ਟ੍ਰਾਈਡੈਂਟ ਗਰੁੱਪ ਨੇ ਮਨਾਇਆ ਵੈਲਿਊ ਡੇਅ (ਮੁੱਲ ਦਿਵਸ); ਕਰਮਚਾਰੀਆਂ ਨੂੰ ਵੱਡੇ ਪੈਮਾਨੇ ਤੇ ਤਰੱਕੀ ਅਤੇ ਵਿਕਾਸ ਦੇ ਨਵੇਂ ਮੌਕੇ ਪ੍ਰਦਾਨ ਕਰਨ ਦਾ ਦਿੱਤਾ ਮੌਕਾ

 ਟ੍ਰਾਈਡੈਂਟ ਗਰੁੱਪ ਨੇ ਮਨਾਇਆ ਵੈਲਿਊ ਡੇਅ (ਮੁੱਲ ਦਿਵਸ); ਕਰਮਚਾਰੀਆਂ ਨੂੰ ਵੱਡੇ ਪੈਮਾਨੇ ਤੇ ਤਰੱਕੀ ਅਤੇ ਵਿਕਾਸ ਦੇ ਨਵੇਂ ਮੌਕੇ ਪ੍ਰਦਾਨ ਕਰਨ ਦਾ ਦਿੱਤਾ ਮੌਕਾ


ਚੰਡੀਗੜ੍ਹ/ 5 ਅਕਤੂਬਰ/ਕਰਨਪ੍ਰੀਤ ਕਰਨ

 ਮਲਟੀ-ਬਿਲੀਅਨ ਡਾਲਰ ਦੇ ਟੈਕਸਟਾਈਲ, ਪੇਪਰ ਅਤੇ ਕੈਮੀਕਲ ਨਿਰਮਾਤਾ, ਟ੍ਰਾਈਡੈਂਟ ਗਰੁੱਪ ਨੇ ਆਪਣੇ ਦੇਸ਼ ਭਰ ਵਿੱਚ ਵੱਖ-ਵੱਖ ਸਥਾਨਾਂ ’ਤੇ ਸਾਲਾਨਾ ਵੈਲਿਊ ਡੇਅ (ਮੁੱਲ ਦਿਵਸ) ਮਨਾਇਆ। ਇਸ ਮੌਕੇ 400 ਦੇ ਕਰੀਬ ਕਰਮਚਾਰੀਆਂ ਨੂੰ  ਉਨ੍ਹਾਂ ਦੇ ਸਾਲਾਨਾ ਪੈਕੇਜਾਂ ਵਿੱਚ 60% ਤੱਕ ਵਾਧਾ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਵਿਕਾਸ ਲਈ ਬੇਅੰਤ ਮੌਕੇ ਵੀ ਪ੍ਰਦਾਨ ਕੀਤੇ ਗਏ। ਵੈਲਿਊ ਡੇਅ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰੀਟਸ ਪਦਮ ਸ਼ਿਰੀ ਰਾਜਿੰਦਰ ਗੁਪਤਾ ਦੇ ਪਿਤਾ ਅਤੇ ਟ੍ਰਾਈਡੈਂਟ ਦੇ ਮਾਰਗ ਦਰਸ਼ਕ ਸ੍ਰੀ ਨੌਹਰ ਚੰਦ ਗੁਪਤਾ ਜੀ ਦੇ 93ਵੇਂ ਜਨਮ ਦਿਨ ਦੇ ਮੌਕੇ ਆਯੋਜਿਤ ਕੀਤਾ ਗਿਆ।

ਟ੍ਰਾਈਡੈਂਟ ਗਰੁੱਪ ਦੇ ਮੁੱਲਾਂ ਨੂੰ ਬਰਕਰਾਰ ਰੱਖਣ ਵਿੱਚ ਕੰਪਨੀ ਦੇ ਸੈਂਕਡ਼ੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਇਸ ਵਿਸ਼ੇਸ਼ ਸਮਾਗਮ ‘‘ਵੈਲਿਊ ਡੇਅ” ਮੌਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਅਤੇ ਪੁਰਸਕਾਰ ਟ੍ਰਾਈਡੈਂਟ ਗਰੁੱਪ ਵਿੱਚ ਵੱਖ-ਵੱਖ ਵਿਭਾਗਾਂ ਅਤੇ ਸਾਰੇ ਸਥਾਨਾਂ ਦੇ ਮੈਂਬਰਾਂ ਵੱਲੋਂ ਦਿਖਾਈ ਗਈ ਸਖ਼ਤ ਮਿਹਨਤ, ਲਗਨ ਅਤੇ ਵਚਨਬੱਧਤਾ ਦੇ ਪ੍ਰਮਾਣ ਵਜੋਂ ਦਿੱਤੇ ਗਏ ਹਨ।

ਟ੍ਰਾਈਡੈਂਟ ਗਰੁੱਪ ਦੇ ਮੂਲ ਜਿਵੇਂ ਵਚਨਬੱਧਤਾ ਅਤੇ ਇਮਾਨਦਾਰੀ, ਗਾਹਕ ਸੰਤੁਸ਼ਟੀ, ਲਗਾਤਾਰ ਵਾਧਾ ਅਤੇ ਵਿਕਾਸ, ਅਤੇ ਟੀਮ ਵਰਕ ਕਰਮਚਾਰੀਆਂ ਨੂੰ ਸਾਂਝੇ ਦ੍ਰਿਸ਼ਟੀਕੋਣ ਲਈ ਕੰਮ ਕਰਨ ਲਈ ਇੱਕ ਥਾਂ ਲਿਆਉਂਦੇ ਹਨ ਅਤੇ ਕੰਪਨੀ ਦੇ ਸਾਰੇ ਕਰਮਚਾਰੀਆਂ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦਿੰਦੇ ਹਨ। ਇਹ ਮੁੱਲ ਵਿਸ਼ਵ-ਵਿਆਪੀ ਗਾਹਕ ਸੇਵਾਵਾਂ ਦੇਣ ਦੇ ਨਾਲ-ਨਾਲ ਟ੍ਰਾਈਡੈਂਟ ਗਰੁੱਪ ਦੀ ਦੂਰਦਰਸ਼ੀ ਦ੍ਰਿਸ਼ਟੀ ਦੀ ਰੀਡ਼੍ਹ ਦੀ ਹੱਡੀ ਹਨ, ਜੋ ਕਿ ਬਿਹਤਰੀਨ ਉਤਪਾਦਾਂ ਨੂ ਬਣਾਉੰਨ ਵਿੱਚ ਮੱਦਦ ਕਰਨ ਅਤੇ ਅੰਤਰਰਾਸ਼ਟਰੀ ਗਾਹਕਾਂ ਲਈ ਵਧੀਆ ਵਸਤੂਆਂ ਦੀਆਂ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਲਈ ਕੰਪਨੀ  ਕਰਮਚਾਰੀਆਂ ਵਿੱਚ ਵਿਸ਼ਵਾਸ ਅਤੇ ਸਦਭਾਵਨਾ ਪੈਦਾ ਕਰਨਾ ਵੀ ਸ਼ਾਮਿਲ ਹੈ।

Post a Comment

0 Comments