ਨੈਸ਼ਨਲ ਪੱਧਰ 'ਤੇ ਮਹਾਰਸ਼ਟਰ ਚ' ਹੋਏ ਹੈਂਡਬਾਲ ਮੁਕਾਬਲਿਆਂ ਵਿੱਚ ਦਾ ਰੇਨੈਸਾ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

 ਨੈਸ਼ਨਲ ਪੱਧਰ 'ਤੇ  ਮਹਾਰਸ਼ਟਰ ਚ' ਹੋਏ ਹੈਂਡਬਾਲ ਮੁਕਾਬਲਿਆਂ ਵਿੱਚ ਦਾ ਰੇਨੈਸਾ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ


ਮਾਨਸਾ 23 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ
 

ਸੀ.ਆਈ.ਐੱਸ.ਸੀ.ਈ. ਵੱਲੋਂ ਨੈਸ਼ਨਲ ਪੱਧਰ 'ਤੇ ਕਰਵਾਈਆਂ ਗਈਆਂ ਖੇਡਾਂ ਦੌਰਾਨ ਹੈਂਡਬਾਲ ਦੇ ਮੁਕਾਬਲੇ ਸ਼ਹਿਰ ਪੂਨੇ (ਮਹਾਰਾਸ਼ਟਰ) ਵਿੱਚ ਹੋਏ। ਜਿਸ ਦੌਰਾਨ ਉੱਤਰੀ ਭਾਰਤ ਦੀ ਟੀਮ ਵਿੱਚ ਦਾ ਰੈਨੇਸਾਂ ਸਕੂਲ ਮਾਨਸਾ ਦੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਅਤੇ ਜਜ਼ਬੇ ਨਾਲ ਭਾਗ ਲਿਆ। ਇਹਨਾਂ ਮੁਕਾਬਲਿਆਂ ਦੌਰਾਨ ਦਾ ਰੈਨੇਸਾਂ ਸਕੂਲ ਦੇ ਕੁੱਲ 39 ਬੱਚਿਆਂ ਨੇ ਭਾਗ ਲਿਆ।ਬੱਚਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਕੂਲ ਗੇਮਜ ਫੈਡਰੇਸ਼ਨ ਆਫ ਇੰਡੀਆ (SGFI) ਵੱਲੋਂ ਸਕੂਲ ਦੇ ਪੰਜ ਬੱਚਿਆਂ ਅੰਡਰ -14 ਟੀਮ ਦੇ ਹਰਮਨਦੀਪ ਸਿੰਘ ਅਤੇ ਅੰਡਰ-19 ਟੀਮ ਦੇ ਰੁਪਿੰਦਰਜੀਤ ਸਿੰਘ, ਨੈਨਸੀ, ਸੀਰਤ ਅਤੇ ਨਵਜੋਤ ਕੌਰ ਨੂੰ ਅਗਲੇਰੇ ਪੱਧਰ ਦੇ ਮੁਕਾਬਲਿਆਂ ਲਈ ਚੁਣਿਆ ਗਿਆ। ਅੰਡਰ -14 ਲੜਕਿਆਂ ਦੀ ਟੀਮ ਵਿੱਚ ਹਰਮਨਦੀਪ ਸਿੰਘ, ਏਕਮਜੋਤ ਸਿੰਘ ,ਨਾਜਵੀਰ ਸਿੰਘ,ਜਪਜੋਤ ਸਿੰਘ , ਅਕਾਸ਼ਦੀਪ ਸਿੰਘ , ਆਗਮਵੀਰ ਸਿੰਘ, ਪ੍ਰਦੀਪ ਸਿੰਘ, ਧਨਵੀਰ ਸਿੰਘ ਤੇ ਜਸ਼ਨਪ੍ਰੀਤ ਸਿੰਘ, ਅੰਡਰ-14 ਲੜਕੀਆਂ ਦੀ ਟੀਮ ਵਿੱਚ ਪ੍ਰਭਦੀਪ ਕੌਰ, ਕਮਲਪ੍ਰੀਤ ਕੌਰ, ਹਰਲੀਨ ਕੌਰ ਤੇ ਅਰਮਾਨਜੋਤ ਕੌਰ ਅਤੇ ਅੰਡਰ -19 ਲੜਕਿਆਂ ਦੀ ਟੀਮ ਵਿੱਚ ਕਰਨਦੀਪ ਸਿੰਘ, ਬਲਰਾਜ ਸਿੰਘ,ਸੰਜੋਗਪ੍ਰੀਤ ਸਿੰਘ, ਰਣਦੀਪ ਸਿੰਘ, ਕਮਲਦੀਪ ਸਿੰਘ, ਮਨਿੰਦਰ ਸਿੰਘ, ਰੁਪਿੰਦਰਜੀਤ ਸਿੰਘ, ਸ਼ਰਨਦੀਪ ਸਿੰਘ,ਸ਼ਗਨਪ੍ਰੀਤ ਸਿੰਘ,ਬਰਨੀਤ ਸਿੰਘ, ਇੰਦਰਜੀਤ ਸਿੰਘ, ਜਗਦੀਪ ਸਿੰਘ, ਹਰਮਨਦੀਪ ਸਿੰਘ ਤੇ ਗਗਨਦੀਪ ਸਿੰਘ, ਅੰਡਰ- 19 ਲੜਕੀਆਂ ਦੀ ਟੀਮ ਵਿੱਚ ਸੀਰਤ,ਨਿਮਨਜੋਤ ਕੌਰ, ਨਵਜੋਤ ਕੌਰ, ਹਰਪ੍ਰੀਤ ਕੌਰ, ਨਵਜੋਤ ਕੌਰ,ਅਨੂਰੀਨ ਕੌਰ, ਦੇਸ਼ਾਂ, ਰਮਨਦੀਪ ਕੌਰ,ਹਰਜੀਤ ਕੌਰ, ਨੈਨਸੀ, ਖ਼ੁਸਪ੍ਰੀਤ ਕੌਰ, ਸੁਖਪ੍ਰੀਤ ਕੌਰ ਨੇ ਖੇਡਦਿਆਂ ਕਮਾਲ ਦਾ ਪ੍ਰਦਰਸ਼ਨ ਕੀਤਾ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਸਕੂਲ ਪੁੱਜਣ 'ਤੇ ਬੱਚਿਆਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਵੱਲੋਂ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ ਗਿਆ। ਸਕੂਲ ਵਿੱਚ ਪਹੁੰਚਦਿਆਂ ਹੀ ਇੱਕ ਅਨੋਖੀ ਖ਼ੁਸ਼ੀ ਦਾ ਮਾਹੌਲ ਸਿਰਜਿਆ ਗਿਆ। ਪ੍ਰਿੰਸੀਪਲ ਸ਼੍ਰੀ ਰਾਕੇਸ਼ ਕੁਮਾਰ ਜੀ ਨੇ ਕਿਹਾ ਕਿ ਬੱਚਿਆਂ ਨੇ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਮ ਰੌਸ਼ਨ ਤਾਂ ਕੀਤਾ ਹੀ ਹੈ ਸਗੋਂ ਆਪਣਾ ਭਵਿੱਖ ਵੀ ਉੱਜਲਾ ਕੀਤਾ ਹੈ।ਉਹਨਾਂ ਕਿਹਾ ਕਿ ਇਸ ਲਈ ਬੱਚੇ ਅਤੇ ਹੈਂਡਵਾਲ ਕੋਚ ਸੁਖਦੀਪ ਸਿੰਘ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਸਿਰਤੋੜ ਮਿਹਨਤ ਕੀਤੀ। ਚੇਅਰਮੈਨ ਡਾ. ਅਵਤਾਰ ਸਿੰਘ ਨੇ ਮਾਪਿਆਂ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਬੱਚਿਆਂ ਨੂੰ ਹਮੇਸ਼ਾ ਅੱਗੇ ਵਧਦੇ ਰਹਿਣ ਲਈ ਸਕੂਲ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਇਸੇ ਤਰ੍ਹਾਂ ਦਿੱਤਾ ਜਾਂਦਾ ਰਹੇਗਾ ਤਾਂ ਜੋ ਹੋਰ ਵੀ ਬੱਚਿਆਂ ਵਿੱਚ ਉਤਸ਼ਾਹ ਪੈਦਾ ਹੋਵੇ ਅਤੇ ਹੋਰ ਬੱਚੇ ਵੀ ਆਪਣੇ ਮਾਪਿਆਂ, ਸਕੂਲ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੇ ਰਹਿਣ

Post a Comment

0 Comments