸਲਾਹਕਾਰ ਸੂਬੇਦਾਰ ਮੇਜਰ ਐਸ ਪੀ ਗੋਸਲ ਨੇ ਕੀਤੀ। ਸੂਬੇਦਾਰ ਜਗਜੀਤ ਸਿੰਘ ਸੰਗਠਨ ਇਕਾਈ ਜਿਲਾ ਪ੍ਰਧਾਨ ਮੋਗਾ ਨੇ ਨੈਸ਼ਨਲ ਟੀਮ ਦੇ ਆਹੁਦੇਦਾਰਾਂ ਐਸ ਐਮ ਗੋਸਲ, ਹਰਪਾਲ ਸਿੰਘ ਤੇ ਸੂਬੇਦਾਰ ਪ੍ਰਗਟ ਸਿੰਘ ਦਾ ਮੀਟਿੰਗ ਵਿੱਚ ਆਉਣ ਤੇ ਤਹਿ ਦਿਲੋਂ ਸਵਾਗਤ ਤੇ ਧੰਨਵਾਦ ਕੀਤਾ। ਇਕਾਈ ਜਿਲਾ ਮੋਗਾ ਦੀ ਕਾਰਜਪ੍ਰਣਾਲੀ ਬਾਰੇ ਹਾਜ਼ਰੀਨ ਨਾਲ ਜਾਣਕਾਰੀ ਸਾਂਝੀ ਕੀਤੀ। ਵੈਟਰਨ ਸੁਰਜੀਤ ਸਿੰਘ ਪੰਜਾਬ ਪ੍ਰਧਾਨ ਯੂਥ ਵਿੰਗ, ਵੈਟਰਨ ਹਰਪਾਲ ਸਿੰਘ, ਸੂਬੇਦਾਰ ਮੇਜਰ ਐਸ ਪੀ ਗੋਸਲ ਤੇ ਵੱਖ ਵੱਖ ਬੁਲਾਰਿਆਂ ਨੇ ਅਪਣੇ ਸੰਬੋਧਨ ਵਿੱਚ ਸਾਬਕਾ ਸੈਨਿਕਾਂ ਨੂੰ ਅਪਣੇ ਹੱਕਾਂ ਦੀ ਰਾਖੀ ਲਈ ਇਕਜੁੱਟ ਹੋਣ ਲਈ ਜਾਗਰੂਕ ਕੀਤਾ। ਉਨ੍ਹਾਂ ਉਕਤ ਸੰਗਠਨ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ ਤੇ ਸਾਬਕਾ ਸੈਨਿਕਾਂ ਨੂੰ ਸੰਗਠਨ ਨਾਲ ਜੁੜਨ ਲਈ ਵੀ ਅਪੀਲ ਕੀਤੀ। ਇਸ ਮੋਕੇ ਜਿਲਾ ਹੁਸ਼ਿਆਰਪੁਰ ਤੋਂ ਪਹੁੰਚੇ ਸਾਬਕਾ ਸੈਨਿਕਾਂ ਦੀ ਜਿਲਾ ਇਕਾਈ ਦਾ ਗਠਨ ਕੀਤਾ ਗਿਆ। ਬੁੱਧੀਜੀਵੀ ਸਾਬਕਾ ਸੈਨਿਕਾਂ ਦੀ ਨੈਸ਼ਨਲ ਟੀਮ ਦੇ ਵਿਚਾਰ ਸੁਣਨ ਕੇ ਹਾਜ਼ਰੀਨ ਵਿੱਚ ਇੱਕ ਨਵਾਂ ਹੀ ਜੋਸ਼ ਦੇਖਣ ਨੂੰ ਮਿਲਿਆ ਤੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਜਿੰਦਾਬਾਦ ਦੇ ਜੈ- ਕਾਰਿਆਂ ਨਾਲ ਮੀਟਿੰਗ ਹਾਲ ਗੂੰਜ ਉਠਿਆ। ਇਸ ਮੋਕੇ ਸੂਬੇਦਾਰ ਜਗਜੀਤ ਸਿੰਘ, ਕੈਪਟਨ ਜਸਵਿੰਦਰ ਸਿੰਘ, ਕੈਪਟਨ ਸੁਭਾਸ਼ ਸ਼ਰਮਾ ਜਰਨਲਿਸਟ, ਸੂਬੇਦਾਰ ਸ਼ਮਸ਼ੇਰ ਸਿੰਘ, ਵੈਟਰਨ:= ਕੁਲਵਿੰਦਰ ਸਿੰਘ,ਧਰਮਪਾਲ ਸਿੰਘ,ਕੈਪਟਨ ਸੁਰਜੀਤ ਸਿੰਘ ਮਾਣੂਕੇ ਤੇ ਉਹਨਾਂ ਦੀ ਟੀਮ, ਵੈਟਰਨ ਹਰਦੀਪ ਸਿੰਘ ਮਾਛੀਕੇ ਤੇ ਕੈਪਟਨ ਅਮਰਜੀਤ ਸਿੰਘ ਕੋਕਰੀ ਕਲਾਂ ਵਿਸ਼ੇਸ਼ ਤੋਰ ਤੇ ਪਹੁੰਚੇ, ਇਸ ਤੋਂ ਇਲਾਵਾ ਮੀਟਿੰਗ ਵਿੱਚ ਬਹੁ ਗਿਣਤੀ ਵਿੱਚ ਸਾਬਕਾ ਸੈਨਿਕ ਹਾਜ਼ਰ ਸਨ। ਇਕਾਈ ਜਿਲਾ ਮੋਗਾ ਵਲੋਂ ਨੈਸ਼ਨਲ ਟੀਮ ਦੇ ਆਹੁਦੇਦਾਰਾਂ ਤੇ ਬਾਹਰੋਂ ਆਏ ਸਾਬਕਾ ਸੈਨਿਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ਵਿੱਚ ਹਾਜ਼ਰੀਨ ਨੇ ਰਿਫਰੈਸ਼ਮੈਂਟ ਤੇ ਭੋਜਨ ਦਾ ਅਨੰਦ ਮਾਣਿਆ।
0 Comments