ਪ੍ਰਾਈਵੇਟ ਸਕੂਲ ਯੂਨੀਅਨ ਵੱਲੋਂ ਆਦਰਸ਼ ਪਬਲਿਕ ਸਕੂਲ ਰਾਏਪੁਰ ਦੇ ਜਗਜੀਤ ਸਿੰਘ ਸਰਵਉੱਤਮ ਅਧਿਆਪਕ ਵਜੋਂ ਸਨਮਾਨਿਤ

 ਪ੍ਰਾਈਵੇਟ ਸਕੂਲ ਯੂਨੀਅਨ ਵੱਲੋਂ ਆਦਰਸ਼ ਪਬਲਿਕ ਸਕੂਲ ਰਾਏਪੁਰ ਦੇ ਜਗਜੀਤ ਸਿੰਘ ਸਰਵਉੱਤਮ ਅਧਿਆਪਕ ਵਜੋਂ ਸਨਮਾਨਿਤ

 ਜਗਜੀਤ ਸਿੰਘ ਅਧਿਆਪਕ ਦੇ ਨਾਲ ਭੰਗੜੇ ਅਤੇ ਖੇਡਾਂ ਦੇ ਮਾਹਿਰ ਕੋਚ ਵੀ ਹਨ-ਪ੍ਰਿੰਸੀਪਲ ਹੇਮਜੀਤ ਸਿੰਘ 


ਮਾਨਸਾ 22 ਅਕਤੂਬਰ: ਗੁਰਜੰਟ ਸਿੰਘ ਬਾਜੇਵਾਲੀਆ 

 ਆਦਰਸ਼ ਪਬਲਿਕ ਸਕੂਲ ਰਾਏਪੁਰ ਦੇ ਅਧਿਆਪਕ ਜਗਜੀਤ ਸਿੰਘ ਨੂੰ ਪ੍ਰਾਈਵੇਟ ਸਕੂਲ ਯੂਨੀਅਨ ਮਾਨਸਾ ਵੱਲੋਂ 2023 ਦੇ ਸਰਵਉੱਤਮ ਅਧਿਆਪਕ ਵਜੋੰ ਸਨਮਾਨਿਤ ਕੀਤਾ ਗਿਆ ਹੈ। ਜਗਜੀਤ ਸਿੰਘ ਆਦਰਸ਼ ਪਬਲਿਕ ਸਕੂਲ ਰਾਏਪੁਰ ਵਿਖੇ ਫਾਈਨ ਆਰਟਸ ਦੇ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।

      ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਿੰਸੀਪਲ ਹੇਮਜੀਤ ਸਿੰਘ  ਨੇ ਦੱਸਿਆ ਕਿ ਜਗਜੀਤ ਸਿੰਘ ਚੰਗੇ ਅਧਿਆਪਕ ਹੋਣ ਦੇ ਨਾਲ ਨਾਲ ਭੰਗੜੇ ਅਤੇ ਖੇਡਾਂ ਦੇ ਚੰਗੇ ਕੋਚ ਵੀ ਹਨ। ਇਨ੍ਹਾਂ ਦੀ ਮਿਹਨਤ ਸਦਕਾ ਇਸ ਸੰਸਥਾ ਦੇ 16 ਖਿਡਾਰੀਆਂ ਦੀ ਚੋਣ ਸਟੇਟ ਪੱਧਰ ਲਈ ਹੋਈ ਹੈ ਅਤੇ ਖੇਡਾਂ ਦੀ ਤਿਆਰੀ ਵੀ ਜੋਰਾਂ 'ਤੇ ਚੱਲ ਰਹੀ ਹੈ।

    ਇਸ ਮੌਕੇ ਤੇ ਚੇਅਰਮੈਨ ਮੱਖਣ ਸਿੰਘ ਵਾਇਸ ਪ੍ਰਿੰਸੀਪਲ ਜਗਦੀਪ ਸਿੰਘ ਸਤਨਾਮ ਸਿੰਘ ਅਤੇ ਸਮੂਹ ਸਟਾਫ ਨੇ ਜਗਜੀਤ ਸਿੰਘ ਨੂੰ ਵਧਾਈਆਂ ਦਿੱਤੀਆਂ

Post a Comment

0 Comments