ਅੰਤਰਰਾਸ਼ਟਰੀ ਪੰਜਾਬੀ ਗਾਇਕਾ ਸੁਨੀਤਾ ਭੱਟੀ ਨੇ *ਸ਼ਿਕਵਾ*ਗੀਤ ਰਾਹੀਂ ਦਸਤਕ ਦਿੱਤੀ
ਕਈ ਦਹਾਕਿਆਂ ਤੋਂ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟ ਚੁੱਕੀ ਪੰਜਾਬੀ ਗਾਇਕੀ ਦੀ ਚਰਚਿਤ ਗਾਇਕਾ ਸੁਨੀਤਾ ਭੱਟੀ ਨੇ *ਸ਼ਿਕਵਾ*ਗੀਤ ਰਾਹੀਂ ਦਸਤਕ ਦਿੱਤੀ ਜਿਸ ਨੂੰ ਸਰੋਤਿਆਂ,ਦਰਸ਼ਕਾਂ ਸਮੇਤ ਸੋਸ਼ਲ ਮੀਡਿਆ *ਯੂ ਟਿਊਬ* ਤੇ ਚੰਗਾ ਤੇ ਤਕੜਾ ਹੁੰਗਾਰਾ ਮਿਲ ਰਿਹਾ ਹੈ ਸੁਨੀਤਾ ਭੱਟੀ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ ਜਿਸ ਨੇ 3 ਦਹਾਕੇ ਤੋਂ ਦਰਜਨਾਂ ਹਿੱਟ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਜਿੰਨਾ ਵਿੱਚ *ਵੇ ਉਹ ਸ੍ਹਾਮਣੇ ਚੁਬਾਰੇ ਵਾਲੀ ਜਾਲਮਾਂ ਵੇ ਦੱਸ ਤੇਰੀ ਕੀ ਲਗਦੀ* ਟਾਈਮ ਟਾਈਮ ਦੀ ਗੱਲ *ਸ਼ੋਕੀਨ ਗੱਬਰੂ *ਵੰਗ ਵਰਗੀ*ਤੈਨੂੰ ਉਂਗਲਾਂ ਤੇ ਮੁੰਡਿਆਂ ਨਚਾਈ ਰੱਖਣਾ*ਕਾੜ੍ਹਨੀਆਂ* ਠੁਮਕੇ ਤੇ ਠੁਮਕ*ਆ ਸੋਹਣਿਆਂ* ਔਰਤ* ਬੂਟਾ* ਦੁਨੀਆ* ਧੀਆਂ*ਬਲੌਰੀ ਅੱਖ*ਗਲੀਆਂ* ਸਮੇਤ ਪੰਜਾਬੀ ਗਾਇਕੀ ਦੀਆਂ ਸਟੇਜਾਂ ਤੇ ਆਪਣਾ ਸਿੱਕਾ ਜਮਾ ਕੇ ਰੱਖਿਆ ! ਪਿਛਲੇ 2 ਦਹਾਕਿਆਂ ਤੋਂ ਚੰਡੀਗੜ੍ਹ ਤੇ ਅਮਰੀਕਾ ਦੇ ਨਿਊਯਾਰ੍ਕ ਸ਼ਹਿਰ ਦੀ ਪੱਕੀ ਵਸਨੀਕ ਬਣੀ ਸੁਨੀਤਾ ਭੱਟੀ ਵਲੋਂ ਪੰਜਾਬੀ ਗਾਇਕੀ ਚ ਸਮੇਂ ਸਮੇਂ ਤੇ ਹਾਜ਼ਿਰੀ ਲਾਉਂਦਿਆਂ ਸਮਾਂਤਰ ਤਾਲ ਮੇਲ ਬਣਾਈ ਰੱਖਿਆ ਜਿਸ ਤਹਿਤ ਸਟੇਜ ਤੇ ਆਉਂਦੀਆਂ ਸੁਨੀਤਾ ਭੱਟੀ ਕੋਲ ਸਮੇਂ ਦੀ ਢੁਕਵੀਂ ਤੇ ਅਰਥ ਭਰਪੂਰ ਸ਼ਾਇਰੀ ,ਗਾਇਕੀ ਤੇ ਮਨਮੋਹਕ ਅਦਾਵਾਂ ਨਾਲ ਸਰੋਤਿਆਂ ਨੂੰ ਕੀਲਣ ਦੀ ਸਮਰੱਥਾ ਅੱਜ ਵੀ ਜਿਓਂ ਦੀ ਤਿਓਂ ਬਰਕਰਾਰ ਹੈ !
