ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਰਨਾਲਾ ਮਲੇਰਕੋਟਲਾ ਜ਼ੋਨ ਯੂਥ ਫੈਸਟੀਵਲ ਭੰਗੜਾ ਮੁਕਾਬਲੇ 'ਚ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਭੰਗੜਾ ਟੀਮ ਦੀ ਝੰਡੀ
ਪ੍ਰਿੰਸੀਪਲ ਮਨਦੀਪ ਕੌਰ ਦੀ ਯੋਗ ਅਗਵਾਈ ਅਤੇ ਸਮੂਹ ਕਾਲਜ ਸਟਾਫ ਦੀ ਦਿਨ ਰਾਤ ਦੀ ਮਿਹਨਤ ਦਾ ਵੀ ਨਤੀਜ਼ਾ-ਭੋਲਾ ਵਿਰਕ
ਬਰਨਾਲਾ,4,ਅਕਤੂਬਰ /ਕਰਨਪ੍ਰੀਤ ਕਰਨ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਰਨਾਲਾ ਮਲੇਰਕੋਟਲਾ ਜ਼ੋਨ ਯੂਥ ਫੈਸਟੀਵਲ ਮਿਤੀ 3,4,5,6 ਅਕਤੂਬਰ ਨੂੰ ਯੂਨੀਵਰਸਿਟੀ ਕਾਲਜ ਘੜੂੰਆਂ ਬਰਨਾਲਾ ਵਿਖੇ ਹੋ ਰਿਹਾ ਹੈ। ਜਿਸ ਫੈਸਟੀਵਲ ਮੇਲੇ 'ਚ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵੱਲੋਂ ਸੰਸਥਾ ਪ੍ਰਧਾਨ ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਸੰਸਥਾ ਪ੍ਰਿੰਸੀਪਲ ਮਨਦੀਪ ਕੌਰ ਦੀ ਦੇਖ ਰੇਖ ਹੇਠ ਯੂਥ ਕੋਆਰਡੀਨੇਟਰ ਡਾ. ਭੁਪਿੰਦਰ ਸਿੰਘ ਤੇ ਡਾ. ਗੁਰਪ੍ਰਰੀਤ ਕੌਰ, ਮੈਡਮ ਮਨਪ੍ਰਰੀਤ ਕੌਰ ਦੀ ਅਗਵਾਈ 'ਚ ਮੇਲੇ ਦੇ ਪਹਿਲੇ ਦਿਨ ਹੀ ਭੰਗੜਾ ਮੁਕਾਬਲੇ 'ਚ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਭੰਗੜਾ ਟੀਮ ਨੇ ਭੰਗੜਾ ਟੀਮ ਦੇ ਇੰਚਾਰਜ ਪੋ੍. ਹਰਪ੍ਰਰੀਤ ਸਿੰਘ ਸੰਧੂ, ਪੋ੍. ਅਵਤਾਰ ਸਿੰਘ, ਡਾ. ਅਨਿਲ ਸ਼ੋਰੀ ਦੇ ਸਹਿਯੋਗ ਸਦਕਾ ਭੰਗੜਾ ਟੀਮ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।
ਸੰਘੇੜਾ ਕਾਲਜ ਦੀ ਟੀਮ ਦੀ ਪੇਸ਼ਕਾਰੀ ਤੋਂ ਬਾਅਦ ਵੀ ਪੰਜ ਮਿੰਟ ਦਰਸ਼ਕਾਂ ਨੇ ਤਾੜੀਆਂ ਬੰਦ ਨਹੀਂ ਕੀਤੀਆਂ। ਫੈਸਟੀਵਲ ਦੇ ਪਹਿਲੇ ਦਿਨ ਪਹਿਲੀ ਪੇਸ਼ਕਾਰੀ ਦਾ ਸੰਘੇੜਾ ਕਾਲਜ ਦੇ ਹਿੱਸੇ ਆਉਣ ਨਾਲ ਬਾਕੀ ਆਈਟਮਾਂ ਵਾਲੇ ਬੱਚਿਆਂ ਲਈ ਉਤਸ਼ਾਹ ਪੈਦਾ ਕਰਨ 'ਚ ਸਹਾਈ ਹੋਇਆ। ਇਸ ਦਾ ਸਿਹਰਾ ਜਿੱਥੇ ਪ੍ਰਿੰਸੀਪਲ ਮਨਦੀਪ ਕੌਰ ਦੀ ਯੋਗ ਅਗਵਾਈ ਨੂੰ ਜਾਂਦਾ ਹੈ, ਉੱਥੇ ਹੀ ਸਮੂਹ ਕਾਲਜ ਸਟਾਫ ਦੀ ਦਿਨ ਰਾਤ ਦੀ ਮਿਹਨਤ ਦਾ ਵੀ ਨਤੀਜ਼ਾ ਹੈ। ਇਸ ਮੋਕੇ ਡਾ. ਭੁਪਿੰਦਰ ਸਿੰਘ ਬੇਦੀ, ਜਸਮੀਤ ਕੌਰ, ਸਵਰਨਜੀਤ ਕੌਰ, ਮਨਿੰਦਰ ਕੌਰ, ਗੁਰਪ੍ਰਰੀਤ ਕੌਰ ਕੰਪਿਊਟਰ, ਪ੍ਰਭਜੋਤ ਕੌਰ, ਰਜਨੀ ਗੁਪਤਾ, ਹਰਦੀਪ ਕੌਰ ਕੰਪਿਊਟਰ, ਅਮਨਦੀਪ ਕੌਰ, ਪੋ੍. ਜਗਜੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਨੇ ਸ਼ਿਰਕਤ ਕੀਤੀ। ਉਸ
0 Comments