ਡੀਟੀਐਫ ਮੋਗਾ ਦਾ ਵਫਦ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕ. ਤੇ ਪ੍ਰਾਇਮਰੀ )ਨੂੰ ਮਿਲਿਆ
ਮੋਗਾ : [ ਕੈਪਟਨ] :=ਡੀ. ਟੀ. ਐਫ. ਮੋਗਾ ਦਾ ਵਫਦ ਜ਼ਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ ਦੀ ਅਗਵਾਈ ਵਿੱਚ ਅਧਿਆਪਕ ਮਸਲਿਆਂ ਨੂੰ ਲੈ ਕੇ ਜਿਲਾ ਸਿੱਖਿਆ ਅਫਸਰ ਸਕੈਂਡਰੀ ਅਤੇ ਪ੍ਰਾਈਮਰੀ ਨੂੰ ਮਿਲਿਆ| ਜਿਲਾ ਸਕੱਤਰ ਜਗਵੀਰਨ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮਮਤਾ ਬਜਾਜ ਦੀ ਗੈਰ ਮੌਜੂਦਗੀ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਿਆਲ ਸਿੰਘ ਨੂੰ ਮਿਲਿਆ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਬਹੁਤ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਦੇ ਟੂਰਾਂ ਨੂੰ ਪ੍ਰਵਾਨਗੀ ਨਾ ਦੇਣ ਬਾਰੇ ਇਤਰਾਜ ਜਾਹਿਰ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਵਿਦਿਆਰਥੀਆਂ ਦੇ ਟੂਰਾਂ ਦੀ ਪ੍ਰਵਾਨਗੀ ਦਿੱਤੀ ਜਾਵੇ ਜਿਸ ਤੇ ਉਪ ਸਿੱਖਿਆ ਅਫਸਰ ਗੁਰਦਿਆਲ ਸਿੰਘ ਨੇ ਯਕੀਨ ਦਵਾਇਆ ਕਿ ਡੀਪੀਆਈ ਦਫਤਰ ਨਾਲ ਰਾਬਤਾ ਕਾਇਮ ਕਰਕੇ ਵਿਦਿਆਰਥੀਆਂ ਦੇ ਟੂਰਾਂ ਨੂੰ ਛੇਤੀ ਤੋਂ ਛੇਤੀ ਪ੍ਰਵਾਨਗੀ ਦੇ ਦਿੱਤੀ ਜਾਵੇਗੀ| ਵਫਦ ਵੱਲੋਂ ਬਹੁਤ ਸਾਰੇ ਸਕੂਲਾਂ ਦੇ ਬਿਜਲੀ ਬਿੱਲ ਦੀ ਰਾਸੀ ਪੈਂਡਿੰਗ ਖੜੀ ਹੋਣ ਬਾਰੇ ਕਿਹਾ ਗਿਆ ਤਾਂ ਉਹਨਾਂ ਨੇ ਇਹ ਮਸਲਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤ|ਬਾਅਦ ਵਿੱਚ ਵਫਦ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ )ਸ੍ਰੀ ਵਿਨੋਦ ਕੁਮਾਰ ਨੂੰ ਈ. ਟੀ.ਟੀ ਤੋਂ ਐਚ.ਟੀ ਅਤੇ ਐਚ. ਟੀ ਤੋਂ ਸੀ ਐਚ.ਟੀ ਦੀਆਂ ਪ੍ਰੋਮੋਸ਼ਨਾ ਅਤੇ ਪ੍ਰਾਇਮਰੀ ਸਕੂਲਾਂ ਦੇ ਪੈਂਡਿੰਗ ਪਏ ਬਿਜਲੀ ਬਿਲਾਂ ਦੇ ਸੰਬੰਧ ਵਿੱਚ ਮਿਲਿਆ ਜ਼ਿਲ੍ਹਾ ਸਿੱਖਿਆ ਅਫਸਰ ਐਲੀਮਟਰੀ ਨੇ ਦੱਸਿਆ ਕਿ ਪ੍ਰਮੋਸ਼ਨਾ ਸਬੰਧੀ ਰੋਸਟਰ ਰਜਿਸਟਰ ਵਿੱਚ ਕੁਝ ਕਮੀਆਂ ਹਨ ਜਿਨਾਂ ਨੂੰ ਦੂਰ ਕਰਨ ਤੋਂ ਬਾਅਦ ਜਲਦੀ ਹੀ ਪ੍ਰਮੋਸ਼ਨਾ ਕਰ ਦਿੱਤੀਆਂ ਜਾਣਗੀਆ, ਪ੍ਰਾਇਮਰੀ ਸਕੂਲਾਂ ਦੇ ਪੈਂਡਿੰਗ ਪਏ ਬਿੱਲਾਂ ਬਿਜਲੀ ਬਿੱਲਾਂ ਬਾਰੇ ਉਹਨਾਂ ਕਿਹਾ ਕਿ ਸਕੂਲਾਂ ਨੂੰ ਜਲਦੀ ਹੀ ਬਿਜਲੀ ਬਿੱਲਾਂ ਦੀ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ ਇਸ ਮੌਕੇ ਅਮਰਦੀਪ ਸਿੰਘ ਬੁੱਟਰ ਦੀਪਕ ਮਿੱਤਲ, ਮੈਡਮ ਮਧੂ ਬਾਲਾ, ਮੈਡਮ ਮੰਜੂ ਅਤੇ ਮਨਜੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ।
0 Comments