ਮੋਟੀਵੇਟ ਮਿਊਜ਼ਿਕ ਦੀ ਪੇਸ਼ਕਸ਼ *ਸ਼ਿਕਵਾ* ਗੀਤ ਜੋ ਮਹਿਜ ਇਕ ਦਿਨ ਪਹਿਲਾਂ ਰਿਲੀਜ ਹੋਇਆ ਹੈ ਜਿਸ ਨੂੰ ਸੋਸ਼ਲ ਮੀਡਿਆ *ਯੂ ਟਿਊਬ* ਤੇ ਹਜਾਰਾਂ ਲਾਈਕ ਮਿਲਨੇ ਇਸ ਗੱਲ ਦੀ ਗਵਾਹੀ ਭਰਦੇ ਹਨ ਕੀ ਸੁਨੀਤਾ ਭੱਟੀ ਦੀ ਗਾਇਕੀ ਦਾ ਯਾਦੂ ਅੱਜ ਵੀ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲਦਾ ਹੈ ! ਪ੍ਰੋਡਿਊਸਰ ਤਰਨਜੀਤ ਵਿਰਕ ਅਤੇ ਅਮਨ ਵਿਰਕ ਧੀਰਜ ਰਾਜਪੂਤ ਦੇ ਪ੍ਰੋਡਕਸ਼ਨ ਹੇਠ *ਸ਼ਿਕਵਾ* ਗੀਤ ਨੂੰ ਕਲੇਰ ਸੁਰਜੀਤ ਵਲੋਂ ਸ਼ਬਦਾਂ ਚ ਪਿਰੋਇਆ ਗਿਆ ਹੈ ਜਿਸ ਦਾ ਮਨਮੋਹਕ ਸੰਗੀਤ ਸੰਦੀਪ ਵਰਮਾ ਸਿਪੂ ਵਲੋਂ ਤਿਆਰ ਕੀਤਾ ਗਿਆ ਹੈ ! ਜਿਸ ਦੀ ਵੀਡੀਓ ਬੋਬੀ ਬਾਜਵਾ ਵਲੋਂ ਖੂਬਸੂਰਤ ਲੋਕੇਸ਼ਨ ਤੇ ਬਾ ਕਮਾਲ ਬਣਾਈ ਗਈ ਹੈ ਤੇ ਕੋਰੀਓਗ੍ਰਾਫੀ ਮਨਦੀਪ ਮੈਂਡੀ ਵਲੋਂ ਮੇਹਨਤ ਨਾਲ ਕੀਤੀ ਗਈ ਹੈ! ਕੁਲਮਿਲਾ ਕੇ ਸ਼ਿਕਵਾ ਗੀਤ ਇਕ ਚੰਗੇ ਟੀਮ ਵਰਕ ਦੀ ਮੇਹਨਤ ਦਾ ਨਤੀਜਾ ਹੈ ਜਿਸ ਦਾ ਫਲ ਦਰਸ਼ਕਾਂ ਸਰੋਤਿਆਂ ਨੇ ਦੇਣਾ ਸ਼ੁਰੂ ਕਰ ਦਿੱਤਾ ਹੈ !
ਕਰਨਪ੍ਰੀਤ ਕਰਨ ਬਰਨਾਲਾ- ( 99157 -85005 )
0 Comments